ਹਾਦਸੇ ਅਚਾਨਕ ਹੁੰਦੇ ਹਨ ਅਤੇ ਇਹ ਬਹੁਤ ਸਾਰੇ ਤਰੀਕੇ ਨਾਲ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਦਲ ਸਕਦੇ ਹਨ। ਜਦੋਂ ਕੋਈ ਵਿਅਕਤੀ ਹਾਦਸੇ ਵਿੱਚ ਕੋਈ ਅੰਗ ਗੁਆ ਲੈਂਦਾ ਹੈ, ਤਾਂ ਉਸਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਰੁਕ ਗਈ ਹੈ ਅਤੇ ਉਹ ਉਮੀਦ ਗੁਆ ਦਿੰਦੇ ਹਨ। ਨਰਾਇਣ ਆਰਟੀਫਿਸ਼ਅਲ ਲਿੰਬ (ਨਕਲੀ ਅੰਗਾਂ) ਦੀ ਮਦਦ ਨਾਲ ਉਹਨਾਂ ਦੇ ਹਾਲਾਤਾਂ ਵਿੱਚ ਕਾਫ਼ੀ ਸੁਧਾਰ ਕੀਤਾ ਜਾ ਸਕਦਾ ਹੈ। ਪਰ ਭਾਰਤ ਵਿੱਚ ਹਰ ਕੋਈ ਨਕਲੀ ਲੱਤ ਜਾਂ ਬਾਂਹ ਲਗਵਾਉਣ ਦਾ ਖਰਚਾ ਨਹੀਂ ਕਰ ਸਕਦਾ। ਬਹੁਤ ਸਾਰੇ ਵਿਕਲਾਂਗ ਵਿਅਕਤੀ ਅਤੇ ਅੰਗ ਕੱਟਣ ਤੋਂ ਬਾਅਦ ਬਚੇ ਹੋਏ ਲੋਕ ਅਕਸਰ ਸਾਧਨਾਂ, ਪਹੁੰਚ ਜਾਂ ਪੈਸਿਆਂ ਦੀ ਘਾਟ ਕਰ ਕੇ ,ਚੱਲਣ-ਫਿਰਨ ਲਈ ਸਹਾਇਕ ਉਪਕਰਣ ਲੈਣ ਲਈ ਜੂਝਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਲੋੜਵੰਦਾਂ ਨੂੰ ਚੱਲਣਾ-ਫਿਰਨਾ ਦੁਬਾਰਾ ਸ਼ੁਰੂ ਕਰਨ ਲਈ ਲੋੜੀਂਦੇ ਸਰੋਤਾਂ ਦੇ ਨਾਲ-ਨਾਲ ਸਧਾਰਨ ਅਤੇ ਸਫਲ ਜੀਵਨ ਜਿਊਣ ਲਈ ਆਤਮ ਵਿਸ਼ਵਾਸ ਦੇਣ ਲਈ ਸਮਰਪਿਤ, Narayan Seva Sansthan ਮੁਫਤ ਆਰਟੀਫਿਸ਼ਅਲ ਲਿੰਬ (ਨਕਲੀ ਅੰਗ), ਜਿਵੇਂ ਕਿ ਨਕਲੀ ਲੱਤਾਂ ਅਤੇ ਚੱਲਣ-ਫਿਰਨ ਲਈ ਸਹਾਇਕ ਉਪਕਰਣ, ਜਿਵੇਂ ਕਿ ਕੈਲੀਪਰ ਵ੍ਹੀਲਚੇਅਰਾਂ ਅਤੇ ਹੋਰ ਵੰਡਦਾ ਹੈ।
Narayan Seva Sansthan ਨੇ ਵਰਲਡ ਆਫ ਹਿਊਮੈਨਿਟੀ ਵਿਖੇ ਬਨਾਵਟੀ ਅੰਗ ਬਣਾਉਣ ਲਈ ਭਾਰਤ ਦਾ ਪਹਿਲਾ ਆਧੁਨਿਕ ਨਿਰਮਾਣ ਕੇਂਦਰ ਲਈ ਸਥਾਪਿਤ ਕੀਤਾ, ਜਿੱਥੇ ਸਮਾਜ ਦੇ ਹਾਸ਼ੀਏ ਤੇ ਰਹਿ ਰਹੇ ਵਰਗਾਂ ਦੇ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕ ਵੀ ਪੂਰੀ ਤਰ੍ਹਾਂ ਮੁਫਤ, ਸੁਧਾਰਾਤਮਕ ਸਰਜਰੀਆਂ ਕਰਵਾ ਸਕਦੇ ਹਨ ਅਤੇ ਪੁਨਰਵਾਸ ਕਰ ਸਕਦੇ ਹਨ। ਵਰਲਡ ਆਫ ਹਿਊਮੈਨਿਟੀ ਦੇ ਨਾਲ-ਨਾਲ ਕਈ ਕੈਂਪਾਂ ਅਤੇ ਪਹਿਲਕਦਮੀਆਂ ਜੋ ਅਸੀਂ ਆਯੋਜਿਤ ਕਰਦੇ ਹਾਂ, ਦੁਆਰਾ ਅਸੀਂ ਅਜਿਹੀ ਸਹਾਇਤਾ ਲਈ ਸਭ ਤੋਂ ਵੱਧ ਲੋੜਵੰਦ ਲੋਕਾਂ ਨੂੰ ਨਰਾਇਣ ਦੇ ਮੁਫਤ ਨਕਲੀ ਅੰਗ ਦਿੰਦੇ ਹਾਂ। ਪ੍ਰੋਸਥੇਟਿਕਸ ਅਤੇ ਆਰਥੋਟਿਕਸ ਮਾਹਿਰਾਂ ਦੀ ਸਾਡੀ ਟੀਮ ਧਿਆਨ ਨਾਲ ਮਾਪ ਲੈਂਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਕੋਲ ਬਣੇ ਸਾਰੇ ਅੰਗ ਲੋੜਵੰਦਾਂ ਦੇ ਸਹੀ ਮਾਪਾਂ ਦੇ ਅਨੁਸਾਰ ਬਣਾਏ ਗਏ ਹਨ, ਪੂਰੀ ਤਰ੍ਹਾਂ ਫਿੱਟ ਆਉਣ। ਭਾਰਤ ਵਿੱਚ ਸਭ ਤੋਂ ਵਧੀਆ ਨਕਲੀ ਅੰਗ ਸਾਡੀਆਂ ਬਹੁਤ ਵਧੀਆ ਤਕਨੀਕ ਵਾਲੀਆਂ ਵਰਕਸ਼ਾਪਾਂ ਵਿੱਚ, ਪ੍ਰੋਸਥੇਟਿਕਸ ਅਤੇ ਆਰਥੋਟਿਕਸ ਇੰਜੀਨੀਅਰਾਂ ਦੀ ਮਾਹਰ ਟੀਮ ਦੁਆਰਾ ਬਣਾਏ ਜਾਂਦੇ ਹਨ। ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਨਕਲੀ ਬਾਂਹ ਜਾਂ ਲੱਤ ਲਗਵਾ ਰਹੇ ਹਨ, ਉਹਨਾਂ ਨੂੰ ਨਵੇਂ ਅੰਗਾਂ ਅਤੇ ਉਹਨਾਂ ਦੀ ਕਾਰਜਕੁਸ਼ਲਤਾ ਦੇ ਆਦੀ ਹੋਣ ਲਈ ਲੋੜੀਂਦੀ ਸਹਾਇਤਾ ਅਤੇ ਮਦਦ ਕੀਤੀ ਜਾਵੇ। ਉਹਨਾਂ ਨੂੰ ਉਹਨਾਂ ਦੀ ਨਵੀਂ ਲੱਗੀ ਨਕਲੀ ਲੱਤ ਦੀ ਆਸਾਨ ਵਰਤੋਂ ਲਈ ਸਾਡੇ ਮਾਹਰਾਂ ਦੁਆਰਾ ਪੂਰੀ ਸਹਾਇਤਾ ਦਿੱਤੀ ਜਾਂਦੀ ਹੈ।
Narayan Seva Sansthan ਨੇ ਤੁਹਾਡੀ ਮਦਦ ਨਾਲ ਜੋ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਉਹ ਹੇਠਾਂ ਦਿੱਤੀਆਂ ਗਈਆਂ। ਤੁਹਾਡੇ ਦਾਨ ਨੇ ਸਾਡੇ ਆਰਟੀਫਿਸ਼ਅਲ ਲਿੰਬ ਸੈਂਟਰ (ਨਕਲੀ ਅੰਗ ਕੇਂਦਰ) ਨੂੰ ਬਿਹਤਰ ਜੀਵਨ ਲਈ ਨਵੇਂ ਸਫਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ ਹੈ:
ਸੁਧਾਰਾਤਮਕ ਸਰਜਰੀਆਂ ਕੀਤੀਆਂ ਗਈਆਂ
ਕੈਲੀਪਰ ਵੰਡੇ ਗਏ
ਬੈਸਾਖੀਆਂ ਵੰਡੀਆਂ ਗਈਆਂ
ਵ੍ਹੀਲਚੇਅਰਾਂ
ਵੰਡੀਆਂ ਗਈਆਂ
ਟਰਾਈਸਾਈਕਲ ਵੰਡੇ ਗਏ
ਵੰਡੀਆਂ
ਪ੍ਰੋਸਥੇਸਿਸ
ਪੰਜ ਸਾਲਾ ਪ੍ਰਿਯਾਂਸ਼, ਜੋ ਜਨਮ ਤੋਂ ਹੀ ਇੱਕ ਲੱਤ ਦੂਜੀ ਨਾਲੋਂ ਛੋਟੀ ਹੋਣ ਕਾਰਨ ਸੰਘਰਸ਼ ਕਰ ਰਿਹਾ ਸੀ, ਨੂੰ ਨਾਰਾਇਣ ਸੇਵਾ ਸੰਸਥਾਨ ਵਿਖੇ ਇੱਕ 3D-ਪ੍ਰਿੰਟ ਕੀਤਾ ਨਕਲੀ ਅੰਗ ਮਿਲਿਆ, ਜਿਸ ਨਾਲ ਉਸਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਅਤੇ ਵਿਸ਼ਵਾਸ ਆਇਆ।
ਜਨਮ ਤੋਂ ਹੀ ਸਰੀਰਕ ਚੁਣੌਤੀਆਂ ਕਾਰਨ ਉਮੰਗ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਮੁਸ਼ਕਲ ਆਉਂਦੀ ਸੀ। ਉਹ ਸ਼ਾਹਜਹਾਂਪੁਰ ਦੇ ਟਾਂਡਾ ਖੁਰਦ ਪਿੰਡ ਵਿੱਚ ਰਹਿੰਦਾ ਸੀ ਅਤੇ ਉਸਦਾ ਸੱਜਾ ਹੱਥ ਅਤੇ ਖੱਬਾ ਪੈਰ ਛੋਟਾ ਸੀ।
ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਅਕਸ਼ੈ ਤਿਲਮੋਰੇ ਨੂੰ ਇੱਕ ਰੇਲ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆ ਕੇ ਜੀਵਨ ਬਦਲਣ ਵਾਲੇ ਦੁਖਾਂਤ ਪਲਾਂ ਦਾ ਸਾਹਮਣਾ ਕਰਨਾ ਪਿਆ
ਕਰਨਾਟਕ ਦੇ ਇੱਕ ਟਰੱਕ ਡਰਾਈਵਰ ਪੁਨੀਤ ਕੁਮਾਰ 22 ਦਸੰਬਰ, 2022 ਦੇ ਦੁਖਦਾਈ ਦਿਨ ਨੂੰ ਯਾਦ ਕਰਦੇ ਹਨ, ਜਦੋਂ ਇੱਕ ਟਾਇਰ ਫਟਣ ਕਾਰਨ ਉਹ ਆਪਣੇ ਟਰੱਕ
ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ 35 ਸਾਲਾ ਲਖਦੇਵ ਸਿੰਘ ਜਡੇਜਾ, ਪੇਸ਼ੇ ਤੋਂ ਇੱਕ ਹੁਨਰਮੰਦ ਅਤੇ ਸੰਜੀਦਾ ਵਿਅਕਤੀ ਹੈ, ਜੋ ਇੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸਦੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਹੋਈ ਹੈ, ਜਿਸ ਵਿੱਚ ਉਸਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ, ਦੋ ਸਰਜਰੀਆਂ ਹੋਈਆਂ ਹਨ, ਅਤੇ 13 ਸਾਲ ਪਹਿਲਾਂ ਬਿਮਾਰੀ ਕਾਰਨ ਆਪਣੇ ਪੁੱਤਰ ਦਾ ਦਿਲ ਤੋੜਨ ਵਾਲਾ ਨੁਕਸਾਨ ਹੋਇਆ ਹੈ।
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਰੇਹਲਾ ਦੀ ਰਹਿਣ ਵਾਲੀ ਸੋਨਾਕਸ਼ੀ ਸਿੰਘ (14) ਨੂੰ 2021 ਵਿੱਚ ਇੱਕ ਰੇਲ ਹਾਦਸੇ ਵਿੱਚ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਸਦੀ ਸੱਜੀ ਲੱਤ ਕੱਟਣੀ ਪਈ ਸੀ।
ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਦੀਵਾਨ ਸਿੰਘ ਮਾਂਝੀ ਅਤੇ ਹੇਮਲਤਾ ਦੇਵੀ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਦੇ ਜੇਠੇ ਪੁੱਤਰ, ਅੰਸ਼ੁਲ, ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਜਨਮ ਲਿਆ।
ਬਿਹਾਰ ਦੇ ਜਾਫਰਪੁਰ ਦੇ ਰਹਿਣ ਵਾਲੇ ਸੰਨੀ ਕੁਮਾਰ ਨੇ ਆਪਣੇ ਬਜ਼ੁਰਗ ਮਾਪਿਆਂ ਲਈ ਸਹਾਰਾ ਬਣਨ ਦੇ ਦ੍ਰਿੜ ਇਰਾਦੇ ਨਾਲ ਸ਼ੁਰੂਆਤ ਕੀਤੀ ਸੀ।
16 ਸਾਲਾ ਅਨਿਲ ਕੁਮਾਰ ਆਪਣੇ ਪਰਿਵਾਰ ਨਾਲ ਸੰਤੁਸ਼ਟ ਜੀਵਨ ਬਤੀਤ ਕਰ ਰਿਹਾ ਸੀ। ਹਾਲਾਂਕਿ, ਤਿੰਨ ਸਾਲ ਪਹਿਲਾਂ, ਇੱਕ ਗੰਭੀਰ ਸੜਕ ਹਾਦਸਾ ਹੋਇਆ।
ਉਨ੍ਹਾਂ ਦੀ ਧੀ, ਤੁਲਸੀ ਦੇ ਆਉਣ ਨਾਲ ਪਰਿਵਾਰ ਵਿੱਚ ਬੇਅੰਤ ਖੁਸ਼ੀ ਆਈ। ਸੁਰੇਸ਼, ਇੱਕ ਮਿਹਨਤੀ ਟਰੈਕਟਰ ਡਰਾਈਵਰ, ਅਤੇ ਕੇਸਰ ਦੇਵੀ, ਇੱਕ ਦੇਖਭਾਲ ਕਰਨ ਵਾਲੀ ਘਰੇਲੂ ਔਰਤ, ਆਪਣੇ ਛੋਟੇ ਬੱਚੇ ਨਾਲ ਖੁਸ਼ੀ ਦੇ ਪਲਾਂ ਦਾ ਆਨੰਦ ਮਾਣ ਰਹੇ ਸਨ।
ਇੱਕ ਦੁਖਦਾਈ ਘਟਨਾਕ੍ਰਮ ਵਿੱਚ, ਪੁਣੇ ਦੇ ਹਰਸ਼ਲ ਕਦਮ ਨੇ ਇੱਕ ਭਿਆਨਕ ਰੇਲ ਹਾਦਸੇ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ, ਜਿਸ ਨਾਲ ਉਸਦੀ ਜ਼ਿੰਦਗੀ ਹਨੇਰੇ ਵਿੱਚ ਡੁੱਬ ਗਈ। ਕਦੇ ਪਿਆਰੇ ਸੁਪਨੇ ਹੁਣ ਚਕਨਾਚੂਰ ਹੋ ਗਏ, ਉਸਦੇ ਵਜੂਦ ਉੱਤੇ ਪਰਛਾਵਾਂ ਪੈ ਗਿਆ।
ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੇ ਰਹਿਣ ਵਾਲੇ 29 ਸਾਲਾ ਸੁਜੀਤ ਕੁਮਾਰ ਦਾ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਖੁਸ਼ਹਾਲ ਜੀਵਨ ਸੀ। ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਜ਼ਿੰਦਗੀ ਦੇ ਸਾਦੇ ਸੁੱਖਾਂ ਦਾ ਆਨੰਦ ਮਾਣਦਾ ਸੀ।
ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਆਕਾਸ਼ ਕੁਮਾਰ, ਮੱਧ ਪ੍ਰਦੇਸ਼ ਦੇ ਨੈਨਪੁਰ ਵਿੱਚ ਇੱਕ ਬੇਫਿਕਰ ਜ਼ਿੰਦਗੀ ਬਤੀਤ ਕਰਦਾ ਸੀ, ਉਸਨੇ ਆਪਣੇ ਬਚਪਨ ਦਾ ਜ਼ਿਆਦਾਤਰ ਸਮਾਂ ਆਪਣੇ ਘਰ ਦੇ ਨੇੜੇ ਰੇਲਵੇ ਪਟੜੀਆਂ ਦੇ ਆਲੇ-ਦੁਆਲੇ ਖੇਡਦੇ ਹੋਏ ਬਿਤਾਇਆ।
ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ 33 ਸਾਲਾ ਮਿਹਨਤੀ ਸੋਨੂੰ ਕੁਮਾਰ ਆਪਣੇ ਚਾਰ ਜੀਆਂ ਦੇ ਪਰਿਵਾਰ ਨਾਲ ਸੰਤੁਸ਼ਟ ਜੀਵਨ ਬਤੀਤ ਕਰ ਰਿਹਾ ਸੀ। ਹਾਲਾਂਕਿ, ਕਿਸਮਤ ਨੇ ਉਸਦੇ ਲਈ ਕੁਝ ਹੋਰ ਹੀ ਲਿਖਿਆ ਸੀ।
ਸਵਿਤਾ ਦੇ ਜਨਮ ਨੇ ਉੱਤਰਸੌਦ ਪਿੰਡ (ਯੂਪੀ) ਦੇ ਗੱਬਰ ਅਤੇ ਆਸ਼ਾ ਦੇਵੀ ਲਈ ਖੁਸ਼ੀ ਲੈ ਕੇ ਆਈ। ਪਰ ਜਦੋਂ ਉਹ 6 ਸਾਲ ਦੀ ਸੀ, ਤਾਂ ਉਸਦੇ ਮਾਪਿਆਂ ਨੂੰ ਚਿੰਤਾ ਹੋਣ ਲੱਗੀ ਜਦੋਂ ਉਨ੍ਹਾਂ ਨੇ ਉਸਦੀ ਕਮਰ ਵਿੱਚ ਇੱਕ ਛੋਟਾ ਜਿਹਾ ਝੁਰੜੀ ਦੇਖੀ।
ਇੱਕ ਆਦਮੀ ਆਪਣੇ ਪੰਜ ਪਰਿਵਾਰਕ ਮੈਂਬਰਾਂ ਨਾਲ ਇੱਕ ਛੋਟੀ ਜਿਹੀ ਜ਼ਮੀਨ 'ਤੇ ਕਿਸਾਨ ਵਜੋਂ ਕੰਮ ਕਰਦੇ ਹੋਏ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ, ਪਰ ਇੱਕ ਦਿਨ ਇੱਕ ਆਫ਼ਤ ਆ ਗਈ, ਜਿਸ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਨੂੰ ਤੋੜ ਦਿੱਤਾ।
ਤਿੰਨ ਸਾਲ ਪਹਿਲਾਂ, ਇੱਕ ਖੁਸ਼ ਵਿਅਕਤੀ ਦੇ ਖੂਨ ਦਾ ਪ੍ਰਵਾਹ ਸੱਟ ਲੱਗਣ ਕਾਰਨ ਬੰਦ ਹੋ ਗਿਆ ਸੀ, ਜਿਸ ਕਾਰਨ ਲੱਤ ਦੀਆਂ ਨਾੜੀਆਂ ਸੁੰਗੜ ਗਈਆਂ ਸਨ।
ਇਹ ਇੱਕ 36 ਸਾਲਾ ਵਿਅਕਤੀ ਦੀ ਪੀੜਾ ਹੈ। ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦਾ ਰਹਿਣ ਵਾਲਾ ਦਿਨੇਸ਼ ਨਿਸ਼ਾਦ ਆਪਣੇ ਛੇ ਜੀਆਂ ਦੇ ਪਰਿਵਾਰ ਨਾਲ ਖੁਸ਼ੀ ਨਾਲ ਰਹਿ ਰਿਹਾ ਸੀ ਅਤੇ ਟਰੱਕ ਚਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਰਿਹਾ ਸੀ।
ਉੱਤਰ ਪ੍ਰਦੇਸ਼ ਦੇ ਕਪਤਾਨਗੰਜ ਤੋਂ ਮਨੋਜ ਸਾਹਨੀ, ਆਟੋ ਰਿਕਸ਼ਾ ਵਿੱਚ ਆਵਾਜਾਈ ਦਾ ਪ੍ਰਬੰਧ ਕਰਕੇ ਆਪਣੇ ਛੇ ਮੈਂਬਰਾਂ ਦੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।
ਮਹਾਰਾਸ਼ਟਰ ਦੇ ਰਤਨਾਗਿਰੀ ਦਾ ਰਹਿਣ ਵਾਲਾ ਸੰਦੀਪ ਕਾਬਲੇ ਇੱਕ ਆਮ ਪਰਿਵਾਰ ਤੋਂ ਹੈ। ਇੱਕ ਨਿੱਜੀ ਕੈਮੀਕਲ ਕੰਪਨੀ ਵਿੱਚ ਕੰਮ ਕਰਕੇ ਉਹ 10,000 ਰੁਪਏ ਪ੍ਰਤੀ ਮਹੀਨਾ ਕਮਾ ਕੇ ਆਪਣਾ ਘਰ ਚਲਾ ਰਿਹਾ ਸੀ।
ਕਈ ਵਾਰ ਕੁਦਰਤ ਅਜਿਹਾ ਕੰਮ ਕਰਦੀ ਹੈ ਕਿ ਇਨਸਾਨ ਟੁੱਟ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੋ ਲੋਕ ਨਿਰਾਸ਼ ਹੋਣ ਦੇ ਬਾਵਜੂਦ ਵੀ ਜੋਸ਼ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸਹਾਰਾ ਮਿਲਦਾ ਹੈ।
ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਦੇ ਘਰ ਦਸ ਸਾਲ ਪਹਿਲਾਂ ਪੁੱਤਰ ਦੇ ਜਨਮ ਤੋਂ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ।
ਪਲਕ ਦੇ ਬਚਪਨ ਵਿੱਚ ਇੱਕ ਸੜਕ ਹਾਦਸੇ ਵਿੱਚ ਪਿਤਾ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ ਪਲਕ ਦੀ ਲੱਤ ਅਤੇ ਉਸਦੀ ਮਾਂ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਕੱਟਣਾ ਪਿਆ ਸੀ।
ਮੈਂ ਰਮੇਸ਼ ਨਾਸਿਕ ਮਹਾਰਾਸ਼ਟਰ ਵਿੱਚ ਆਪਣੀ ਰਾਸ਼ਨ ਦੀ ਦੁਕਾਨ ਚਲਾਉਂਦਾ ਸੀ। ਮੈਂ ਆਪਣੇ ਬੱਚਿਆਂ ਅਤੇ ਪਤਨੀ ਸਮੇਤ 6 ਮੈਂਬਰਾਂ ਦੇ ਪਰਿਵਾਰ ਵਿੱਚ ਰਹਿੰਦਾ ਸੀ। ਮੈਂ ਆਪਣੀ ਦੁਕਾਨ ਰੋਜ਼ਾਨਾ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਦਾ ਹਾਂ।
ਮਹਾਰਾਸ਼ਟਰ ਦੇ ਰਹਿਣ ਵਾਲੇ ਇੱਕ ਕਿਸਾਨ ਵਿਨੋਦ ਚੌਹਾਨ ਨੇ 14 ਸਾਲ ਪਹਿਲਾਂ ਆਪਣੇ ਪੁੱਤਰ ਰਾਜੇਸ਼ ਦੇ ਜਨਮ ਦੀ ਖੁਸ਼ੀ ਦਾ ਅਨੁਭਵ ਕੀਤਾ ਸੀ। ਹਾਲਾਂਕਿ, ਰਾਜੇਸ਼ ਨੂੰ ਅਪੰਗਤਾ ਨਾਲ ਭਰੀ ਜ਼ਿੰਦਗੀ ਦਾ ਸਾਹਮਣਾ ਕਰਨਾ ਪਿਆ। ਜਨਮ ਤੋਂ ਹੀ, ਉਸਦੀਆਂ ਦੋਵੇਂ ਲੱਤਾਂ ਪ੍ਰਭਾਵਿਤ, ਵਕਰੀਆਂ ਅਤੇ ਕਮਜ਼ੋਰ ਹੋ ਗਈਆਂ ਸਨ। ਕਰਜ਼ੇ ਦੇ ਬੋਝ ਨੇ ਪਰਿਵਾਰ ਦੀਆਂ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਕਿਉਂਕਿ ਵਿਨੋਦ ਖੇਤੀ ਰਾਹੀਂ ਆਪਣਾ ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਿਹਾ ਸੀ।
ਅੱਜ ਤੱਕ, ਸਾਡੀ NGO ਨੇ ਨਾਰਾਇਣ ਆਰਟੀਫਿਸ਼ਅਲ ਲਿੰਬ (ਨਾਰਾਇਣ ਬਨਾਵਟੀ ਅੰਗ) ਗਰੀਬਾਂ ਅਤੇ ਅੰਗਹੀਣਾਂ ਨੂੰ ਬਿਲਕੁਲ ਮੁਫਤ ਦਿੱਤੇ ਹਨ। ਤੁਹਾਡਾ ਛੋਟਾ ਜਿਹਾ ਯੋਗਦਾਨ ਕਿਸੇ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ। ਜੇਕਰ ਤੁਸੀਂ ਸਮਾਜ ਲਈ ਕੁਝ ਕਰਨ ਦਾ ਜ਼ਰੀਆ ਲੱਭ ਰਹੇ ਹੋ, ਤਾਂ ਤੁਹਾਡਾ ਦਾਨ ਗਰੀਬ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਆਪਣੇ ਜੀਵਨ ਨੂੰ ਮੁੜ੍ਹ ਲੀਹ ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ। ਭਾਰਤ ਵਿੱਚ ਆਰਥਿਕ ਤੌਰ ਤੇ ਪਛੜੇ ਵਰਗਾਂ ਲਈ ਸਧਾਰਨ ਨਕਲੀ ਲੱਤ ਦੀ ਕੀਮਤ ਬਹੁਤ ਜ਼ਿਆਦਾ ਹੋ ਸਕਦੀ ਹੈ। ਇਸ ਲਈ, ਤੁਸੀਂ ਵੀ ਬਦਲਾਅ ਲਿਆਉਣ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਸਾਡੀ ਲਹਿਰ ਦਾ ਹਿੱਸਾ ਬਣ ਸਕਦੇ ਹੋ।