• +91-7023509999
  • +91-294 66 22 222
  • info@narayanseva.org
ਸਾਂਝਾ ਕਰੋ

ਸਾਡਾ ਕੀ ਕੰਮ ਹੈਹੈ

ਦਿਵਿਆਂਗਾ ਦਾ ਸਫਰ

ਆਵਾਜਾਈ
Journey Circle Icon

ਆਵਾਜਾਈ

ਉਦੈਪੁਰ ਰੇਲਵੇ ਸਟੇਸ਼ਨ ਤੋਂ ਆਵਾਜਾਈ ਦਾ ਪ੍ਰਬੰਧ

ਸਰਜਰੀ (ਆਪਰੇਸ਼ਨ)
Journey Circle Icon

ਸਰਜਰੀ (ਆਪਰੇਸ਼ਨ)

ਪ੍ਰਮੁੱਖ ਸਿਹਤ ਸੰਭਾਲ ਸਹੂਲਤਾਂ ਅਤੇ ਠੀਕ ਕਰਨ ਲਈ ਮੁਫਤ ਸਰਜਰੀਆਂ (ਆਪਰੇਸ਼ਨ)

ਫਿਜ਼ੀਓਥੈਰੇਪੀ
Journey Circle Icon

ਫਿਜ਼ੀਓਥੈਰੇਪੀ

ਆਪਰੇਸ਼ਨ ਤੋਂ ਬਾਅਦ ਵਧੀਆ ਦੇਖਭਾਲ ਅਤੇ ਡਾਕਟਰੀ ਸਹੂਲਤਾਂ।

ਵੋਕੇਸ਼ਨਲ ਟ੍ਰੇਨਿੰਗ (ਸਿਖਲਾਈ)
Journey Circle Icon

ਵੋਕੇਸ਼ਨਲ ਟ੍ਰੇਨਿੰਗ (ਸਿਖਲਾਈ)

ਲੋੜਵੰਦਾਂ ਲਈ ਸਿਖਲਾਈ ਅਤੇ ਹੁਨਰ ਵਿਕਾਸ।

ਸਵੈ-ਰੁਜ਼ਗਾਰ
Journey Circle Icon

ਸਵੈ-ਰੁਜ਼ਗਾਰ

ਸਵੈ-ਰੁਜ਼ਗਾਰ ਅਤੇ ਆਪਣੀਆਂ ਦੁਕਾਨਾਂ ਤੋਂ ਕਮਾਈ।

ਵਿਆਹ
Journey Circle Icon

ਵਿਆਹ

ਇੱਕਜੁਟਤਾ ਦਾ ਜਸ਼ਨ ਅਤੇ ਨਵੇਂ ਸਫਰ ਦੀ ਸ਼ੁਰੂਆਤ।

નારાયણ અંગ પ્રક્રિયા

ਕਿਸੇ ਅੰਗ ਲਈ ਲੋੜਵੰਦ ਮਰੀਜ
Journey Circle Icon

ਕਿਸੇ ਅੰਗ ਲਈ ਲੋੜਵੰਦ ਮਰੀਜ

ਅੰਗ ਲਈ ਮਾਪ
Journey Circle Icon

ਅੰਗ ਲਈ ਮਾਪ

ਅੰਗ ਨੂੰ ਫਿੱਟ ਕਰਨਾ (ਲਗਾਉਣਾ)
Journey Circle Icon

ਅੰਗ ਨੂੰ ਫਿੱਟ ਕਰਨਾ (ਲਗਾਉਣਾ)

ਨਰਾਇਣ ਆਰਟੀਫੀਸ਼ੀਅਲ (ਬਨਾਵਟੀ) ਅੰਗ ਨਾਲ ਚੱਲ ਰਹੇ ਮਰੀਜ਼
Journey Circle Icon

ਨਰਾਇਣ ਆਰਟੀਫੀਸ਼ੀਅਲ (ਬਨਾਵਟੀ) ਅੰਗ ਨਾਲ ਚੱਲ ਰਹੇ ਮਰੀਜ਼

Background Image
Ration Distribution
Ration Distribution

ਸਫਲਤਾ ਦੇ ਕਿੱਸੇ

ਮਨੀਰਾਮ ਦਾ ਜੀਵਨ ਪਰਿਵਰਤਨ

Divyang since birth
ਜਨਮ ਤੋਂ ਹੀ ਦਿਵਯਾਂਗ
Arrow Arrow
In the race for life
ਜ਼ਿੰਦਗੀ ਦੀ ਦੌੜ ਵਿੱਚ
Arrow Arrow
Smiling with prosthetic limbs
ਨਕਲੀ ਅੰਗਾਂ ਨਾਲ ਮੁਸਕਰਾਉਂਦਾ ਹੋਇਆ

ਤੁਹਾਡੀ ਸਹਾਇਤਾ ਨਾਲ, ਇਹ ਸਾਡੀਆਂ ਪ੍ਰਾਪਤੀਆਂ ਹਨ

ਵੰਡੀਆਂ Free ਸਿਲਾਈ ਮਸ਼ੀਨਾਂ

ਵੰਡੀਆਂ

5,220

ਸਿਲਾਈ ਮਸ਼ੀਨਾਂ

ਵੰਡੇ Free ਸਵੈਟਰ

ਵੰਡੇ

2,45,591

ਸਵੈਟਰ

ਸਰਜਰੀਆਂ (ਆਪਰੇਸ਼ਨ) ਕੀਤੇ Free ਠੀਕ ਕਰਨ ਲਈ

ਸਰਜਰੀਆਂ (ਆਪਰੇਸ਼ਨ) ਕੀਤੇ

4,48,032

ਠੀਕ ਕਰਨ ਲਈ

ਵੰਡੇ  Free ਕੈਲਿਪਰ

ਵੰਡੇ

3,92,218

ਕੈਲਿਪਰ

ਵੰਡੇ Free ਟਰਾਈ-ਸਾਈਕਲ

ਵੰਡੇ

2,73,211

ਟਰਾਈ-ਸਾਈਕਲ

ਦਿੱਤੀ Free ਵਿਅਕਤੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ (ਸਿਖਲਾਈ)

ਦਿੱਤੀ

3,334

ਵਿਅਕਤੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ (ਸਿਖਲਾਈ)

Best NGO Services

ਸਾਡੀਆਂ ਸ਼ਾਖਾਵਾਂ ਦੀ ਖੋਜ ਕਰੋ

ਤਾਜ਼ਾ ਬਲੌਗ

ਆਢੀ ਪੂਰਨਿਮਾ (ਗੁਰੂ ਪੂਰਨਿਮਾ) 2025 : ਤਾਰੀਖ, ਸਮਾਂ, ਮਹੱਤਤਾ ਅਤੇ ਦਾਨ ਦੀ ਅਹਿਮੀਅਤ ਜਾਣੋ

ਆਢੀ ਪੂਰਨਿਮਾ (ਗੁਰੂ ਪੂਰਨਿਮਾ) 2025 : ਤਾਰੀਖ, ਸਮਾਂ, ਮਹੱਤਤਾ ਅਤੇ ਦਾਨ ਦੀ ਅਹਿਮੀਅਤ ਜਾਣੋ

ਆਢੀ ਪੂਰਨਿਮਾ, ਜਿਸਨੂੰ ਗੁਰੂ ਪੂਰਨਿਮਾ ਵੀ ਕਿਹਾ ਜਾਂਦਾ ਹੈ, ਇਹ ਭਗਵਾਨ ਵਿਸ਼ਨੂ ਦੀ ਭਗਤੀ ਅਤੇ ਗੁਰੂ ਪ੍ਰਤੀ ਆਦਰ ਪ੍ਰਗਟ ਕਰਨ ਦਾ ਪਵਿੱਤਰ ਦਿਨ ਹੈ। ਇਸ ਦਿਨ ਉਪਵਾਸ, ਧਿਆਨ ਅਤੇ ਦਾਨ ਕਰਨਾ ਪਾਪਾਂ ਦੇ ਨਾਸ ਲਈ ਅਤੇ ਸ਼ਾਂਤੀ, ਸੁੱਖ-ਸਮ੍ਰਿੱਧੀ ਲਈ ਸ਼੍ਰੇਸ਼ਠ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ...

ਦੇਵਸ਼ਯਨੀ ਏਕਾਦਸ਼ੀ 2025: ਇਹਨਾਂ ਉਪਾਵਾਂ ਨੂੰ ਕਰਨ ਨਾਲ ਹੋਵੇਗਾ ਲਾਭ, ਹਰ ਸਮੱਸਿਆ ਦਾ ਹੱਲ

ਦੇਵਸ਼ਯਨੀ ਏਕਾਦਸ਼ੀ 2025: ਇਹਨਾਂ ਉਪਾਵਾਂ ਨੂੰ ਕਰਨ ਨਾਲ ਹੋਵੇਗਾ ਲਾਭ, ਹਰ ਸਮੱਸਿਆ ਦਾ ਹੱਲ

ਦੇਵਸ਼ਯਨੀ ਏਕਾਦਸ਼ੀ 2025, ਜੋ ਕਿ 6 ਜੁਲਾਈ ਨੂੰ ਮਨਾਈ ਜਾਵੇਗੀ, ਸਨਾਤਨ ਪਰੰਪਰਾ ਵਿੱਚ ਇੱਕ ਪਵਿੱਤਰ ਦਿਨ ਹੈ ਜਦੋਂ ਭਗਵਾਨ ਵਿਸ਼ਨੂੰ ਚਾਰ ਮਹੀਨਿਆਂ ਦੀ ਯੋਗ ਨਿਦ੍ਰਾ ਲਈ ਜਾਂਦੇ ਹਨ, ਜੋ ਕਿ ਚਤੁਰਮਾਸ ਦੀ ਸ਼ੁਰੂਆਤ ਹੈ। ਸ਼ਰਧਾਲੂ ਰਸਮਾਂ ਦੀ ਪਾਲਣਾ ਕਰਦੇ ਹਨ, ਲੋੜਵੰਦਾਂ ਨੂੰ ਦਾਨ ਦਿੰਦੇ ਹਨ ਅਤੇ ਮੋਕਸ਼ ਅਤੇ ਸੰਸਾਰਿਕ ਦੁੱਖਾਂ ਤੋਂ ਮੁਕਤੀ ਲਈ ਆਸ਼ੀਰਵਾਦ ਲੈਂਦੇ ਹਨ।

ਹੋਰ ਪੜ੍ਹੋ...

ਆਸ਼ਾੜ ਅਮਾਵਸਯ 2025: ਤਾਰੀਖ, ਸ਼ੁਭ ਸਮਾਂ ਅਤੇ ਦਾਨ ਦੀ ਮਹੱਤਤਾ

ਆਸ਼ਾੜ ਅਮਾਵਸਯ 2025: ਤਾਰੀਖ, ਸ਼ੁਭ ਸਮਾਂ ਅਤੇ ਦਾਨ ਦੀ ਮਹੱਤਤਾ

ਹਿੰਦੂ ਕੈਲੰਡਰ ਦੇ ਅਨੁਸਾਰ, ਇੱਕ ਸਾਲ ਵਿੱਚ 12 ਅਮਾਵਸਯ ਹੁੰਦੀਆਂ ਹਨ। ਹਰ ਮਹੀਨੇ ਇੱਕ ਅਮਾਵਸਯ ਮਨਾਈ ਜਾਂਦੀ ਹੈ। ਜਿਸਦਾ ਆਪਣਾ ਮਹੱਤਵ ਹੈ। ਇਹ ਦਿਨ ਵਿਸ਼ੇਸ਼ ਤੌਰ ‘ਤੇ ਪੂਰਵਜਾਂ ਨੂੰ ਸਮਰਪਿਤ ਹੈ।

ਹੋਰ ਪੜ੍ਹੋ...

ਪ੍ਰਸੰਸਾ ਪੱਤਰ

ਕਾਰਪੋਰੇਟ ਭਾਗੀਦਾਰ

ਮਨੁੱਖਤਾ: ਸਾਡਾ ਮਾਰਗਦਰਸ਼ਕ ਸਿਧਾਂਤ

Narayan Seva Sansthan ਉਦੈਪੁਰ (ਰਾਜਸਥਾਨ) ਵਿੱਚ ਸਥਿਤ ਭਾਰਤ ਦੀਆਂ ਚੋਟੀ ਦੀਆਂ ਗੈਰ ਸਰਕਾਰੀ ਸੰਸਥਾਵਾਂ ਵਿੱਚੋਂ ਇੱਕ ਹੈ। 1985 ਵਿੱਚ ਸਥਾਪਿਤ, ਅਸੀਂ ਪਛੜੇ ਵਰਗਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਤੱਕ ਪਹੁੰਚਣ ਅਤੇ ਮੁੜ ਵਸੇਬੇ ਲਈ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਵੱਡੇ ਪੱਧਰ ਤੇ ਕੰਮ ਕਰ ਰਹੇ ਹਾਂ। ਦੇਸ਼ ਭਰ ਵਿੱਚ 480 ਸ਼ਾਖਾਵਾਂ ਅਤੇ ਵਿਦੇਸ਼ਾਂ ਵਿੱਚ 49 ਸ਼ਾਖਾਵਾਂ ਦਾ ਸਾਡਾ ਨੈੱਟਵਰਕ, ਸਾਨੂੰ ਭਾਰਤ ਵਿੱਚ ਸਭ ਤੋਂ ਮਸ਼ਹੂਰ NGO ਵਿੱਚੋਂ ਇੱਕ ਬਣਾਉਂਦਾ ਹੈ, ਜੋ ਕਿ ਅਸਮਰੱਥਤਾਵਾਂ ਨੂੰ ਦੂਰ ਕਰਨ ਅਤੇ ਲੋੜਵੰਦਾਂ ਨੂੰ ਸਹੀ ਸਰੀਰਕ, ਸਮਾਜਿਕ ਅਤੇ ਆਰਥਿਕ ਪੁਨਰਵਾਸ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰਦਾ ਹੈ। ਜਦੋਂ ਤੁਸੀਂ ਭਾਰਤ ਵਿੱਚ ਕੋਈ ਵਧੀਆ NGO ਲੱਭਦੇ ਹੋ, ਤਾਂ ਅਸੀਂ, ਭਾਰਤ ਵਿੱਚ ਸਭ ਤੋਂ ਭਰੋਸੇਮੰਦ ਅਤੇ ਜੁੰਮੇਵਾਰ NGO ਵਜੋਂ, ਸਭ ਤੋਂ ਅੱਗੇ ਹਾਂ। ਅਸੀਂ ਸਿਹਤ, ਸਿੱਖਿਆ, ਪੁਨਰਵਾਸ, ਠੀਕ ਕਰਨ ਲਈ (ਸੁਧਾਰਾਤਮਕ) ਸਰਜਰੀਆਂ, ਸਹਾਇਤਾ ਦੇਣ ਅਤੇ ਹੋਰ ਬਹੁਤ ਕੁੱਝ ਨਾਲ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਵਿਆਪਕ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀ ਭਾਰਤ ਦੀਆਂ ਚੋਟੀ ਦੀਆਂ NGO ਵਿੱਚੋਂ ਇੱਕ ਬਣ ਗਏ ਹਾਂ। ਅਸੀ ਭਾਰਤ ਵਿੱਚ ਸਾਡੀ NGO ਲਈ ਵੈੱਬਸਾਈਟ ਰਾਹੀਂ ਔਨਲਾਈਨ ਦਾਨ ਵੀ ਸਵੀਕਾਰ ਕਰਦੇ ਹਾਂ, ਸਾਡਾ ਉਦੇਸ਼ ਭਾਰਤ ਵਿੱਚ ਮੰਨੀ-ਪ੍ਰਮੰਨੀ NGO ਬਣਨਾ ਹੈ ਜਿਸ ਤੇ ਲੋਕ ਭਰੋਸਾ ਕਰ ਸਕਦੇ ਹਨ।

ਅਸੀਂ ਭਾਰਤ ਦੀਆਂ ਸਭ ਤੋਂ ਵੱਡੀਆਂ NGO ਵਿੱਚੋਂ ਇੱਕ ਹਾਂ ਜੋ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੀਆਂ ਉਮੀਦਾਂ, ਸੁਪਨਿਆਂ ਅਤੇ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਹਨਾਂ ਲੋਕਾਂ ਦੀ ਮਦਦ ਕਰਦੀ ਹੈ ਜਿਹਨਾਂ ਨੂੰ ਥੋੜੀ ਜਿਹੀ ਵਾਧੂ ਸਹਾਇਤਾ ਦੀ ਲੋੜ ਹੁੰਦੀ ਹੈ। ਹੁਣ ਤੱਕ, Narayan Seva Sansthan, ਜੋ ਕਿ ਬਹੁਤ ਮੰਨੀ-ਪ੍ਰਮੰਨੀ NGO ਹੈ ਅਤੇ ਇਸਦੀ ਟੀਮ ਨੇ, ਨੇਕ ਸ਼ਰਧਾ ਨਾਲ, ਠੀਕ ਕਰਨ ਲਈ (ਸੁਧਾਰਾਤਮਕ) ਮੁਫਤ ਸਰਜਰੀਆਂ ਕਰਦੇ ਹੋਏ, 4.3 ਲੱਖ ਤੋਂ ਵੱਧ ਵਿਅਕਤੀਆਂ ਦੀ ਸਹਾਇਤਾ ਕੀਤੀ ਹੈ ਅਤੇ ਸਾਡਾ ਇੱਥੇ ਹੀ ਰੁਕਣ ਦਾ ਇਰਾਦਾ ਨਹੀਂ ਹੈ। ਠੀਕ ਕਰਨ ਲਈ (ਸੁਧਾਰਾਤਮਕ) ਸਰਜਰੀਆਂ ਤੋਂ ਇਲਾਵਾ, ਭਾਰਤ ਵਿੱਚ ਸਾਡੀਆਂ ਪ੍ਰਮੁੱਖ NGO ਸੇਵਾਵਾਂ ਵਿੱਚ ਕਬਾਇਲੀ ਖੇਤਰ ਦੇ ਬੱਚਿਆਂ ਲਈ ਮੁਫਤ ਸਿੱਖਿਆ ਅਤੇ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਬਾਲਗਾਂ ਅਤੇ ਲੋੜਵੰਦਾਂ ਲਈ ਰੁਜ਼ਗਾਰ ਯੋਗ ਹੁਨਰਾਂ ਵਿੱਚ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ। ਸਾਡੀਆਂ ਹੋਰ ਪਹਿਲਕਦਮੀਆਂ ਵਿੱਚ ਮੁਫਤ ਸਮੂਹਿਕ ਵਿਆਹ ਅਤੇ ਦਿਵਯਾਂਗ ਪ੍ਰਤਿਭਾ ਪ੍ਰਦਰਸ਼ਨ ਸ਼ਾਮਲ ਹਨ ਜੋ ਲੋੜਵੰਦਾਂ ਦੇ ਸਮਾਜਿਕ ਪੁਨਰਵਾਸ ਤੇ ਕੇਂਦਰਿਤ ਹਨ।

ਸਾਡੀ NGO ਦਾ ਉਦੇਸ਼ ਸਮਾਵੇਸ਼ੀ ਸਮਾਜ ਸਿਰਜਣਾ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਨੂੰ ਪ੍ਰਮੁੱਖ ਕਿੱਤਿਆਂ ਅਤੇ ਸਮਾਜਿਕ ਜੀਵਨ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਸਾਡਾ ਮੰਨਣਾ ਹੈ ਕਿ ਹਰੇਕ ਵਿਅਕਤੀ ਖਾਸ ਅਤੇ ਪ੍ਰਤਿਭਾਸ਼ਾਲੀ ਹੈ ਅਤੇ ਸਿਰਫ਼ ਅੱਗੇ ਵਧਣ ਤੇ ਮੌਕੇ ਦੀ ਭਾਲ ਵਿੱਚ ਹੈ। ਭਾਰਤ ਵਿੱਚ ਸਭ ਤੋਂ ਭਰੋਸੇਮੰਦ NGO ਵੈੱਬਸਾਈਟਾਂ ਵਿੱਚੋਂ ਇੱਕ ਹੋਣ ਦੇ ਨਾਤੇ, ਸਾਡਾ ਉਦੇਸ਼ ਲੋੜਵੰਦਾਂ ਅਤੇ ਗਰੀਬਾਂ ਦੇ ਜੀਵਨ ਨੂੰ ਬਦਲਣਾ ਹੈ, ਤਾਂ ਜੋ ਉਹ ਭਵਿੱਖ ਵਿੱਚ ਚੰਗਾ ਅਤੇ ਖੁਸ਼ਹਾਲ ਜੀਵਨ ਜੀਅ ਸਕਣ। ਇਸ ਭਾਵਨਾ ਨਾਲ, ਅਸੀਂ ਕਈ ਪਹਿਲਕਦਮੀਆਂ ਕੀਤੀਆਂ ਹਨ ਜਿੱਥੇ ਅਸੀਂ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾਂ ਨੂੰ ਮੁਫਤ ਇਲਾਜ ਅਤੇ ਹੋਰ ਬਹੁਤ ਕੁੱਝ ਪ੍ਰਦਾਨ ਕਰਦੇ ਹਾਂ।

Narayan Seva Sansthan – ਭਾਰਤ ਦੀਆਂ ਚੋਟੀ ਦੀਆਂ NGO ਵਿੱਚੋਂ ਇੱਕ

ਦੁਨੀਆ ਦੀ ਲਗਭਗ 15% ਆਬਾਦੀ ਕਿਸੇ ਨਾ ਕਿਸੇ ਕਿਸਮ ਦੀ ਦਿਵਿਆਂਗਤਾ ਤੋਂ ਪੀੜਤ ਹੈ ਅਤੇ ਉਹਨਾਂ ਵਿੱਚੋਂ ਲਗਭਗ 2-4% ਨੂੰ ਰੋਜ਼ਾਨਾ ਦੇ ਕੰਮਕਾਜ ਵਿੱਚ ਵੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਕੋਈ ਬੱਚਾ ਦਿਵਿਆਂਗਤਾ (ਵਿਕਲਾਂਗਤਾ) ਨਾਲ ਪੈਦਾ ਹੁੰਦਾ ਹੈ ਜਾਂ ਉਹ ਦਿਵਿਆਂਗ (ਵਿਕਲਾਂਗ) ਹੋ ਜਾਂਦਾ ਹੈ, ਤਾਂ ਉਸ ਦਾ ਪਰਿਵਾਰ ਅਤੇ ਸਮਾਜ ਅਕਸਰ ਇਸ ਨੂੰ ਤ੍ਰਾਸਦੀ ਸਮਝਦਾ ਹੈ। ਬਹੁਤ ਸਾਰੇ ਪਰਿਵਾਰ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਦੀਆਂ ਲੋੜਾਂ ਨੂੰ ਨਹੀਂ ਸਮਝਦੇ, ਜਿਸ ਨੂੰ ਦਿਵਿਆਂਗ ਲੋਕਾਂ ਵਿੱਚ ਜ਼ਿਆਦਾ ਕੁਪੋਸ਼ਣ, ਘੱਟ ਟੀਕਾਕਰਨ ਅਤੇ ਸੰਕਰਮਣ ਦੀਆਂ ਉੱਚ ਦਰਾਂ ਅਤੇ ਹਵਾ/ਸਾਹ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੁਆਰਾ ਦੇਖਿਆ ਜਾ ਸਕਦਾ ਹੈ।

ਉਹ ਸਾਰੇ ਮਸਲੇ ਜੋ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਵੇਂ ਕਿ ਸਕੂਲੀ ਸਿੱਖਿਆ ਤੱਕ ਪਹੁੰਚ, ਰੁਜ਼ਗਾਰ ਦੇ ਮੌਕੇ, ਸਿਹਤ ਸੰਭਾਲ ਦੀ ਉਪਲਬਧਤਾ ਅਤੇ ਸਮਾਜਿਕ ਸੇਵਾਵਾਂ ਤੱਕ ਪਹੁੰਚ, ਉਹ ਮੁੱਦੇ ਵੀ ਹਨ ਜੋ ਅਸਮਰਥਤਾਵਾਂ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ, ਪਰ ਬਹੁਤ ਜ਼ਿਆਦਾ ਗੁੰਝਲਦਾਰ ਤਰੀਕੇ ਨਾਲ। ਅਸਮਰਥਤਾ-ਸਬੰਧਤ ਰਵੱਈਆ ਅਤੇ ਵਿਤਕਰਾ ਦਿਵਿਆਂਗ (ਅਸਮਰਥ) ਵਿਅਕਤੀਆਂ ਲਈ ਸਕੂਲ ਜਾਣਾ, ਨੌਕਰੀ ਲੈਣਾ, ਜਾਂ ਭਾਈਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਹੋਰ ਵੀ ਮੁਸ਼ਕਲ ਬਣਾਉਂਦਾ ਹੈ। ਬਹੁਤ ਸਾਰੇ ਲੋਕ, ਭਾਵੇਂ ਪੇਂਡੂ ਜਾਂ ਸ਼ਹਿਰੀ ਇਲਾਕਿਆਂ ਤੋਂ ਹੋਣ, ਸਰੀਰਕ ਅਤੇ ਸੰਚਾਰ ਕਰਨ ਵਿੱਚ ਬੰਦਿਸ਼ਾਂ ਦੇ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਜੋ ਉਹਨਾਂ ਲਈ ਸਮਾਜਿਕ ਜੀਵਨ ਵਿੱਚ ਸ਼ਮੂਲੀਅਤ ਨੂੰ ਮੁਸ਼ਕਲ ਬਣਾਉਂਦੇ ਹਨ।

ਭਾਰਤ ਵਿੱਚ ਚੋਟੀ ਦੇ NGO ਵਿੱਚੋਂ ਇੱਕ ਵਜੋਂ, Narayan Seva Sansthan ਨਾ ਸਿਰਫ਼ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਨੂੰ ਉਹਨਾਂ ਦੇ ਉਦੇਸ਼ਾਂ, ਸੁਪਨਿਆਂ ਅਤੇ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦਾ ਹੈ, ਸਗੋਂ ਇੱਕ ਅਜਿਹੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਵੀ ਕੰਮ ਕਰ ਰਿਹਾ ਹੈ ਜਿੱਥੇ ਦਿਵਿਆਂਗ ਲੋਕਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਅਤੇ ਉਹ ਪ੍ਰਮੁੱਖ ਕਿੱਤਿਆਂ ਅਤੇ ਸਮਾਜਿਕ ਜੀਵਨ ਦਾ ਹਿੱਸਾ ਹੋਣ। ਭਾਰਤ ਦੀਆਂ ਸਭ ਤੋਂ ਭਰੋਸੇਮੰਦ NGO ਵਿੱਚੋਂ ਇੱਕ ਹੋਣ ਦੇ ਨਾਤੇ, ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਹਰੇਕ ਬੱਚੇ ਤੱਕ ਢੁੱਕਵੀਂ ਸਿੱਖਿਆ ਨਾ ਮਿਲ ਜਾਵੇ, ਭਾਵੇਂ ਉਹ ਕਿਸੇ ਵੀ ਪਿਛੋਕੜ ਤੋਂ ਹੋਵੇ, ਸਾਰੇ ਲੋੜਵੰਦਾਂ ਨੂੰ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਅਤੇ ਸਿਹਤ ਸੰਭਾਲ ਮਿਲੇ ਅਤੇ ਸਾਰੇ ਪਰਿਵਾਰ ਪੱਕੀ ਛੱਤ ਥੱਲੇ ਚੰਗੀ ਤਰ੍ਹਾਂ ਸੌਂ ਸਕਣ।

ਸਾਡੇ ਉਦੇਸ਼

ਅਸੀਂ ਵਿਸ਼ਵੀਕਰਨ ਦੇ ਯੁੱਗ ਵਿੱਚ ਜਿਉਂ ਰਹੇ ਹਾਂ, ਜਿੱਥੇ ਦੂਰੀ ਅਤੇ ਭੂਗੋਲ ਹੁਣ ਸਾਨੂੰ ਸੀਮਤ ਨਹੀਂ ਕਰ ਸਕਦੇ। ਅੱਜ ਦੇ ਸਮੇਂ ਵਿੱਚ, ਸਾਡੇ ਸਮਾਜ ਜਾਂ ਸਾਡੇ ਦੇਸ਼ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਕਿਸੇ ਵੀ ਵਿਅਕਤੀ ਦੀ ਯੋਗਤਾ ਨੂੰ ਸਿਰਫ ਇਸ ਲਈ ਘੱਟ ਸਮਝਣਾ ਗਲਤ ਹੋਵੇਗਾ ਕਿਉਂ ਕਿ ਉਹ ਕਿਸੇ ਤਰ੍ਹਾਂ ਨਾਲ ਦਿਵਿਆਂਗ ਹੈ। ਸਮਾਵੇਸ਼ੀ ਸਮਾਜ ਸਿਰਜਣ ਲਈ ਅਜਿਹੀਆਂ ਪਹਿਲਾਂ ਤੋਂ ਬਣੀਆਂ ਧਾਰਨਾਵਾਂ ਨੂੰ ਖਤਮ ਕਰਨ ਤੇ ਧਿਆਨ ਕੇਂਦ੍ਰਤ ਕਰਦੇ ਹੋਏ, Narayan Seva Sansthan ਭਾਰਤ ਵਿੱਚ ਭਰੋਸੇਮੰਦ ਚੈਰੀਟੇਬਲ (ਦਾਨੀ ) ਸੰਸਥਾਵਾਂ ਅਤੇ ਚੋਟੀ ਦੇ NGOs ਵਿੱਚੋਂ ਇੱਕ ਬਣਨ ਲਈ ਹੇਠ ਲਿਖੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ:

  • ਭਾਰਤ ਵਿੱਚ ਪਛੜੇ ਵਿਅਕਤੀਆਂ, ਸਮੂਹਾਂ ਅਤੇ ਭਾਈਚਾਰਿਆਂ (ਵਰਗਾਂ) ਦੇ ਸਮਾਜਿਕ ਵਿਕਾਸ ਲਈ।
  • ਸਿਹਤ ਸੰਭਾਲ ਦੀ ਤਰੱਕੀ ਅਤੇ ਲੋਕ-ਭਲਾਈ ਨੂੰ ਉਤਸ਼ਾਹਿਤ ਕਰਨ ਲਈ।
  • ਗਰੀਬ ਬੱਚਿਆਂ, ਨੌਜਵਾਨਾਂ, ਬਾਲਗਾਂ ਅਤੇ ਪਰਿਵਾਰਾਂ ਦੇ ਸਮਾਜਿਕ ਏਕੀਕਰਨ ਅਤੇ ਨਿੱਜੀ ਵਿਕਾਸ ਵਿੱਚ ਸਹਾਇਤਾ ਕਰਨ ਲਈ।
  • ਵਲੰਟੀਅਰ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਲੋਕਪ੍ਰਿਆ ਬਣਾਉਣ ਲਈ।
  • ਬਿਨਾਂ ਕਿਸੇ ਲਾਭ ਤੋਂ ਪੈਸਾ ਇਕੱਠਾ ਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ।

ਸਾਡੀਆਂ ਪਹਿਲਕਦਮੀਆਂ

Narayan Seva Sansthan ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦਿਵਿਆਂਗ ਲੋਕਾਂ ਲਈ ਬਰਾਬਰ ਦੇ ਮੌਕਿਆਂ ਅਤੇ ਅਧਿਕਾਰਾਂ ਲਈ ਲਗਾਤਾਰ ਲੜਾਈ ਲੜ ਰਿਹਾ ਹੈ। ਸਾਨੂੰ ਭਾਰਤ ਦੀਆਂ ਸਭ ਤੋਂ ਭਰੋਸੇਮੰਦ ਗੈਰ-ਮੁਨਾਫ਼ਾ ਸੰਸਥਾਵਾਂ ਵਿੱਚੋਂ ਇੱਕ ਵਜੋਂ ਗਿਣੇ ਜਾਣ ਤੇ ਮਾਣ ਹੈ, ਸਾਡੇ ਕੋਲ ਕਈ ਪਹਿਲਕਦਮੀਆਂ ਅਤੇ ਗੈਰ-ਮੁਨਾਫ਼ਾ ਸਮਾਗਮ ਹਨ, ਹਰੇਕ ਵਿਲੱਖਣ ਤਰੀਕੇ ਨਾਲ, ਲੋੜਵੰਦਾਂ ਦੀ ਆਜ਼ਾਦੀ ਅਤੇ ਸਨਮਾਨ ਨਾਲ ਜ਼ਿੰਦਗੀ ਜੀਉਣ ਵਿੱਚ ਮਦਦ ਕਰਨ ਲਈ, ਜਿਸ ਬਾਰੇ ਤੁਸੀਂ ਭਾਰਤ ਵਿੱਚ ਸਾਡੀ NGO ਦੀ ਵੈੱਬਸਾਈਟ ਤੇ ਖੋਜ ਕਰ (ਦੇਖ) ਸਕਦੇ ਹੋ। ਸਾਡੀਆਂ ਕੁੱਝ ਪਹਿਲਕਦਮੀਆਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:

ਸਿੱਖਿਆ

Narayan Seva Sansthan ਨੇ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਦੇ ਨਾਲ-ਨਾਲ ਸਮਾਜ ਦੇ ਪਛੜੇ ਵਰਗਾਂ ਦੇ ਬੱਚਿਆਂ, ਖਾਸ ਤੌਰ ਤੇ ਲੜਕੀਆਂ ਲਈ ਸਿੱਖਿਆ ਵਿੱਚ ਸਹਾਇਤਾ ਕਰਨ ਅਤੇ ਉਤਸ਼ਾਹਿਤ ਕਰਨ ਲਈ ਜ਼ਮੀਨੀ ਪੱਧਰ ਤੇ ਕਈ ਪਹਿਲਕਦਮੀਆਂ ਕੀਤੀਆਂ ਹਨ। ਇਹ ਪਹਿਲਕਦਮੀਆਂ ਸਕੂਲ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸਕੂਲਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ, ਜਾਗਰੂਕਤਾ ਫੈਲਾਉਣ ਅਤੇ ਸਿੱਖਿਆ ਦੇ ਮਹੱਤਵ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਅੱਜ ਤੱਕ, ਅਸੀਂ 3000 ਤੋਂ ਵੱਧ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਵਿੱਚ ਸਹਾਇਤਾ ਕੀਤੀ ਹੈ, ਜਿਹਨਾਂ ਵਿੱਚੋਂ 40% ਲੜਕੀਆਂ ਸਨ; ਅਸੀਂ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਕਾਰਜਸ਼ੀਲ ਬਣਾਉਣ ਵਿੱਚ ਵੀ ਸਹਾਇਤਾ ਕੀਤੀ ਹੈ ਅਤੇ ਹਾਸ਼ੀਏ ਤੇ ਰਹਿ ਗਏ ਭਾਈਚਾਰਿਆਂ ਦੇ 500 ਤੋਂ ਵੱਧ ਬੱਚਿਆਂ ਨੂੰ ਉਹਨਾਂ ਦੀ ਸਿੱਖਿਆ ਲਈ ਵਜ਼ੀਫ਼ਾ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।