• +91-7023509999
  • 0294-6622222
  • info@narayanseva.org
  • Home
  • ਸਮਾਰਟ ਵਿਲੇਜ (ਪਿੰਡ)
Service of oppressed humanity

ਅਸੀਂ ਇਲਾਜ ਕਰਦੇ ਹਾਂ। ਅਸੀਂ ਪ੍ਰਸ਼ਿਕਸ਼ਣ ਦਿੰਦੇ ਹਾਂ। ਅਸੀਂ ਸੇਵਾ ਕਰਦੇ ਹਾਂ।

ਦੀਨ-ਦੁਖੀ, ਅਸਹਾਇ, ਲੋੜਵੰਦ ਅਤੇ ਦਿਵਿਆਂਗ ਲੋਕਾਂ ਦੀ ਸੇਵਾ ਹੀ ਸੱਚੀ ਰੱਬ ਦੀ ਸੇਵਾ ਹੈ।

ਸਮਾਰਟ ਵਿਲੇਜ (ਪਿੰਡ) ਬਾਰੇ

Narayan Seva Sansthan ਦਾ “ਸਮਾਰਟ ਵਿਲੇਜ/ਸਮਾਰਟ ਪਿੰਡ” ਰਾਜਸਥਾਨ ਦੇ ਮਸ਼ਹੂਰ ਝੀਲਾਂ ਦੇ ਸ਼ਹਿਰ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਥਿਤ ਹੈ,  ਜਿੱਥੇ ਹਜ਼ਾਰਾਂ ਸਰੀਰਕ ਰੂਪ ਵਿੱਚ ਵਿਕਲਾਂਗ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ। ਕੈਲਾਸ਼ ਅਗਰਵਾਲ ‘ਮਾਨਵ’, ਜਿਹਨਾਂ ਨੂੰ ਇਸ ਅਦੁੱਤੀ ਸੇਵਾ ਲਈ ਪਦਮਸ਼੍ਰੀ ਦਿੱਤਾ ਗਿਆ ਸੀ, ਦੁਆਰਾ ਸਥਾਪਿਤ ਇਸ ਸੰਸਥਾ ਦਾ ਇੱਕੋ-ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ ਅਤੇ ਕੈਂਪਸ ਵਿੱਚੋਂ ਜਾਣ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣਾ ਸ਼ੁਰੂ ਕਰ ਸਕਣ।

ਉਹਨਾਂ ਦੀਆਂ ਨਾ ਸਿਰਫ ਸੁਧਾਰਾਤਮਕ ਸਰਜਰੀਆਂ ਮੁਫਤ ਕੀਤੀਆਂ ਜਾਂਦੀਆਂ ਹਨ, ਸਗੋਂ ਉਹਨਾਂ ਦੇ ਇਲਾਜ ਦੌਰਾਨ, ਉਹਨਾਂ ਨੂੰ ਕੰਪਿਊਟਰ ਅਤੇ ਮੋਬਾਈਲ ਦੀ ਮੁਰੰਮਤ ਕਰਨ ਜਾਂ ਸਿਲਾਈ ਦੀ ਕਲਾ ਸਿੱਖਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਸਮੇਂ ਦੇ ਨਾਲ, ਸੰਸਥਾ ਵਧਦੀ ਫੁੱਲਦੀ ਗਈ ਅਤੇ ਹੁਣ ਦੁਨੀਆ ਦੇ ਉਹਨੇ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ ਪੋਲੀਓ ਅਤੇ ਸੇਰੇਬ੍ਰਲ ਪਾਲਸੀ(ਦਿਮਾਗੀ ਲਕਵੇ/ਅਧਰੰਗ) ਦੀਆਂ 50-60 ਤੋਂ ਵੱਧ ਸੁਧਾਰਾਤਮਕ ਸਰਜਰੀਆਂ ਹਰ ਰੋਜ਼ ਕੀਤੀਆਂ ਜਾਂਦੀਆਂ ਹਨ।

ਇਹ ਸਿਰਫ ਮਰੀਜ਼ਾਂ ਨੂੰ ਇਲਾਜ ਪ੍ਰਦਾਨ ਹੀ ਨਹੀਂ ਕਰਦਾ, ਸਗੋਂ ਇਹ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਉਹ ਉਦੈਪੁਰ ਪਹੁੰਚ ਜਾਂਦੇ ਹਨ, ਤਾਂ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਵਿਅਕਤੀਆਂ (ਸੇਵਾਦਾਰਾਂ) ਦੇ ਸਾਰੇ ਖਰਚੇ ਉਦੋਂ ਤੱਕ ਚੁੱਕੇ ਜਾਂਦੇ ਹਨ ਜਦੋਂ ਤੱਕ ਉਹ ਇਲਾਜ ਲਈ ਸੰਸਥਾ ਵਿੱਚ ਹਨ।

Background Image
Ration Distribution
ਸਮਾਰਟ ਪਿੰਡ
ਸਹੂਲਤਾਂ

ਨਾਰਾਇਣ ਸੇਵਾ ਸੰਸਥਾਨ ਦਾ ਆਧੁਨਿਕ ਸਮਾਰਟ ਵਿਲੇਜ ਦਿਵਯਾਂਗਾਂ ਅਤੇ ਵਾਂਝੇ ਵਿਅਕਤੀਆਂ ਲਈ ਮੁਫ਼ਤ ਸਿਹਤ ਸੰਭਾਲ, ਸਿੱਖਿਆ, ਮੁੜ ਵਸੇਬਾ, ਹੁਨਰ ਸਿਖਲਾਈ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ।

ਬਿਹਤਰ ਸਮਾਜ ਬਣਾਉਣਾ

ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਲਈ ਬਿਹਤਰ ਸਮਾਜ ਸਿਰਜਣਾ ਸਾਡੇ ਚੈਰੀਟੇਬਲ (ਦਾਨ ਕਰਨ ਵਾਲੇ) ਟਰੱਸਟ ਦਾ ਹਮੇਸ਼ਾ ਮੁੱਖ ਟੀਚਾ ਰਿਹਾ ਹੈ। ਇਹ ਕੈਂਪਸ ਅਸਲ ਰੂਪ ਵਿੱਚ ਉਸ ਟੀਚੇ ਦੀ ਇੱਕ ਛੋਟੀ ਜਿਹੀ ਝਾਕੀ ਹੈ।

    • ਰੋਜ਼ਾਨਾ 50-60 ਤੋਂ ਵੱਧ ਮੁਫਤ ਸੁਧਾਰਾਤਮਕ ਸਰਜਰੀਆਂ 
    • ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਵਿਅਕਤੀਆਂ (ਸੇਵਾਦਾਰਾਂ) ਲਈ ਰਿਹਾਇਸ਼ ਅਤੇ ਭੋਜਨ 
    • ਮੁਫਤ ਫਿਜ਼ੀਓਥੈਰੇਪੀ ਸੈਂਟਰ 
    • ਨਰਾਇਣ ਆਰਟੀਫੀਸ਼ੀਅਲ ਲਿੰਬ(ਬਨਾਵਟੀ ਅੰਗ) ਬਣਾਉਣ ਲਈ ਆਧੁਨਿਕ ਵਰਕਸ਼ਾਪ 
    • ਪੂਰੀ ਤਰ੍ਹਾਂ ਨਾਲ ਲੈਸ ਵੋਕੇਸ਼ਨਲ ਟਰੇਨਿੰਗ ਸੈਂਟਰ 
    • ਬੱਚਿਆਂ ਲਈ ਮੁਫਤ ਡਿਜੀਟਲ ਸਕੂਲ
Smart Village Video
ਤਸਵੀਰ ਗੈਲਰੀ
ਚੈਟ ਸ਼ੁਰੂ ਕਰੋ