ਹਾਦਸੇ ਅਚਾਨਕ ਹੁੰਦੇ ਹਨ ਅਤੇ ਇਹ ਬਹੁਤ ਸਾਰੇ ਤਰੀਕੇ ਨਾਲ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਦਲ ਸਕਦੇ ਹਨ। ਜਦੋਂ ਕੋਈ ਵਿਅਕਤੀ ਹਾਦਸੇ ਵਿੱਚ ਕੋਈ ਅੰਗ ਗੁਆ ਲੈਂਦਾ ਹੈ, ਤਾਂ ਉਸਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਰੁਕ ਗਈ ਹੈ ਅਤੇ ਉਹ ਉਮੀਦ ਗੁਆ ਦਿੰਦੇ ਹਨ। ਨਰਾਇਣ ਆਰਟੀਫਿਸ਼ਅਲ ਲਿੰਬ (ਨਕਲੀ ਅੰਗਾਂ) ਦੀ ਮਦਦ ਨਾਲ ਉਹਨਾਂ ਦੇ ਹਾਲਾਤਾਂ ਵਿੱਚ ਕਾਫ਼ੀ ਸੁਧਾਰ ਕੀਤਾ ਜਾ ਸਕਦਾ ਹੈ। ਪਰ ਭਾਰਤ ਵਿੱਚ ਹਰ ਕੋਈ ਨਕਲੀ ਲੱਤ ਜਾਂ ਬਾਂਹ ਲਗਵਾਉਣ ਦਾ ਖਰਚਾ ਨਹੀਂ ਕਰ ਸਕਦਾ। ਬਹੁਤ ਸਾਰੇ ਵਿਕਲਾਂਗ ਵਿਅਕਤੀ ਅਤੇ ਅੰਗ ਕੱਟਣ ਤੋਂ ਬਾਅਦ ਬਚੇ ਹੋਏ ਲੋਕ ਅਕਸਰ ਸਾਧਨਾਂ, ਪਹੁੰਚ ਜਾਂ ਪੈਸਿਆਂ ਦੀ ਘਾਟ ਕਰ ਕੇ ,ਚੱਲਣ-ਫਿਰਨ ਲਈ ਸਹਾਇਕ ਉਪਕਰਣ ਲੈਣ ਲਈ ਜੂਝਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਲੋੜਵੰਦਾਂ ਨੂੰ ਚੱਲਣਾ-ਫਿਰਨਾ ਦੁਬਾਰਾ ਸ਼ੁਰੂ ਕਰਨ ਲਈ ਲੋੜੀਂਦੇ ਸਰੋਤਾਂ ਦੇ ਨਾਲ-ਨਾਲ ਸਧਾਰਨ ਅਤੇ ਸਫਲ ਜੀਵਨ ਜਿਊਣ ਲਈ ਆਤਮ ਵਿਸ਼ਵਾਸ ਦੇਣ ਲਈ ਸਮਰਪਿਤ, Narayan Seva Sansthan ਮੁਫਤ ਆਰਟੀਫਿਸ਼ਅਲ ਲਿੰਬ (ਨਕਲੀ ਅੰਗ), ਜਿਵੇਂ ਕਿ ਨਕਲੀ ਲੱਤਾਂ ਅਤੇ ਚੱਲਣ-ਫਿਰਨ ਲਈ ਸਹਾਇਕ ਉਪਕਰਣ, ਜਿਵੇਂ ਕਿ ਕੈਲੀਪਰ ਵ੍ਹੀਲਚੇਅਰਾਂ ਅਤੇ ਹੋਰ ਵੰਡਦਾ ਹੈ।
Narayan Seva Sansthan ਨੇ ਵਰਲਡ ਆਫ ਹਿਊਮੈਨਿਟੀ ਵਿਖੇ ਬਨਾਵਟੀ ਅੰਗ ਬਣਾਉਣ ਲਈ ਭਾਰਤ ਦਾ ਪਹਿਲਾ ਆਧੁਨਿਕ ਨਿਰਮਾਣ ਕੇਂਦਰ ਲਈ ਸਥਾਪਿਤ ਕੀਤਾ, ਜਿੱਥੇ ਸਮਾਜ ਦੇ ਹਾਸ਼ੀਏ ਤੇ ਰਹਿ ਰਹੇ ਵਰਗਾਂ ਦੇ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕ ਵੀ ਪੂਰੀ ਤਰ੍ਹਾਂ ਮੁਫਤ, ਸੁਧਾਰਾਤਮਕ ਸਰਜਰੀਆਂ ਕਰਵਾ ਸਕਦੇ ਹਨ ਅਤੇ ਪੁਨਰਵਾਸ ਕਰ ਸਕਦੇ ਹਨ। ਵਰਲਡ ਆਫ ਹਿਊਮੈਨਿਟੀ ਦੇ ਨਾਲ-ਨਾਲ ਕਈ ਕੈਂਪਾਂ ਅਤੇ ਪਹਿਲਕਦਮੀਆਂ ਜੋ ਅਸੀਂ ਆਯੋਜਿਤ ਕਰਦੇ ਹਾਂ, ਦੁਆਰਾ ਅਸੀਂ ਅਜਿਹੀ ਸਹਾਇਤਾ ਲਈ ਸਭ ਤੋਂ ਵੱਧ ਲੋੜਵੰਦ ਲੋਕਾਂ ਨੂੰ ਨਰਾਇਣ ਦੇ ਮੁਫਤ ਨਕਲੀ ਅੰਗ ਦਿੰਦੇ ਹਾਂ। ਪ੍ਰੋਸਥੇਟਿਕਸ ਅਤੇ ਆਰਥੋਟਿਕਸ ਮਾਹਿਰਾਂ ਦੀ ਸਾਡੀ ਟੀਮ ਧਿਆਨ ਨਾਲ ਮਾਪ ਲੈਂਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਕੋਲ ਬਣੇ ਸਾਰੇ ਅੰਗ ਲੋੜਵੰਦਾਂ ਦੇ ਸਹੀ ਮਾਪਾਂ ਦੇ ਅਨੁਸਾਰ ਬਣਾਏ ਗਏ ਹਨ, ਪੂਰੀ ਤਰ੍ਹਾਂ ਫਿੱਟ ਆਉਣ। ਭਾਰਤ ਵਿੱਚ ਸਭ ਤੋਂ ਵਧੀਆ ਨਕਲੀ ਅੰਗ ਸਾਡੀਆਂ ਬਹੁਤ ਵਧੀਆ ਤਕਨੀਕ ਵਾਲੀਆਂ ਵਰਕਸ਼ਾਪਾਂ ਵਿੱਚ, ਪ੍ਰੋਸਥੇਟਿਕਸ ਅਤੇ ਆਰਥੋਟਿਕਸ ਇੰਜੀਨੀਅਰਾਂ ਦੀ ਮਾਹਰ ਟੀਮ ਦੁਆਰਾ ਬਣਾਏ ਜਾਂਦੇ ਹਨ। ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਨਕਲੀ ਬਾਂਹ ਜਾਂ ਲੱਤ ਲਗਵਾ ਰਹੇ ਹਨ, ਉਹਨਾਂ ਨੂੰ ਨਵੇਂ ਅੰਗਾਂ ਅਤੇ ਉਹਨਾਂ ਦੀ ਕਾਰਜਕੁਸ਼ਲਤਾ ਦੇ ਆਦੀ ਹੋਣ ਲਈ ਲੋੜੀਂਦੀ ਸਹਾਇਤਾ ਅਤੇ ਮਦਦ ਕੀਤੀ ਜਾਵੇ। ਉਹਨਾਂ ਨੂੰ ਉਹਨਾਂ ਦੀ ਨਵੀਂ ਲੱਗੀ ਨਕਲੀ ਲੱਤ ਦੀ ਆਸਾਨ ਵਰਤੋਂ ਲਈ ਸਾਡੇ ਮਾਹਰਾਂ ਦੁਆਰਾ ਪੂਰੀ ਸਹਾਇਤਾ ਦਿੱਤੀ ਜਾਂਦੀ ਹੈ।
Narayan Seva Sansthan ਨੇ ਤੁਹਾਡੀ ਮਦਦ ਨਾਲ ਜੋ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਉਹ ਹੇਠਾਂ ਦਿੱਤੀਆਂ ਗਈਆਂ। ਤੁਹਾਡੇ ਦਾਨ ਨੇ ਸਾਡੇ ਆਰਟੀਫਿਸ਼ਅਲ ਲਿੰਬ ਸੈਂਟਰ (ਨਕਲੀ ਅੰਗ ਕੇਂਦਰ) ਨੂੰ ਬਿਹਤਰ ਜੀਵਨ ਲਈ ਨਵੇਂ ਸਫਰ ਦੀ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ ਹੈ:
ਅੱਜ ਤੱਕ, ਸਾਡੀ NGO ਨੇ ਨਾਰਾਇਣ ਆਰਟੀਫਿਸ਼ਅਲ ਲਿੰਬ (ਨਾਰਾਇਣ ਬਨਾਵਟੀ ਅੰਗ) ਗਰੀਬਾਂ ਅਤੇ ਅੰਗਹੀਣਾਂ ਨੂੰ ਬਿਲਕੁਲ ਮੁਫਤ ਦਿੱਤੇ ਹਨ। ਤੁਹਾਡਾ ਛੋਟਾ ਜਿਹਾ ਯੋਗਦਾਨ ਕਿਸੇ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ। ਜੇਕਰ ਤੁਸੀਂ ਸਮਾਜ ਲਈ ਕੁਝ ਕਰਨ ਦਾ ਜ਼ਰੀਆ ਲੱਭ ਰਹੇ ਹੋ, ਤਾਂ ਤੁਹਾਡਾ ਦਾਨ ਗਰੀਬ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਆਪਣੇ ਜੀਵਨ ਨੂੰ ਮੁੜ੍ਹ ਲੀਹ ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ। ਭਾਰਤ ਵਿੱਚ ਆਰਥਿਕ ਤੌਰ ਤੇ ਪਛੜੇ ਵਰਗਾਂ ਲਈ ਸਧਾਰਨ ਨਕਲੀ ਲੱਤ ਦੀ ਕੀਮਤ ਬਹੁਤ ਜ਼ਿਆਦਾ ਹੋ ਸਕਦੀ ਹੈ। ਇਸ ਲਈ, ਤੁਸੀਂ ਵੀ ਬਦਲਾਅ ਲਿਆਉਣ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਸਾਡੀ ਲਹਿਰ ਦਾ ਹਿੱਸਾ ਬਣ ਸਕਦੇ ਹੋ।