ਬੂਟਾ ਸਿੰਘ ਅਤੇ ਉਸ ਦਾ ਪਰਿਵਾਰ ਕਿਸ਼ਨਗੜ੍ਹ ਫਰਵਾਹੀ, ਮਾਨਸਾ ਜ਼ਿਲ੍ਹਾ, ਪੰਜਾਬ ਵਿੱਚ ਸੁਖੀ ਜੀਵਨ ਬਤੀਤ ਕਰ ਰਹੇ ਸਨ। ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਇੱਕ ਦੁਖਦਾਈ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ। 28 ਮਈ 2023 ਨੂੰ ਬੂਟਾ ਸਿੰਘ ਰਾਤ ਨੂੰ ਕੰਮ ਤੋਂ ਘਰ ਆਉਂਦੇ ਵੇਲੇ ਭਿਆਨਕ ਟਰੈਕਟਰ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ। ਨੇੜੇ ਰਹਿੰਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਪਰਿਵਾਰ ਨੂੰ ਇਸ ਦੁੱਖਦਾਈ ਖਬਰ ਬਾਰੇ ਦੱਸਿਆ ਗਿਆ। ਹਾਦਸੇ ਵਿੱਚ ਉਸ ਨੂੰ ਬਹੁਤ ਦਰਦ ਹੋਇਆ, ਕਿਉਂਕਿ ਉਸ ਦੀ ਸੱਜੀ ਲੱਤ ਟੁੱਟ ਗਈ ਸੀ।
ਆਪਣੀ ਪਤਨੀ ਅਤੇ ਪਰਿਵਾਰ ਦੇ ਹੰਝੂਆਂ ਨੂੰ ਦੇਖ ਕੇ, ਬੂਟਾ ਸਿੰਘ ਨੇ ਮਹਿਸੂਸ ਕੀਤਾ ਕਿ ਉਹ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਗੁਆ ਚੁੱਕਾ ਹੈ ਅਤੇ ਉਸਨੂੰ ਫੌੜੀਆਂ (ਬੈਸਾਖੀਆਂ) ਨਾਲ ਤੁਰਨਾ (ਜਿਉਣਾ) ਪਵੇਗਾ। ਕਿਸੇ ਨੇ ਉਸ ਨੂੰ ਜੈਪੁਰ ਵਿਚ ਆਰਟੀਫਿਸ਼ਅਲ ਲਿੰਬ (ਬਨਾਵਟੀ ਲੱਤ) ਲਗਵਾਉਣ ਬਾਰੇ ਦੱਸਿਆ। ਉਸਨੇ ਇਸ ਲਈ ਕੋਸ਼ਿਸ਼ ਕੀਤੀ, ਪਰ ਉਹ ਭਾਰੀ ਅਤੇ ਅਸੁਵਿਧਾਜਨਕ ਸੀ। ਫਿਰ, 21 ਜੁਲਾਈ ਨੂੰ, ਉਸ ਦੇ ਇੱਕ ਦੋਸਤ ਨੇ ਉਸਨੂੰ ਲੁਧਿਆਣਾ ਵਿੱਚ Narayan Seva Sansthan ਦੇ ਮੁਫਤ ਆਰਟੀਫਿਸ਼ਅਲ ਲਿੰਬ (ਨਕਲੀ ਅੰਗਾਂ) ਦੇ ਕੈਂਪ ਬਾਰੇ ਦੱਸਿਆ। ਕੈਂਪ ਵਿੱਚ, ਉਸਦਾ ਨਾਪ ਲਿਆ ਗਿਆ ਅਤੇ ਤਿੰਨ ਮਹੀਨਿਆਂ ਬਾਅਦ, ਉਸ ਨੂੰ ਹਲਕਾ ਅਤੇ ਆਰਾਮਦਾਇਕ ਨਰਾਇਣ ਲਿੰਬ (ਅੰਗ) ਲਗਾਇਆ ਗਿਆ।
ਹੁਣ ਨਵੇਂ ਆਰਟੀਫਿਸ਼ਅਲ ਲਿੰਬ (ਬਨਾਵਟੀ ਅੰਗ) ਨਾਲ ਬੂਟਾ ਸਿੰਘ ਆਸਾਨੀ ਨਾਲ ਚੱਲ ਸਕਦਾ ਹੈ ਅਤੇ ਉਸ ਨੇ ਆਪਣੀ ਖੋਈ ਹੋਈ ਖੁਸ਼ੀ ਦੋਬਾਰਾ ਮਿਲ ਗਈ ਹੈ। ਇਹ ਸਾਰਾ ਕੁੱਝ Narayan Seva Sansthan ਅਤੇ ਇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਬੂਟਾ ਸਿੰਘ ਹੁਣ ਸੁਤੰਤਰ ਹੋ ਕੇ ਅਤੇ ਨਵੇਂ ਸੁਪਨਿਆਂ ਨਾਲ ਜ਼ਿੰਦਗੀ ਵਿੱਚ ਅੱਗੇ ਵੱਧ ਰਿਹਾ ਹੈ। ਉਸ ਨੂੰ ਜ਼ਿੰਦਗੀ ਵਿਚ ਨਵਾਂ ਮੌਕਾ ਦੇਣ ਲਈ ਉਹ ਸੰਸਥਾਨ ਦਾ ਬਹੁਤ ਧੰਨਵਾਦੀ ਹੈ।