ਭਾਰਤੀ ਸੰਸਕ੍ਰਿਤੀ ਵਿੱਚ ਲੋੜਵੰਦਾਂ ਦੀ ਸੇਵਾ ਕਰਨਾ ਉਹਨਾਂ ਵਿੱਚ ਭਗਵਾਨ ਨਾਰਾਇਣ ਦੇ ਦਰਸ਼ਨ ਕਰਨ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਨਾਰਾਇਣ ਸੇਵਾ ਸੰਸਥਾਨ ਨੇ ਸਾਲ 1985 ਵਿੱਚ ਉਦੈਪੁਰ ਤੋਂ ਆਪਣੇ ਸੇਵਾ ਦੇ ਸਫਰ ਦੀ ਸ਼ੁਰੂਆਤ ਕੀਤੀ। ਅੱਜ 41 ਸਾਲਾਂ ਬਾਅਦ ਵੀ ਇਹ ਸੇਵਾ ਦਾ ਸਫਰ ਇਲਾਜ, ਪੁਨਰਵਾਸ, ਸਿੱਖਿਆ, ਹੁਨਰ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਹਜ਼ਾਰਾਂ ਲੋੜਵੰਦ ਲੋਕਾਂ ਦੇ ਜੀਵਨ ਵਿੱਚ ਉਮੀਦ ਲਿਆ ਰਿਹਾ ਹੈ।
ਨਾਰਾਇਣ ਸੇਵਾ ਸੰਸਥਾਨ ਦਾ ਮਾਰਗਦਰਸ਼ਕ ਮੰਤਰ ਹੈ — “ਨਰ ਸੇਵਾ ਹੀ ਨਾਰਾਇਣ ਸੇਵਾ” (ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ)। ਇਹ ਵਿਚਾਰ ਸੰਸਥਾ ਵੱਲੋਂ ਕੀਤੀ ਜਾਣ ਵਾਲੀ ਹਰ ਸੇਵਾ ਪਹਿਲ ਦੇ ਕੇਂਦਰ ਵਿੱਚ ਹੈ। ਇਸਦਾ ਉਦੇਸ਼ ਸਿਰਫ਼ ਸਰੀਰਕ ਜਾਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਇਲਾਜ ਕਰਨਾ ਹੀ ਨਹੀਂ, ਸਗੋਂ ਉਹਨਾਂ ਨੂੰ ਸਨਮਾਨ ਅਤੇ ਆਤਮਨਿਰਭਰਤਾ ਨਾਲ ਜੀਵਨ ਬਤੀਤ ਕਰਨ ਲਈ ਸਸ਼ਕਤ ਬਣਾਉਣਾ ਵੀ ਹੈ।
ਨਾਰਾਇਣ ਸੇਵਾ ਸੰਸਥਾਨ ਦੀ ਸੇਵਾ ਦੇ ਸਫਰ ਦੇ ਪਿੱਛੇ ਇੱਕ ਅਜਿਹੀ ਘਟਨਾ ਹੈ, ਜਿਸ ਨੇ ਪਰਮ ਪੂਜਨੀਯ ਗੁਰਦੇਵ ਪਦਮ ਸ਼੍ਰੀ ਕੈਲਾਸ਼ ‘ਮਾਨਵ’ ਜੀ ਦੇ ਜੀਵਨ ਦੀ ਦਿਸ਼ਾ ਬਦਲ ਦਿੱਤੀ।
ਉਦੈਪੁਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਨੇ ਇੱਕ ਲੋੜਵੰਦ ਵਿਅਕਤੀ ਨੂੰ ਖਾਣੇ ਦੀ ਥਾਲੀ ਵਿੱਚੋਂ ਇੱਕ ਰੋਟੀ ਖਾਂਦੇ ਅਤੇ ਬਾਕੀ ਰੋਟੀਆਂ ਨੂੰ ਬਹੁਤ ਸੰਭਾਲ ਕੇ ਰੱਖਦੇ ਹੋਏ ਦੇਖਿਆ। ਉਸ ਨਾਲ ਗੱਲ ਕਰਨ ‘ਤੇ ਗੁਰਦੇਵ ਨੂੰ ਪਤਾ ਲੱਗਾ ਕਿ ਉਹ ਵਿਅਕਤੀ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਹਸਪਤਾਲ ਆਇਆ ਸੀ। ਹਸਪਤਾਲ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੇ ਸੀਮਿਤ ਭੋਜਨ ਨੂੰ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਕੇ ਉਹ ਕਿਸੇ ਤਰ੍ਹਾਂ ਆਪਣੇ ਪੂਰੇ ਪਰਿਵਾਰ ਦਾ ਪੇਟ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਦ੍ਰਿਸ਼ ਗੁਰਦੇਵ ਜੀ ਦੇ ਮਨ ਨੂੰ ਗਹਿਰਾਈ ਨਾਲ ਛੂਹ ਗਿਆ।
ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦੇ ਹਨ ਅਤੇ ਉਨ੍ਹਾਂ ਲਈ ਭੋਜਨ ਦੀ ਵਿਵਸਥਾ ਕਰਨਾ ਵੀ ਉੱਨੀ ਹੀ ਜ਼ਰੂਰੀ ਹੈ। ਇਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਲੋਕਾਂ ਨੂੰ ਹਰ ਰੋਜ਼ “ਇੱਕ ਮੁੱਠੀ ਆਟਾ” ਦੇਣ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ। ਸਮਾਜ ਦੇ ਘਰਾਂ ਤੋਂ ਇਕੱਠਾ ਹੋਣ ਵਾਲਾ ਇਹ ਛੋਟਾ ਜਿਹਾ ਯੋਗਦਾਨ ਹੌਲੀ-ਹੌਲੀ ਲੋੜਵੰਦਾਂ ਲਈ ਭੋਜਨ ਦਾ ਸਹਾਰਾ ਬਣ ਗਿਆ।
ਇਸ ਤਰ੍ਹਾਂ ਸੇਵਾ ਦਾ ਇੱਕ ਛੋਟਾ ਜਿਹਾ ਬੀਜ ਬੀਜਿਆ ਗਿਆ, ਜੋ ਸਮੇਂ ਦੇ ਨਾਲ ਇੱਕ ਵਿਸ਼ਾਲ ਰੁੱਖ ਬਣ ਗਿਆ ਅਤੇ ਜਿਸ ਦੀਆਂ ਦਇਆ ਅਤੇ ਸੇਵਾ ਦੀਆਂ ਸ਼ਾਖਾਵਾਂ ਦੂਰ-ਦੂਰ ਤੱਕ ਫੈਲ ਗਈਆਂ।
ਨਾਰਾਇਣ ਸੇਵਾ ਸੰਸਥਾਨ ਦਿਵਿਆਂਗ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਸਮਾਜ ਦਾ ਅਟੁੱਟ ਹਿੱਸਾ ਬਣਾਉਣ ਲਈ ਵਚਨਬੱਧ ਹੈ। ਸੰਸਥਾ ਜਨਮ ਤੋਂ ਸਰੀਰਕ ਦਿਵਿਆਂਗਤਾ, ਹਾਦਸਿਆਂ ਅਤੇ ਹੋਰ ਸਰੀਰਕ ਸਥਿਤੀਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਸੁਧਾਰਾਤਮਕ ਸਰਜਰੀ ਦੀ ਸਹੂਲਤ ਦਿੰਦੀ ਹੈ।
ਇਲਾਜ ਤੋਂ ਬਾਅਦ ਲੋੜਵੰਦਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਵਧੇਰੇ ਆਤਮਨਿਰਭਰਤਾ ਨਾਲ ਅੱਗੇ ਵੱਧ ਸਕਦੇ ਹਨ। ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਤਿਆਰ ਕੀਤੇ ਨਕਲੀ ਅੰਗ ਅਤੇ ਕੈਲਿਪਰ ਪੁਨਰਵਾਸ ਦੇ ਇਸ ਸਫਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਦੈਪੁਰ ਸਥਿਤ ਨਾਰਾਇਣ ਸੇਵਾ ਸੰਸਥਾਨ ਦਾ ਹਸਪਤਾਲ ਇਸ ਪਹਿਲ ਦਾ ਇੱਕ ਮਹੱਤਵਪੂਰਨ ਕੇਂਦਰ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਜ ਦੀ ਲੋੜ ਵਾਲੇ ਲੋਕ ਆਉਂਦੇ ਹਨ।
ਨਾਰਾਇਣ ਸੇਵਾ ਸੰਸਥਾਨ ਦਾ ਮੰਨਣਾ ਹੈ ਕਿ ਸੱਚਾ ਪੁਨਰਵਾਸ ਓਦੋਂ ਹੀ ਪੂਰਾ ਹੁੰਦਾ ਹੈ ਜਦੋਂ ਵਿਅਕਤੀ ਨੂੰ ਇਲਾਜ ਦੇ ਨਾਲ-ਨਾਲ ਆਤਮਨਿਰਭਰ ਜੀਵਨ ਬਣਾਉਣ ਲਈ ਵੀ ਸਸ਼ਕਤ ਕੀਤਾ ਜਾਵੇ। ਇਸੇ ਦ੍ਰਿਸ਼ਟੀਕੋਣ ਨਾਲ ਸੰਸਥਾ ਵੱਖ-ਵੱਖ ਹੁਨਰ ਵਿਕਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਗਤੀਵਿਧੀਆਂ ਚਲਾਉਂਦੀ ਹੈ।
ਦਿਵਿਆਂਗ ਵਿਅਕਤੀਆਂ ਅਤੇ ਲੋੜਵੰਦਾਂ ਨੂੰ ਉਹਨਾਂ ਦੀ ਯੋਗਤਾ ਅਤੇ ਰੁਚੀ ਦੇ ਅਨੁਸਾਰ ਸਿਲਾਈ, ਕੰਪਿਊਟਰ ਹੁਨਰ ਅਤੇ ਮੋਬਾਈਲ ਫੋਨ ਰਿਪੇਅਰਿੰਗ ਸਮੇਤ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਪਹਿਲਕਦਮੀਆਂ ਉਹਨਾਂ ਲਈ ਰੋਜ਼ਗਾਰ ਪ੍ਰਾਪਤ ਕਰਨ ਅਤੇ ਸੁਤੰਤਰ ਜੀਵਨ ਜੀਉਣ ਦੇ ਮੌਕੇ ਪੈਦਾ ਕਰਦੀਆਂ ਹਨ।
ਸਮਾਜਿਕ ਪੁਨਰਵਾਸ ਦੇ ਯਤਨਾਂ ਦੇ ਹਿੱਸੇ ਵਜੋਂ ਸੰਸਥਾ ਸਮੂਹਿਕ ਵਿਆਹ ਵੀ ਕਰਵਾਉਂਦੀ ਹੈ। ਹੁਣ ਤੱਕ ਦਿਵਿਆਂਗ ਅਤੇ ਪਛੜੇ ਵਰਗ ਦੇ ਜੋੜਿਆਂ ਲਈ 47 ਸਮੂਹਿਕ ਵਿਆਹ ਕਰਵਾਏ ਜਾ ਚੁੱਕੇ ਹਨ, ਜਿਸ ਨਾਲ ਉਹਨਾਂ ਨੂੰ ਸਨਮਾਨਪੂਰਨ ਪਰਿਵਾਰਕ ਜੀਵਨ ਵੱਲ ਅੱਗੇ ਵਧਣ ਵਿੱਚ ਸਹਾਇਤਾ ਮਿਲੀ ਹੈ।
ਦਿਵਿਆਂਗਤਾ ਕਿਸੇ ਵਿਅਕਤੀ ਦੀ ਪ੍ਰਤਿਭਾ ਜਾਂ ਸਮਰੱਥਾ ਨੂੰ ਸੀਮਿਤ ਨਹੀਂ ਕਰਦੀ। ਇਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਨਾਰਾਇਣ ਸੇਵਾ ਸੰਸਥਾਨ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਅਤੇ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦਾ ਹੈ। ਵ੍ਹੀਲਚੇਅਰ ਕ੍ਰਿਕਟ, ਬਲਾਈਂਡ ਕ੍ਰਿਕਟ ਅਤੇ ਪੈਰਾ ਸਵਿਮਿੰਗ ਵਰਗੀਆਂ ਗਤੀਵਿਧੀਆਂ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਅਤੇ ਖੇਡਾਂ ਨਾਲ ਜੁੜੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੰਚ ਪ੍ਰਦਾਨ ਕਰਦੀਆਂ ਹਨ।
ਇਹ ਪਹਿਲਕਦਮੀਆਂ ਸਮਾਜ ਵਿੱਚ ਦਿਵਿਆਂਗ ਵਿਅਕਤੀਆਂ ਦੀ ਯੋਗਤਾ ਅਤੇ ਸਮਰੱਥਾ ਪ੍ਰਤੀ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਵੀ ਮਦਦ ਕਰਦੀਆਂ ਹਨ।
ਸਿੱਖਿਆ ਵੀ ਸੇਵਾ ਦਾ ਇੱਕ ਮਹੱਤਵਪੂਰਨ ਪੱਖ ਹੈ। ਸੰਸਥਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ। ਬਹਿਰੇ ਜਾਂ ਘੱਟ ਸੁਣਨ ਦੀ ਸਮਰੱਥਾ ਵਾਲੇ ਬੱਚਿਆਂ ਅਤੇ ਨਿਗ੍ਹਾ/ਨਜ਼ਰ ਸਬੰਧੀ ਸਮੱਸਿਆਵਾਂ ਵਾਲੇ ਬੱਚਿਆਂ ਲਈ ਸਿੱਖਿਆ ਦੀਆਂ ਸਹੂਲਤਾਂ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ।
ਸੰਸਥਾ ਵੱਲੋਂ ਚਲਾਈ ਜਾ ਰਹੀ ਅੰਗਰੇਜ਼ੀ ਮਾਧਿਅਮ ਦੀ ਡਿਜੀਟਲ ਸਕੂਲ ਨਾਰਾਇਣ ਚਿਲਡਰਨ ਅਕੈਡਮੀ ਵਿੱਚ 796 ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਆਧੁਨਿਕ ਡਿਜੀਟਲ ਸਰੋਤਾਂ ਨਾਲ ਲੈਸ ਇਸ ਸਕੂਲ ਦੀ ਸਿੱਖਿਆ ਪ੍ਰਣਾਲੀ ਦਾ ਉਦੇਸ਼ ਬੱਚਿਆਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਅਤੇ ਬਦਲਦੀ ਦੁਨੀਆ ਦੇ ਅਨੁਕੂਲ ਹੋਣ ਲਈ ਤਿਆਰ ਕਰਨਾ ਹੈ।
ਨਾਰਾਇਣ ਸੇਵਾ ਸੰਸਥਾਨ ਦੀ 41 ਸਾਲਾਂ ਦਾ ਸਫਰ ਸਿਰਫ਼ ਸਾਲਾਂ ਦੀ ਗਿਣਤੀ ਨਹੀਂ ਹੈ। ਇਹ ਅਣਗਿਣਤ ਯਤਨਾਂ ਦੀ ਇੱਕ ਕਹਾਣੀ ਹੈ—ਜਿੱਥੇ ਕਿਸੇ ਨੂੰ ਇਲਾਜ ਮਿਲਿਆ, ਕਿਸੇ ਨੂੰ ਨਕਲੀ ਅੰਗ ਮਿਲਿਆ, ਕਿਸੇ ਬੱਚੇ ਨੂੰ ਸਿੱਖਿਆ ਦਾ ਮੌਕਾ ਮਿਲਿਆ, ਕਿਸੇ ਦਿਵਿਆਂਗ ਵਿਅਕਤੀ ਨੇ ਨਵੇਂ ਹੁਨਰ ਸਿੱਖੇ ਅਤੇ ਕਿਸੇ ਪਰਿਵਾਰ ਨੂੰ ਆਪਣੇ ਭਵਿੱਖ ਲਈ ਇੱਕ ਨਵੀਂ ਦਿਸ਼ਾ ਮਿਲੀ।
ਸੰਸਥਾ ਦਾ ਉਦੇਸ਼ ਅੱਜ ਵੀ ਸਪੱਸ਼ਟ ਹੈ: ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਇਲਾਜ ਅਤੇ ਸੰਪੂਰਨ ਪੁਨਰਵਾਸ ਪ੍ਰਦਾਨ ਕਰਨਾ। ਇਸ ਵਿੱਚ ਆਧੁਨਿਕ ਤਕਨਾਲੋਜੀ ਰਾਹੀਂ ਨਕਲੀ ਅੰਗ ਉਪਲਬਧ ਕਰਵਾਉਣਾ, ਹੁਨਰ ਵਿਕਾਸ ਰਾਹੀਂ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨਾ, ਖੇਡਾਂ ਰਾਹੀਂ ਪ੍ਰਤਿਭਾ ਲਈ ਮੌਕੇ ਪੈਦਾ ਕਰਨਾ ਅਤੇ ਸਮਾਜ ਵਿੱਚ ਸਮਾਨਤਾ ਅਤੇ ਸਨਮਾਨ ਦੇ ਮੁੱਲਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਉਦੈਪੁਰ ਤੋਂ ਸ਼ੁਰੂ ਹੋਈ “ਇੱਕ ਮੁੱਠੀ ਆਟਾ” ਦੀ ਭਾਵਨਾ ਹੁਣ ਸੇਵਾ ਪ੍ਰਤੀ ਵਿਸ਼ਾਲ ਵਚਨਬੱਧਤਾ ਵਿੱਚ ਬਦਲ ਗਈ ਹੈ। ਇਹ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਬਦਲਾਅ ਦੀ ਸ਼ੁਰੂਆਤ ਹਮੇਸ਼ਾ ਵੱਡੇ ਸਰੋਤਾਂ ਨਾਲ ਨਹੀਂ ਹੁੰਦੀ; ਇਹ ਦਇਆ ਦੇ ਇੱਕ ਛੋਟੇ ਜਿਹੇ ਕੰਮ ਅਤੇ ਸੇਵਾ ਕਰਨ ਦੀ ਸੱਚੀ ਭਾਵਨਾ ਨਾਲ ਵੀ ਸ਼ੁਰੂ ਹੋ ਸਕਦੀ ਹੈ।
ਨਾਰਾਇਣ ਸੇਵਾ ਸੰਸਥਾਨ ਦੀ 41 ਸਾਲਾਂ ਦੀ ਸੇਵਾ ਦੇ ਸਫਰ ਇਸ ਵਿਸ਼ਵਾਸ ਦਾ ਪ੍ਰਮਾਣ ਹੈ ਕਿ ਜਦੋਂ ਕਰੁਣਾ ਸੇਵਾ ਦੀ ਨੀਂਹ ਬਣ ਜਾਂਦੀ ਹੈ, ਤਾਂ ਇੱਕ ਛੋਟੀ ਜਿਹੀ ਪਹਿਲ ਵੀ ਅਣਗਿਣਤ ਜੀਵਨਾਂ ਵਿੱਚ ਨਵੀਂ ਉਮੀਦ ਦਾ ਸਰੋਤ ਬਣ ਸਕਦੀ ਹੈ।
ਨਾਰਾਇਣ ਸੇਵਾ ਸੰਸਥਾਨ ਦੇ 42ਵੇਂ ਸਥਾਪਨਾ ਦਿਵਸ ‘ਤੇ ਆਪ ਸਭ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ।