Narayan Seva Sansthan, ਜੋ ਕਿ ਇੱਕ ਗੈਰ-ਮੁਨਾਫ਼ਾ ਸੰਸਥਾ (ਐਨ.ਜੀ.ਓ.) ਹੈ, ਪ੍ਰਤਿਭਾ ਨੂੰ ਦਿਖਾਉਣ ਅਤੇ ਪ੍ਰਤਿਭਾਸ਼ਾਲੀ ਦਿਵਿਆਂਗ ਵਿਅਕਤੀਆਂ ਵਿੱਚ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਨਿਯਮਿਤ ਤੌਰ ਤੇ ਇੱਕ ਦਿਨ ਦੇ ਮੇਗਾ(ਵੱਡੇ) ਸਮਾਰੋਹ ਆਯੋਜਿਤ ਕਰਦੀ ਹੈ ਜੋ Narayan Seva Sansthan ਦੇ ਸਹਿਯੋਗ ਨਾਲ ਆਪਣੇ ਜੀਵਨ ਨੂੰ ਬਦਲਣ ਲਈ ਦ੍ਰਿੜ ਹਨ।
Narayan Seva Sansthan ਦੇ ਦਿਵਿਆਂਗ ਹੀਰੋਜ਼ (ਵੀਰ ਨਾਇਕਾਂ) ਨੇ ਦਿਵਿਆਂਗ ਟੈਲੈਂਟ ਅਤੇ ਫੈਸ਼ਨ ਸ਼ੋਅ ਵਿੱਚ ਕੈਲੀਪਰ, ਵ੍ਹੀਲਚੇਅਰ, ਬੈਸਾਖੀਆਂ (ਫੌੜੀਆਂ) ਅਤੇ ਨਰਾਇਣ ਆਰਟੀਫੀਸ਼ੀਅਲ ਲਿੰਬ (ਨਕਲੀ ਅੰਗ) ਨਾਲ ਆਪਣੀ ਪ੍ਰਤਿਭਾ ਦਿਖਾਈ ਹੈ। ਗੈਰ-ਮੁਨਾਫਾ ਸੰਸਥਾ ਨੇ ਦਿਵਿਆਂਗ ਅਤੇ ਪਛੜੇ ਲੋਕਾਂ ਲਈ 15 ਦਿਵਿਆਂਗ ਟੇਲੈਂਟ ਸ਼ੋਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ।
ਮੁੰਬਈ ਵਿੱਚ 15ਵੇਂ ਦਿਵਿਆਂਗ ਟੇਲੈਂਟ ਸ਼ੋਅ ਵਿੱਚ ਔਟਿਜ਼ਮ (ਹਕਲਾਉਣਾ), ਸੇਰੇਬ੍ਰਲ ਪਾਲਸੀ (ਦਿਮਾਗੀ ਅਧਰੰਗ) ਅਤੇ ਪੋਲੀਓ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ 40 ਕਲਾਕਾਰਾਂ ਨੇ ਦੂਜੀ ਵਾਰ ਰੋਮਾਂਚਕ ਸਟੰਟ, ਡਾਂਸ ਅਤੇ ਰੈਂਪ ਵਾਕ ਕੀਤੇ। ਦਿਵਿਆਂਗ ਹੀਰੋਜ਼ (ਵੀਰ ਨਾਇਕਾਂ) ਨੇ ਚਾਰ ਰਾਉਂਡ (ਦੌਰ) ਦੇ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ। ਇਸ ਵਿੱਚ ਅਲੱਗ ਅਲੱਗ ਸ਼੍ਰੇਣੀਆਂ ਸਨ ਜਿਵੇਂ ਕਿ ਕਰੈਚ ਰਾਉਂਡ, ਗਰੁੱਪ ਡਾਂਸ ਰਾਉਂਡ, ਵ੍ਹੀਲਚੇਅਰ ਰਾਉਂਡ ਅਤੇ ਕੈਲੀਪਰ ਰਾਉਂਡ।