ਭਾਰਤ ਵਿੱਚ ਚੈਰੀਟੇਬਲ (ਦਾਨ ਕਰਨ ਵਾਲੀ) ਸੰਸਥਾ, Narayan Seva Sansthan ਨੇ ਵਿਲੱਖਣ ਪਹਿਲਕਦਮੀ ਦੀ ਘੋਸ਼ਣਾ ਕੀਤੀ ਹੈ – ‘ਵਰਲਡ ਆਫ਼ ਹਿਊਮੈਨਿਟੀ’ (WOH) ਕੇਂਦਰ। ਇਹ ਅਜਿਹੀ ਜਗ੍ਹਾ ਜਿੱਥੇ ਹਰ ਮਨੁੱਖ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਸਮਰੱਥ ਬਣਾਇਆ ਜਾਂਦਾ ਹੈ, ਭਾਵੇਂ ਉਸਦੀ ਯੋਗਤਾ, ਜਾਤ, ਨਸਲ ਜਾਂ ਧਰਮ ਕੋਈ ਵੀ ਹੋਵੇ।
ਭਾਰਤ ਵਿੱਚ Narayan Seva Sansthan ਅਤੇ ਦੁਨੀਆ ਭਰ ਵਿੱਚ ਇਸਦੀਆਂ ਸ਼ਾਖਾਵਾਂ ਦੀ ਸਥਾਪਨਾ ਨੇ ਲੋਕਾਂ ਨੂੰ ਇਕੱਠੇ ਹੋਣ ਅਤੇ ਵਰਲਡ ਆਫ ਹਿਊਮਨਟੀ ਸੈਂਟਰ (ਵਿਸ਼ਵ ਮਾਨਵਤਾ ਕੇਂਦਰ) ਬਣਾਉਣ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕੀਤੀ ਹੈ। ਪਹਿਲਕਦਮੀ ਤਿੰਨ ਥੰਮ੍ਹਾਂ ਤੇ ਟਿਕੀ ਹੋਈ ਹੈ: ਬਿਹਤਰ ਬਣਾਉਣਾ, ਸੁਧਾਰ ਕਰਨਾ ਅਤੇ ਸਸ਼ਕਤੀਕਰਨ।
“ਵਰਲਡ ਆਫ ਹਿਊਮੈਨਿਟੀ (ਮਾਨਵਤਾ ਦੀ ਦੁਨੀਆ)”: ਅਜਿਹੀ ਥਾਂ ਜਿੱਥੇ ਉਮੀਦ ਰੱਖਣ ਵਾਲੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਕਸਦ ਸ਼ਾਮਲ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਸਾਰਿਆਂ ਨੂੰ ਸਵੀਕਾਰ ਕਰਨ ਵਾਲਾ ਸਮਾਵੇਸ਼ੀ ਸਮਾਜ ਸਿਰਜਣਾ ਹੈ, ਜਿੱਥੇ ਅਲੱਗ-ਅਲੱਗ ਸਮੱਸਿਆਵਾਂ ਵਾਲੇ ਲੋਕ ਮੁਫਤ ਲਾਭ ਲੈ ਸਕਦੇ ਹਨ ਅਤੇ ਸਮਾਜ ਵਿੱਚ ਆਮ ਲੋਕਾਂ ਵਾਂਗ ਹਿੱਸਾ ਲੈ ਸਕਦੇ ਹਨ।
ਵਰਲਡ ਆਫ ਹਿਊਮੈਨਿਟੀ ਸੈਂਟਰ ਲੋਕਾਂ ਨੂੰ ਸਮਾਜ ਵਿੱਚ ਬਿਹਤਰ ਜਗ੍ਹਾ ਬਣਾਉਣ ਲਈ ਹੁਨਰ ਸਿਖਲਾਈ ਦੇ ਨਾਲ ਮੁਫਤ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਦਾਨ ਕਰੇਗਾ।
2011 ਦੀ ਮਰਦਮਸ਼ੁਮਾਰੀ ਵਿੱਚ ਦਰਸਾਏ ਗਏ ਪਛੜੇ ਘੱਟ ਗਿਣਤੀਆਂ ਬਾਰੇ ਅੰਕੜੇ ਦੱਸਦੇ ਹਨ ਕਿ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਕਿਸੇ ਨਾ ਕਿਸੇ ਦਿਵਿਆਂਗਤਾ (ਵਿਕਲਾਂਗਤਾ) ਤੋਂ ਪੀੜਤ ਹੈ:
ਦੇਖਣ ਵਿੱਚ ਵਿਕਲਾਂਗਤਾਵਾਂ
ਬੋਲਣ ਵਿੱਚ ਵਿਕਲਾਂਗਤਾਵਾਂ
ਸੁਣਨ ਵਿੱਚ ਵਿਕਲਾਂਗਤਾਵਾਂ
‘ਚੱਲਣ ਫਿਰਨ’ ਵਿੱਚ ਵਿਕਲਾਂਗਤਾਵਾਂ
2011 ਦੀ ਮਰਦਮਸ਼ੁਮਾਰੀ ਦੇ ਇਹਨਾਂ ਤੱਥਾਂ (ਅੰਕੜਿਆਂ) ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਪਰ-ਸਪੈਸ਼ਲਿਟੀ ਵਰਲਡ ਆਫ ਹਿਊਮੈਨਿਟੀ ਸੈਂਟਰ ਸਾਰਿਆਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।