ਹੁਨਰ ਵਿਕਾਸ ਪ੍ਰੋਜੈਕਟ ਭਾਰਤ ਲਈ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ | ਨਾਰਾਇਣ ਸੇਵਾ ਸੰਸਥਾਨ
  • +91-7023509999
  • +91-294 66 22 222
  • info@narayanseva.org
Skill Development Banner

ਤੁਹਾਡੇ ਦੋ ਹੱਥ ਹਨ।

ਰੱਬ ਨੇ ਤੁਹਾਨੂੰ ਦੋ ਹੱਥ ਦਿੱਤੇ ਹਨ, ਇੱਕ ਤੁਹਾਡੀ ਆਪਣੀ ਮਦਦ ਕਰਨ ਦੇ ਲਈ ਤੇ ਇੱਕ ਦੂਜਿਆਂ ਦੀ।

X
Amount = INR

ਹੁਨਰ ਵਿਕਾਸ

Narayan Seva Sansthan (ਐਨਜੀਓ) ਨੇ ਸਿਖਲਾਈ ਅਤੇ ਹੁਨਰ ਵਿਕਾਸ ਲਈ “ਨਾਰਾਇਣ ਸ਼ਾਲਾ” ਨਾਮ ਦਾ ਕੇਂਦਰ ਸਥਾਪਿਤ ਕੀਤਾ ਹੈ। ਅਸੀਂ ਲੋਕਾਂ ਨੂੰ ਆਤਮ-ਨਿਰਭਰ ਬਣਨ ਅਤੇ ਮਿਆਰੀ ਜੀਵਨ ਜਿਉਣ ਅਤੇ ਸੁਰੱਖਿਅਤ ਭਵਿੱਖ ਬਣਾਉਣ ਵਿੱਚ ਮਦਦ ਕਰਨ ਲਈ ਬਿਹਤਰੀਨ ਹੁਨਰ ਅਤੇ ਸਿਖਲਾਈ ਦੇ ਕੇ ਸਹਾਇਤਾ ਕਰਨਾ ਚਾਹੁੰਦੇ ਹਾਂ। 

ਸਾਡੀਆਂ ਕਦਰਾਂ-ਕੀਮਤਾਂ

    • ਲੋੜਵੰਦਾਂ ਲਈ ਮੁਫਤ ਅਤੇ ਆਸਾਨ ਸਿਖਲਾਈ।
    • ਸਮਾਜਿਕ ਬਦਲਾਅ ਲਿਆਉਣਾ

    • ਗੁਣਵੱਤਾ ਅਤੇ ਨਵੀਨਤਮ ਗਿਆਨ ਅਤੇ ਸਿਖਲਾਈ।
ਹੁਨਰ ਵਿਕਾਸ ਕੋਰਸ

ਸਾਰੇ ਕੋਰਸ ਮੁਫਤ ਕਰਵਾਏ ਜਾਂਦੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਕਦਰਾਂ-ਕੀਮਤਾਂ ਸ਼ਾਮਿਲ ਕਰਦੇ ਹਨ, ਉਹਨਾਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਦਾ ਹੌਸਲਾ ਦਿੰਦੇ ਹਨ।

ਲਾਭ

“ਨਰਾਇਣਸ਼ਾਲਾ” ਤੋਂ ਸਿੱਖਣ ਦੇ ਹੇਠ ਲਿਖੇ ਲਾਭ ਹਨ

ਭਵਿੱਖ ਵਿੱਚ ਮੌਕੇ

ਬਹੁਤ ਸਾਰੇ ਲੋਕਾਂ ਕੋਲ ਪ੍ਰਤਿਭਾ ਹੁੰਦੀ ਹੈ ਪਰ ਆਪਣੀ ਪ੍ਰਤਿਭਾ ਦੀ ਵਰਤੋਂ ਕਰਕੇ ਪੈਸਾ ਕਮਾਉਣ ਲਈ ਸਹੀ ਮਾਰਗਦਰਸ਼ਨ ਨਹੀਂ ਹੈ। ਆਪਣੇ ਹੁਨਰਾਂ ਨੂੰ ਪੈਸੇ ਕਮਾਉਣ ਵਿੱਚ ਬਦਲਣ ਲਈ ਕਰਨ ਲਈ, ਤੁਹਾਨੂੰ ਸਿਰਫ਼ ਕਿਸੇ ਅਜਿਹੇ ਵਿਅਕਤੀ ਤੋਂ ਪੇਸ਼ੇਵਰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਸਲਾਹ ਦੇ ਸਕਦਾ ਹੈ ਅਤੇ ਸਫਲਤਾ ਲਈ ਤੁਹਾਡੀ ਅਗਵਾਈ ਕਰ ਸਕਦਾ ਹੈ। ਨਰਾਇਣ ਸ਼ਾਲਾ ਤੋਂ ਸਿੱਖਣ ਨਾਲ ਬਹੁਤ ਭਵਿੱਖ ਵਿੱਚ ਬਹੁਤ ਮੌਕੇ ਹਨ, ਜਿਹਨਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

skill1ਆਪਣਾ ਕਾਰੋਬਾਰ ਚਲਾਉਣ ਅਤੇ ਉਸਨੂੰ ਅੱਗੇ ਵਧਾਉਣਾ ਸਿੱਖੋ।
skill2ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੰਨੇ-ਪ੍ਰਮੰਨੇ ਰੁਜ਼ਗਾਰਦਾਤਾਵਾਂ ਕੋਲ ਭੇਜਿਆ ਜਾਂਦਾ ਹੈ।
skill3 ਇੰਡਸਟਰੀ ਵਿੱਚ ਸਭ ਤੋਂ ਸਰਵੋਤਮ ਤੋਂ ਸਰਟੀਫਿਕੇਟ ਪ੍ਰਾਪਤ ਕਰੋ।
Sewing Class
ਸਫਲਤਾ ਦੀਆਂ ਕਹਾਣੀਆਂ
ਚਿੱਤਰ ਗੈਲਰੀ
Faq

1.ਗੈਰ-ਸਰਕਾਰੀ ਸੰਗਠਨ ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ?

ਗੈਰ-ਸਰਕਾਰੀ ਸੰਗਠਨ (NGO) ਹੁਨਰ ਵਿਕਾਸ ਪਹਿਲਕਦਮੀਆਂ ਰਾਹੀਂ ਸਰੋਤਾਂ ਤੱਕ ਪਹੁੰਚ ਅਤੇ ਸਵੈ-ਨਿਰਭਰਤਾ ਦੇ ਮੌਕੇ ਪ੍ਰਦਾਨ ਕਰਕੇ ਪਾੜੇ ਨੂੰ ਪੂਰਾ ਕਰਦੇ ਹਨ।

2.ਗੈਰ-ਸਰਕਾਰੀ ਸੰਗਠਨਾਂ ਵਿੱਚ ਹੁਨਰ ਵਿਕਸਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਲਈ ਹੁਨਰ ਵਿਕਾਸ ਪ੍ਰੋਜੈਕਟਾਂ ਨਾਲ ਸਹਿਯੋਗ ਕਰਨਾ ਹੁਨਰ ਵਿਕਸਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

3.ਭਾਰਤ ਵਿੱਚ ਹੁਨਰ ਵਿਕਾਸ ਲਈ ਕਿਹੜਾ NGO ਕੰਮ ਕਰ ਰਿਹਾ ਹੈ?

ਹੁਨਰ ਵਿਕਾਸ 'ਤੇ ਕੰਮ ਕਰਨ ਵਾਲੀਆਂ ਕਈ ਗੈਰ-ਸਰਕਾਰੀ ਸੰਸਥਾਵਾਂ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰਨ ਲਈ ਕਿੱਤਾਮੁਖੀ ਸਿਖਲਾਈ 'ਤੇ ਧਿਆਨ ਕੇਂਦ੍ਰਤ ਕਰਦੀਆਂ ਹਨ।

4.ਐਨਜੀਓ ਹੁਨਰ ਵਿਕਾਸ ਵਿੱਚ ਕਿਵੇਂ ਮਦਦ ਕਰਦੇ ਹਨ?

ਗੈਰ-ਸਰਕਾਰੀ ਸੰਗਠਨ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ, ਸਰੋਤ ਅਤੇ ਮਾਰਗਦਰਸ਼ਨ ਪ੍ਰਦਾਨ ਕਰਕੇ, ਗੈਰ-ਸਰਕਾਰੀ ਸੰਗਠਨਾਂ ਦੇ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਵਧਾ ਕੇ ਮਦਦ ਕਰਦੇ ਹਨ।

5.ਗੈਰ-ਸਰਕਾਰੀ ਸੰਗਠਨਾਂ ਵਿੱਚ ਹੁਨਰ ਵਿਕਾਸ ਪ੍ਰੋਗਰਾਮ ਕੀ ਹਨ?

ਗੈਰ-ਸਰਕਾਰੀ ਸੰਗਠਨ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਰੁਜ਼ਗਾਰਯੋਗਤਾ ਨੂੰ ਵਧਾਉਣ ਲਈ ਵੱਖ-ਵੱਖ ਹੁਨਰ-ਨਿਰਮਾਣ ਵਰਕਸ਼ਾਪਾਂ ਦਾ ਆਯੋਜਨ ਕਰਦੇ ਹਨ, ਹੁਨਰ ਵਿਕਾਸ NGO ਪਹਿਲਕਦਮੀਆਂ 'ਤੇ ਕੇਂਦ੍ਰਿਤ।
ਚੈਟ ਸ਼ੁਰੂ ਕਰੋ
ਹੁਨਰ ਵਿਕਾਸ

ਭਾਰਤ ਵਿੱਚ ਹਜ਼ਾਰਾਂ ਗਰੀਬ (ਪਛੜੇ) ਲੋਕ ਬਿਹਤਰ ਅਤੇ ਸੁਰੱਖਿਅਤ ਭਵਿੱਖ ਲਈ ਰੁਜ਼ਗਾਰ ਦੇ ਮੌਕੇ ਲੱਭ ਰਹੇ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਕੋਈ ਵੀ ਮੌਕੇ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਲੈਣ ਲਈ ਲੋੜੀਂਦੇ ਇੱਕ ਜਾਂ ਇੱਕ ਤੋਂ ਵੱਧ ਪੇਸ਼ੇਵਰ ਹੁਨਰਾਂ ਵਿੱਚ ਸਿਖਲਾਈ ਨਹੀਂ ਦਿੱਤੀ ਗਈ ਹੈ। Narayan Seva Sansthan ਉਹ ਐਨਜੀਓ ਹੈ ਜੋ ਹੁਨਰ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਵਧੀਆ (ਚੰਗੀਆਂ) ਨੌਕਰੀਆਂ ਲੈਣ ਲਈ ਸਹੀ ਮਾਨਸਿਕਤਾ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਇਹ ਅਜਿਹਾ ਪਲੇਟਫਾਰਮ ਦਿੰਦਾ ਹੈ ਜਿੱਥੇ ਪੈਸੇ ਪੱਖੋਂ ਤੰਗ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਿੱਖਣ ਅਤੇ ਆਪਣੇ ਜੀਵਨ ਨੂੰ ਉੱਚਾ ਚੁੱਕਣ ਦਾ ਮੌਕਾ ਮਿਲਦਾ ਹੈ। ਉਦਯੋਗ ਦੇ ਤਜਰਬੇਕਾਰ ਲੋਕਾਂ ਤੋਂ ਸਿੱਖਣ ਵਾਲੇ ਹੁਨਰਾਂ ਦੇ ਨਾਲ, ਉਹ ਬਿਨਾਂ ਕਿਸੇ ਮੁਸ਼ਕਲ ਦਾ ਸਾਹਮਣਾ ਕੀਤੇ ਵਧੀਆ ਕਰੀਅਰ ਬਣਾ ਸਕਦੇ ਹਨ।

Narayan Seva Sansthan ਵਰਗੀਆਂ ਗੈਰ-ਸਰਕਾਰੀ ਸੰਸਥਾਵਾਂ ਦੇ ਹੁਨਰ ਵਿਕਾਸ ਪ੍ਰੋਜੈਕਟ ਪੂਰੀ ਤਰ੍ਹਾਂ ਯੋਜਨਾਬੱਧ, ਪਰਿਵਰਤਨਸ਼ੀਲ ਅਤੇ ਪ੍ਰੇਰਨਾਦਾਇਕ ਹਨ। ਤੁਹਾਡੇ ਸਮਰਥਨ ਨਾਲ, ਅਸੀਂ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾਂ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਆਰਥਿਕ ਤੌਰ ਤੇ ਸੁਤੰਤਰ ਬਣਨ ਦੇ ਕਾਬਿਲ ਬਣਾ ਸਕਦੇ ਹਾਂ।

ਹੁਨਰ ਵਿਕਾਸ ਲਈ ਐਨਜੀਓ

ਸਹੀ ਸਿਖਲਾਈ ਅਤੇ ਹੁਨਰ ਵਿਕਾਸ ਪਛੜੇ (ਕਮਜ਼ੋਰ) ਵਿਅਕਤੀਆਂ ਨੂੰ ਚੰਗੀਆਂ ਨੌਕਰੀਆਂ ਲੈਣ ਅਤੇ ਤੇਜ਼ੀ ਨਾਲ ਅੱਗੇ ਵਧਣ ਵਿੱਚ ਮਦਦ ਕਰ ਸਕਦਾ ਹੈ। ਉਹ ਲੋਕ ਜੋ ਗਰੀਬੀ ਰੇਖਾ ਤੋਂ ਉੱਪਰ ਉੱਠਣਾ ਚਾਹੁੰਦੇ ਹਨ, ਸਭ ਤੋਂ ਵਧੀਆ ਤਰੀਕਾ ਹੈ ਜਿੰਨਾ ਜ਼ਿਆਦਾ ਹੋ ਸਕਦਾ ਹੈ ਉਹ ਸਿੱਖਣ। ਇਸ ਦੇ ਮਹੱਤਵ ਸਮਝਦੇ ਹੋਏ, ਅਜਿਹੇ ਵਿਅਕਤੀਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਅਤੇ ਮੁਫਤ ਸਿਖਲਾਈ ਲਈ Narayan Seva Sansthan ਸਭ ਤੋਂ ਵਧੀਆ ਐਨਜੀਓ ਹੈ। ਇਸ ਦੇ ਨਾਲ, ਅਸੀਂ ਉਹਨਾਂ ਨੂੰ ਉੱਦਮਤਾ ਵੱਲ ਉਤਸ਼ਾਹਿਤ ਕਰਕੇ ਕਾਰੋਬਾਰ ਦੀਆਂ ਯੋਜਨਾਵਾਂ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੇ ਹਾਂ। ਇਹ ਉਹਨਾਂ ਦੇ ਅਗਵਾਈ ਕਰਨ ਦੇ ਹੁਨਰ ਨੂੰ ਨਿਖਾਰਨ ਲਈ ਕੀਤਾ ਜਾਂਦਾ ਹੈ ਤਾਂ ਜੋ ਉਹ ਵਿੱਤੀ ਤੌਰ ਤੇ ਆਤਮ-ਨਿਰਭਰ ਹੋ ਸਕਣ ਅਤੇ ਆਪਣੇ ਆਲੇ ਦੁਆਲੇ ਦੇ ਹੋਰਾਂ ਨੂੰ ਪ੍ਰੇਰਿਤ ਕਰ ਸਕਣ। ਇੱਕ ਵਾਰ ਜਦੋਂ ਉਹ ਆਪਣਾ ਕਾਰੋਬਾਰ ਸਥਾਪਤ ਕਰ ਲੈਂਦੇ ਹਨ, ਤਾਂ ਉਹ ਹੋਰ ਦਿਵਿਆਂਗ ਵਿਅਕਤੀਆਂ ਨੂੰ ਰੁਜ਼ਗਾਰ ਦੇ ਸਕਦੇ ਹਨ ਅਤੇ ਪੂਰੇ ਸਮਾਜ ਦੀ ਸਮੁੱਚੀ ਵਿੱਤੀ ਸਮਰੱਥਾ ਨੂੰ ਵਧਾ ਸਕਦੇ ਹਨ।

ਅਸੀਂ ਇਹਨਾਂ ਵਿਅਕਤੀਆਂ ਦੇ ਹੁਨਰ ਵਿਕਾਸ ਲਈ ਦਾਨ ਰਾਹੀਂ ਤੁਹਾਡੀ ਮਦਦ ਮੰਗਦੇ ਹਾਂ ਅਤੇ ਉਹਨਾਂ ਨੂੰ ਦਲੇਰ ਹੁਨਰਮੰਦ ਕਾਮਿਆਂ ਅਤੇ ਉੱਦਮੀਆਂ ਵਿੱਚ ਬਦਲਦੇ ਹਾਂ।

ਕਰਵਾਈਆਂ ਜਾਣ ਵਾਲੀਆਂ ਸਰਟੀਫਿਕੇਸ਼ਨ

Narayan Seva Sansthan ਬਿਹਤਰ ਰੁਜ਼ਗਾਰਯੋਗਤਾ ਲਈ ਹੁਨਰ ਵਿਕਾਸ ਪ੍ਰੋਗਰਾਮ ਦੇ ਅਧੀਨ ਹੇਠਾਂ ਦੱਸੇ ਗਏ ਸਰਟੀਫਿਕੇਸ਼ਨ (ਪ੍ਰਮਾਣ-ਪੱਤਰਾਂ) ਦੀ ਪੇਸ਼ਕਸ਼ ਕਰਦਾ ਹੈ। ਇਹ ਸਰਟੀਫਿਕੇਸ਼ਨ (ਪ੍ਰਮਾਣੀਕਰਣ) ਟਿਊਸ਼ਨ ਫੀਸਾਂ ਦਾ ਜ਼ਿਆਦਾ ਬੋਝ ਪਾਏ ਬਿਨਾਂ ਦਿਵਿਆਂਗ ਵਿਅਕਤੀਆਂ ਨੂੰ ਕਾਬਿਲ ਬਣਾਉਣ ਲਈ ਮੁਫਤ ਦਿੱਤੀ ਜਾਂਦੀ ਹੈ।

ਕੰਪਿਊਟਰ ਕੋਰਸ

ਕੰਪਿਊਟਰ ਦੀ ਮੁੱਢਲੀ ਸਿਖਲਾਈ ਦੇ ਨਾਲ-ਨਾਲ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਸਾਡੇ NGO ਦੁਆਰਾ ਹੁਨਰ ਵਿਕਾਸ ਪ੍ਰੋਗਰਾਮ ਦੇ ਅਧੀਨ ਕਰਵਾਇਆ ਜਾਂਦਾ ਹੈ। ਪਛੜੇ ਅਤੇ ਦਿਵਯਾਂਗ ਵਿਅਕਤੀ, ਖਾਸ ਤੌਰ ਤੇ ਉਹ ਲੋਕ ਜਿਹਨਾਂ ਨੇ ਸਾਡੀ ਸੰਸਥਾ ਵਿਚ ਇਲਾਜ ਕਰਵਾਇਆ ਹੈ, ਇਸ ਦਾ ਲਾਭ ਲੈ ਸਕਦੇ ਹਨ। ਕੋਰਸ ਵਿੱਚ ਵੱਖ-ਵੱਖ ਕੰਪਿਊਟਰਾਂ ਅਤੇ ਓਪਰੇਟਿੰਗ ਸਿਸਟਮਾਂ ਨੂੰ ਜਾਣਨਾ, ਟਾਈਪ ਕਰਨਾ, MS (ਐਮਐਸ) ਆਫਿਸ ਨੂੰ ਕੰਮ ਵਿੱਚ ਵਰਤਣ ਦੀ ਸਮਝ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ। ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਹ ਕੰਪਿਊਟਰ ਹਾਰਡਵੇਅਰ ਦੀਆਂ ਬੁਨਿਆਦੀ ਗੱਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ ਹਨ ਜੋ ਉਹਨਾਂ ਨੂੰ ਨੌਕਰੀ ਪ੍ਰਾਪਤ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਕਰਦੇ ਹਨ।

ਸਾਡੀ ਸਖ਼ਤ ਮਿਹਨਤ ਅਤੇ ਲਗਨ ਨਾਲ 919 ਵਿਅਕਤੀਆਂ ਦੀ ਉਹਨਾਂ ਦੀ ਕੰਪਿਊਟਰ ਸਿਖਲਾਈ ਮਦਦ ਮਿਲੀ ਹੈ। ਕਿਸੇ ਦਿਵਿਆਂਗ ਜਾਂ ਲੋੜਵੰਦ ਵਿਅਕਤੀ ਲਈ ਕੋਈ ਛੋਟਾ ਜਿਹਾ ਦਾਨ ਸਾਨੂੰ ਹੋਰ ਲੋਕਾਂ ਦੀ ਸੇਵਾ ਕਰਨ ਵਿੱਚ ਮਦਦ ਕਰਦਾ ਹੈ।

ਮੋਬਾਈਲ ਰਿਪੇਅਰਿੰਗ ਕੋਰਸ

ਗਰੀਬ ਅਤੇ ਲੋੜਵੰਦ ਵਿਅਕਤੀਆਂ ਦੇ ਹੁਨਰ ਵਿਕਾਸ ਲਈ ਸਾਡੇ ਐਨਜੀਓ ਦੁਆਰਾ ਕਰਵਾਇਆ ਜਾਣ ਵਾਲਾ ਮੋਬਾਈਲ ਰਿਪੇਅਰਿੰਗ ਕੋਰਸ ਉਹਨਾਂ ਨੂੰ ਤਕਨੀਕੀ ਰੂਪ ਵਿੱਚ ਸਮਰੱਥ ਬਣਾਉਂਦਾ ਹੈ। ਮੋਬਾਈਲ ਰਿਪੇਅਰਿੰਗ ਕੋਰਸ ਵਿੱਚ ਬੁਨਿਆਦੀ ਇਲੈਕਟ੍ਰੋਨਿਕਸ, ਮੋਬਾਈਲ ਸੰਚਾਰ, ਸੈੱਲ ਫ਼ੋਨਾਂ ਨੂੰ ਅਸੈਂਬਲ ਕਰਨਾ(ਜੋੜਨਾ) ਅਤੇ ਡਿਸਸੈਂਬਲ ਕਰਨਾ(ਖੋਲਣਾ), ਆਈਸੀ ਦਾ ਅਧਿਐਨ ਅਤੇ ਟਰਬਲਸ਼ੂਟਿੰਗ ਫਾਲਟ (ਨੁਕਸ) ਸ਼ਾਮਲ ਹਨ। ਕੋਰਸ ਪੂਰਾ ਕਰਨ ਤੋਂ ਬਾਅਦ, ਕੁੱਝ ਵਿਅਕਤੀ ਨੌਕਰੀਆਂ ਲੈਂਦੇ ਹਨ ਅਤੇ ਕੁੱਝ ਆਪਣੀਆਂ ਮੋਬਾਈਲ ਠੀਕ ਕਰਨ ਦੀਆਂ ਦੁਕਾਨਾਂ ਖੋਲ ਲੈਂਦੇ ਹਨ। ਆਮ ਤੌਰ ਤੇ ਇਹ ਕਿਸੇ ਵਿਅਕਤੀ ਦੇ ਚੱਲਣ ਫਿਰਨ ਦੀ ਸਮਰੱਥਾ, ਪਰਿਵਾਰਕ ਮੈਂਬਰਾਂ ਦੀ ਸਹਾਇਤਾ, ਬਾਹਰੀ ਮਦਦ ਅਤੇ ਹੋਰ ਨਿੱਜੀ ਤਰਜੀਹਾਂ ਤੇ ਨਿਰਭਰ ਕਰਦਾ ਹੈ।

ਸਾਡੇ ਯਤਨਾਂ ਅਤੇ ਤੁਹਾਡੇ ਦਾਨ ਦੇ ਹੁਨਰ ਵਿਕਾਸ ਪ੍ਰੋਗਰਾਮਾਂ ਲਈ ਨੇ 933 ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੀ ਮੋਬਾਈਲ ਰਿਪੇਅਰਿੰਗ ਸਿਖਲਾਈ ਵਿੱਚ ਸਹਾਇਤਾ ਕੀਤੀ ਹੈ। ਇਸ ਲਈ, ਅਸੀਂ ਤੁਹਾਨੂੰ ਦਾਨ ਰਾਹੀਂ ਕਿਸੇ ਦਿਵਿਆਂਗ ਵਿਅਕਤੀ ਲਈ ਆਪਣਾ ਸਹਿਯੋਗ ਦੇਣ ਲਈ ਉਤਸ਼ਾਹਿਤ ਕਰਦੇ ਹਾਂ।

ਸਿਲਾਈ/ਤਰਪਾਈ ਕੋਰਸ

ਹੁਨਰ ਵਿਕਾਸ ਪ੍ਰੋਗਰਾਮ ਲਈ ਤੁਹਾਡੇ ਦਾਨ ਦੀ ਸਹਾਇਤਾ ਨਾਲ ਸਮਾਜ ਦੇ ਹਾਸ਼ੀਏ ਤੇ ਰਹਿ ਰਹੇ ਵਰਗਾਂ ਦੇ ਮਰਦਾਂ ਅਤੇ ਔਰਤਾਂ ਨੂੰ ਸਿਲਾਈ ਅਤੇ ਟੇਲਰਿੰਗ ਦੇ ਹੁਨਰਾਂ ਵਿੱਚ ਮਾਹਰ ਬਣਾਉਣ ਲਈ ਮੁਫਤ ਸਿਲਾਈ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਦੀ ਮਿਆਦ ਤੋਂ ਬਾਅਦ, ਉਨ੍ਹਾਂ ਨੂੰ ਸੰਸਥਾ ਦੀ ਤਰਫੋਂ ਸਿਲਾਈ ਮਸ਼ੀਨਾਂ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਹਨ। ਇਹ ਉਹਨਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਸਾਰੀ ਉਮਰ ਕਮਾਉਣ ਦੇ ਕਾਬਿਲ ਬਣਾਉਂਦਾ ਹੈ। ਸਾਡੀ ਸੰਸਥਾ ਦਾ ਉਦੇਸ਼ ਹੁਨਰ ਵਿਕਾਸ ਪ੍ਰੋਗਰਾਮਾਂ ਤੇ ਕੰਮ ਕਰਨ ਵਾਲੀਆਂ ਉਹਨਾਂ ਐਨਜੀਓਜ਼ ਵਿੱਚੋਂ ਇੱਕ ਬਣਨਾ ਹੈ ਜੋ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਬਣਾਉਂਦੀਆਂ ਹਨ।

Narayan Seva Sansthan ਨੇ ਲੋੜਵੰਦਾਂ ਨੂੰ ਸੁਤੰਤਰ ਜੀਵਨ ਜਿਊਣ ਵਿੱਚ ਸਹਾਇਤਾ ਕਰਦੇ ਹੋਏ 5220 ਸਿਲਾਈ (ਟੇਲਰਿੰਗ) ਮਸ਼ੀਨਾਂ ਵੰਡੀਆਂ ਹਨ। ਸਮਾਜ ਵਿੱਚ ਪਛੜੇ ਅਤੇ ਦਿਵਿਆਂਗ ਵਿਅਕਤੀਆਂ ਦੇ ਹੁਨਰ ਵਿਕਾਸ ਲਈ ਕੰਮ ਕਰ ਰਹੇ ਸਾਡੀ NGO ਨੂੰ ਆਪਣਾ ਸਹਿਯੋਗ ਦਿਓ। ਛੋਟਾ ਜਿਹਾ ਯੋਗਦਾਨ ਵੀ ਮਾਇਨੇ ਰੱਖਦਾ ਹੈ!

ਹੁਨਰ ਵਿਕਾਸ ਪ੍ਰੋਗਰਾਮਾਂ ਲਈ ਦਾਨ ਕਿਉਂ ਕਰੀਏ?

ਪਛੜੇ ਅਤੇ ਦਿਵਿਆਂਗ ਵਿਅਕਤੀਆਂ ਦੇ ਹੁਨਰ ਵਿਕਾਸ ਲਈ ਦਾਨ ਦੇ ਨਾਲ, ਤੁਸੀਂ ਉਹਨਾਂ ਨੂੰ ਬਿਹਤਰ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰ ਸਕਦੇ ਹੋ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਾਲੇ ਮੈਂਬਰ ਬਣ ਸਕਦੇ ਹੋ। ਤੁਹਾਡੇ ਯੋਗਦਾਨ ਨਾ ਸਿਰਫ਼ ਉਹਨਾਂ ਲਈ ਹੋਰ ਕਿੱਤਾਮੁਖੀ ਪ੍ਰੋਗਰਾਮ ਬਣਾਉਣ ਵਿੱਚ ਸਾਡੀ ਸਹਾਇਤਾ ਕਰਨਗੇ ਬਲਕਿ ਉਹ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਗੇ। Narayan Seva Sansthan ਵਰਗੀਆਂ ਗੈਰ-ਸਰਕਾਰੀ ਸੰਸਥਾਵਾਂ ਦੇ ਹੁਨਰ ਵਿਕਾਸ ਪ੍ਰੋਜੈਕਟਾਂ ਦਾ ਟੀਚਾ ਦਿਵਿਆਂਗ ਵਿਅਕਤੀਆਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਵੱਖ-ਵੱਖ ਉਦਯੋਗ ਦੇ ਮਾਹਰਾਂ ਤੋਂ ਗਿਆਨ ਪ੍ਰਾਪਤ ਕਰਕੇ, ਉਹ ਆਪਣੇ ਹੁਨਰਾਂ ਨੂੰ ਸਹਿਜੇ ਹੀ ਸਿੱਖਣ ਅਤੇ ਨਿਖਾਰਨ ਦੇ ਯੋਗ ਹੋਣਗੇ। ਦਿਵਿਆਂਗ ਵਿਅਕਤੀਆਂ ਲਈ ਆਪਣੇ ਰਹਿਣ-ਸਹਿਣ ਦੇ ਢੰਗ ਨੂੰ ਬਦਲਣ ਦੀ ਗੁੰਜਾਇਸ਼ ਵੀ ਜ਼ਿਆਦਾ ਹੈ। ਕਿਉਂਕਿ ਹੁਣ ਦੂਸਰਿਆਂ ਤੇ ਨਿਰਭਰ ਜਾਂ ਬੇਰੁਜ਼ਗਾਰ ਨਹੀਂ ਰਹਿਣਗੇ, ਉਹਨਾਂ ਨੂੰ ਆਪਣੀ ਜੀਵਨਸ਼ੈਲੀ ਨੂੰ ਆਸਾਨੀ ਨਾਲ ਬਿਹਤਰ ਬਣਾਉਣ ਲਈ ਲੋੜੀਂਦੀ ਸਮਰੱਥਾ ਮਿਲਦੀ ਹੈ।

ਕਈ ਦਹਾਕਿਆਂ ਤੋਂ ਸਮਾਜ ਦੇ ਪਛੜੇ ਅਤੇ ਦਿਵਿਆਂਗ ਵਿਅਕਤੀਆਂ ਦੇ ਹੁਨਰ ਵਿਕਾਸ ਅਤੇ ਤਰੱਕੀ ਲਈ ਕੰਮ ਕਰ ਰਹੀ NGO ਵਜੋਂ, ਅਸੀਂ ਤੁਹਾਨੂੰ ਆਪਣਾ ਸਹਿਯੋਗ ਦੇਣ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਬੇਨਤੀ ਕਰਦੇ ਹਾਂ। ਹਰੇਕ ਦਾਨ ਦਿਵਿਆਂਗ ਵਿਅਕਤੀਆਂ ਦੇ ਜੀਵਨ ਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ।