ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਪਿੰਡ ਦਾ ਵਸਨੀਕ ਰਵੀ ਦੇਵਾਂਗਨ 28 ਜਨਵਰੀ, 2021 ਦੀ ਸਵੇਰ ਆਮ ਦਿਨ ਵਾਂਗ ਆਪਣੀ ਡਿਊਟੀ ਲਈ ਰਵਾਨਾ ਹੋਇਆ ਸੀ। ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਕੁੱਝ ਹੀ ਪਲਾਂ ਵਿਚ ਉਸ ਦੀ ਜ਼ਿੰਦਗੀ ਪਲਟ ਜਾਵੇਗੀ। ਉਸ ਦੀ ਬੱਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਕੰਡਕਟਰ ਰਵੀ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਖੱਬੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਪਰਿਵਾਰ ਦੀ ਸਹਿਮਤੀ ਲੈਣ ਤੋਂ ਬਾਅਦ, ਡਾਕਟਰਾਂ ਨੂੰ ਗੋਡੇ ਤੱਕ ਲੱਤ ਕੱਟਣੀ ਪਈ, ਕਿਉਂਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਇਹ 4 ਫਰਵਰੀ ਨੂੰ ਵਾਪਰਿਆ, ਜੋ ਰਵੀ ਅਤੇ ਇਹ ਉਸਦੇ ਪਰਿਵਾਰ ਲਈ ਬਹੁਤ ਮੁਸ਼ਕਲ ਸਮਾਂ ਸੀ। ਰਵੀ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਸੀ ਕਿ ਉਸਦੀ ਜ਼ਿੰਦਗੀ ਦੁਬਾਰਾ ਕਦੇ ਪਹਿਲਾਂ ਵਰਗੀ ਨਹੀਂ ਹੋਵੇਗੀ। ਜ਼ਿੰਦਗੀ ਵਿੱਚ ਇੱਕ ਕਦਮ ਚੱਲਣ ਲਈ ਵੀ ਹੁਣ ਉਸ ਨੂੰ ਕਿਸੇ ਹੋਰ ਦੇ ਸਹਾਰੇ ਦੀ ਲੋੜ ਪਵੇਗੀ।
ਇਸ ਚੁਣੌਤੀਪੂਰਨ ਸਮੇਂ ਦੌਰਾਨ ਰਵੀ ਉਦੈਪੁਰ ਵਿੱਚ Narayan Seva Sansthan ਸੋਸ਼ਲ ਮੀਡੀਆ ਰਾਹੀਂ ਜੁੜਿਆ, ਜੋ ਕਿ ਮੁਫਤ ਆਰਟੀਫਿਸ਼ਅਲ ਲਿੰਬ (ਨਕਲੀ ਅੰਗ) ਮੁਹੱਈਆ ਕਰਵਾਉਂਦੇ ਹਨ। ਬਿਨਾਂ ਕਿਸੇ ਦੇਰੀ ਦੇ ਉਸਨੇ ਸੰਸਥਾ ਨਾਲ ਸੰਪਰਕ ਕੀਤਾ। Narayan Seva Sansthan ਆਉਣ ਤੇ, ਉਸ ਨੂੰ ਨਕਲੀ ਲੱਤ ਫਿੱਟ ਕੀਤੀਅਤੇ ਤੁਰਨ ਅਤੇ ਚੱਲਣ-ਫਿਰਨ ਦੀ ਸਿਖਲਾਈ ਦਿੱਤੀ।
ਉਸ ਨੇ ਨਾ ਸਿਰਫ ਦੁਬਾਰਾ ਤੁਰਨਾ ਸਿੱਖਿਆ, ਸਗੋਂ ਘਰ ਵਿੱਚ ਬੈਠ ਕੇ ਰੋਜ਼ੀ-ਰੋਟੀ ਕਮਾਉਣ ਵੱਲ ਵੀ ਅੱਗੇ ਵਧਿਆ। ਉਸਨੇ ਸੰਸਥਾ ਦੁਆਰਾ ਚਲਾਏ ਜਾਣ ਵਾਲੇ ਹੁਨਰ ਵਿਕਾਸ ਕੇਂਦਰ ਵਿੱਚ ਮੁਫਤ ਮੋਬਾਈਲ ਰਿਪੇਅਰ ਕੋਰਸ ਵਿੱਚ ਦਾਖਲਾ ਲਿਆ, ਜਿਸ ਨਾਲ ਨਾ ਸਿਰਫ ਉਸਨੂੰ ਤਕਨੀਕੀ ਗਿਆਨ ਮਿਲਿਆ, ਬਲਕਿ ਉਸਦਾ ਆਤਮ ਵਿਸ਼ਵਾਸ ਵੀ ਵਧਿਆ।
ਸਿਖਲਾਈ ਪੂਰੀ ਕਰਨ ਤੋਂ ਬਾਅਦ, ਰਵੀ ਨੇ ਆਪਣੀ ਜ਼ਿੰਦਗੀ ਨੂੰ ਨਵੇਂ ਜੋਸ਼ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਦਾ ਕਹਿਣਾ ਹੈ, “ਹੁਣ, ਮੇਰੀ ਨਵੀਂ ਪਛਾਣ ਅਤੇ ਨੌਕਰੀ ਹੋਵੇਗੀ।” ਇਹ ਸ਼ਬਦ ਆਤਮ-ਵਿਸ਼ਵਾਸ ਅਤੇ ਉਮੀਦ ਨਾਲ ਭਰੇ ਹੋਏ ਸਨ, ਜੋ ਕਿ ਬਿਹਤਰ ਭਵਿੱਖ ਬਣਾਉਣ ਦੇ ਉਸ ਦੇ ਦ੍ਰਿੜ੍ਹ ਇਰਾਦੇ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਸਨ।