Narayan Seva Sansthan ਦਾ “ਸਮਾਰਟ ਵਿਲੇਜ/ਸਮਾਰਟ ਪਿੰਡ” ਰਾਜਸਥਾਨ ਦੇ ਮਸ਼ਹੂਰ ਝੀਲਾਂ ਦੇ ਸ਼ਹਿਰ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਥਿਤ ਹੈ, ਜਿੱਥੇ ਹਜ਼ਾਰਾਂ ਸਰੀਰਕ ਰੂਪ ਵਿੱਚ ਵਿਕਲਾਂਗ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ। ਕੈਲਾਸ਼ ਅਗਰਵਾਲ ‘ਮਾਨਵ’, ਜਿਹਨਾਂ ਨੂੰ ਇਸ ਅਦੁੱਤੀ ਸੇਵਾ ਲਈ ਪਦਮਸ਼੍ਰੀ ਦਿੱਤਾ ਗਿਆ ਸੀ, ਦੁਆਰਾ ਸਥਾਪਿਤ ਇਸ ਸੰਸਥਾ ਦਾ ਇੱਕੋ-ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ ਅਤੇ ਕੈਂਪਸ ਵਿੱਚੋਂ ਜਾਣ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣਾ ਸ਼ੁਰੂ ਕਰ ਸਕਣ।
ਉਹਨਾਂ ਦੀਆਂ ਨਾ ਸਿਰਫ ਸੁਧਾਰਾਤਮਕ ਸਰਜਰੀਆਂ ਮੁਫਤ ਕੀਤੀਆਂ ਜਾਂਦੀਆਂ ਹਨ, ਸਗੋਂ ਉਹਨਾਂ ਦੇ ਇਲਾਜ ਦੌਰਾਨ, ਉਹਨਾਂ ਨੂੰ ਕੰਪਿਊਟਰ ਅਤੇ ਮੋਬਾਈਲ ਦੀ ਮੁਰੰਮਤ ਕਰਨ ਜਾਂ ਸਿਲਾਈ ਦੀ ਕਲਾ ਸਿੱਖਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਸਮੇਂ ਦੇ ਨਾਲ, ਸੰਸਥਾ ਵਧਦੀ ਫੁੱਲਦੀ ਗਈ ਅਤੇ ਹੁਣ ਦੁਨੀਆ ਦੇ ਉਹਨੇ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ ਪੋਲੀਓ ਅਤੇ ਸੇਰੇਬ੍ਰਲ ਪਾਲਸੀ(ਦਿਮਾਗੀ ਲਕਵੇ/ਅਧਰੰਗ) ਦੀਆਂ 50-60 ਤੋਂ ਵੱਧ ਸੁਧਾਰਾਤਮਕ ਸਰਜਰੀਆਂ ਹਰ ਰੋਜ਼ ਕੀਤੀਆਂ ਜਾਂਦੀਆਂ ਹਨ।
ਇਹ ਸਿਰਫ ਮਰੀਜ਼ਾਂ ਨੂੰ ਇਲਾਜ ਪ੍ਰਦਾਨ ਹੀ ਨਹੀਂ ਕਰਦਾ, ਸਗੋਂ ਇਹ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਉਹ ਉਦੈਪੁਰ ਪਹੁੰਚ ਜਾਂਦੇ ਹਨ, ਤਾਂ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਵਿਅਕਤੀਆਂ (ਸੇਵਾਦਾਰਾਂ) ਦੇ ਸਾਰੇ ਖਰਚੇ ਉਦੋਂ ਤੱਕ ਚੁੱਕੇ ਜਾਂਦੇ ਹਨ ਜਦੋਂ ਤੱਕ ਉਹ ਇਲਾਜ ਲਈ ਸੰਸਥਾ ਵਿੱਚ ਹਨ।
Narayan Seva Sansthan ਆਪਣੇ ਪਰਿਸਰ/ਪਰਿਖੇਤਰ ਵਿੱਚ ਮੁਫਤ ਵਿੱਚ ਇਹ ਆਧੁਨਿਕ ਸਹੂਲਤਾਂ ਪ੍ਰਦਾਨ ਕਰਦਾ ਹੈ
ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਲਈ ਬਿਹਤਰ ਸਮਾਜ ਸਿਰਜਣਾ ਸਾਡੇ ਚੈਰੀਟੇਬਲ (ਦਾਨ ਕਰਨ ਵਾਲੇ) ਟਰੱਸਟ ਦਾ ਹਮੇਸ਼ਾ ਮੁੱਖ ਟੀਚਾ ਰਿਹਾ ਹੈ। ਇਹ ਕੈਂਪਸ ਅਸਲ ਰੂਪ ਵਿੱਚ ਉਸ ਟੀਚੇ ਦੀ ਇੱਕ ਛੋਟੀ ਜਿਹੀ ਝਾਕੀ ਹੈ।