ਭੋਜਨ ਮਨੁੱਖ ਦੀਆਂ ਲੋੜਾਂ ਵਿੱਚੋਂ ਸਭ ਤੋਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਹੈ, ਪਰ ਬਦਕਿਸਮਤੀ ਨਾਲ, ਗਰੀਬ ਵਰਗਾਂ ਲਈ ਭੋਜਨ ਦੀ ਘਾਟ ਵੀ ਅੱਜ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਅੱਜ ਵੀ ਸਮਾਜ ਦੇ ਦੱਬੇ-ਕੁਚਲੇ ਤਬਕਿਆਂ ਦੇ ਬਹੁਤ ਸਾਰੇ ਲੋਕ ਹਨ, ਜਿਹਨਾਂ ਕੋਲ ਰੋਟੀ ਵੀ ਨਹੀਂ ਹੈ ਅਤੇ ਰੋਜ਼ ਖਾਲੀ ਪੇਟ ਸੌਣ ਲਈ ਮਜਬੂਰ ਹਨ। ਇਹ ਸੱਚਾਈ ਹੈ ਕਿ ਗਰੀਬੀ ਅਤੇ ਕੁਪੋਸ਼ਣ ਹਮੇਸ਼ਾ ਭਾਰਤ ਲਈ ਵੱਡੀ ਸਮੱਸਿਆ ਰਹੀ ਹੈ, ਖਾਸ ਕਰਕੇ ਪੇਂਡੂ ਖੇਤਰਾਂ ਅਤੇ ਕਬਾਇਲੀ ਪੱਟੀਆਂ ਵਿੱਚ। ਹਾਲਾਂਕਿ, ਕੋਵਿਡ -19 ਮਹਾਂਮਾਰੀ ਵਿੱਚ ਪਹਿਲਾਂ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਹੋਰ ਵੀ ਚਿੰਤਾਜਨਕ ਮਾਹੌਲ ਬਣਾ ਦਿੱਤਾ, ਕਿਉਂਕਿ ਉਹਨਾਂ ਕੋਲ ਔਖੇ ਵੇਲੇ ਦੌਰਾਨ ਮੁੜ ਲੀਹ ਤੇ ਆਉਣ ਲਈ ਕੋਈ ਨੌਕਰੀਆਂ ਵੀ ਨਹੀਂ ਸਨ। Narayan Seva Sansthan ਹਮੇਸ਼ਾ ਹੀ ਭੁੱਖਿਆਂ ਨੂੰ ਭੋਜਨ ਦੇਣ ਵਿੱਚ ਸਹਾਇਤਾ ਕਰਨ ਲਈ ਸਮਰਪਿਤ ਰਿਹਾ ਹੈ, ਕਈ ਸਫਲ ਪਹਿਲਕਦਮੀਆਂ ਜਿਵੇਂ ਕਿ ਅੰਨਦਾਨਮ ਦਾਨ ਆਨਲਾਈਨ ਅਤੇ ਗਰੀਬ ਪਰਿਵਾਰ ਯੋਜਨਾ ਜੋ ਲੋੜਵੰਦਾਂ ਦੀ ਮਦਦ ਕਰਦੀਆਂ ਹਨ, ਖਾਸ ਕਰਕੇ ਔਖੇ ਸਮੇਂ ਵਿੱਚ। ਜਿਵੇਂ ਕੋਰੋਨਾਵਾਇਰਸ ਦੁਨੀਆ ਵਿੱਚ ਤੂਫਾਨ ਵਾਂਗ ਆਇਆ ਸੀ, ਅਸੀਂ ਆਪਣੀ ਪਹਿਲਕਦਮੀ – ਗਰੀਬ ਪਰਿਵਾਰ ਰਾਸ਼ਨ ਯੋਜਨਾ ਦੁਆਰਾ, ਗਰੀਬ ਪਰਿਵਾਰ ਲਈ ਅੰਨਦਾਨਮ ਲਈ ਔਨਲਾਈਨ ਦਾਨ ਸਵੀਕਾਰ ਕਰਨਾ ਸ਼ੁਰੂ ਕੀਤਾ।
ਜਿਵੇਂ ਕਿ ਮਹਾਂਮਾਰੀ ਦਾ ਪ੍ਰਕੋਪ ਘੱਟ ਗਿਆ ਹੈ ਅਤੇ ਜ਼ਿੰਦਗੀ ਆਮ ਵਾਂਗ ਚੱਲਣ ਲੱਗ ਗਈ ਹੈ, Narayan Seva Sansthan ਨੇ, ਗਰੀਬ ਪਰਿਵਾਰ ਰਾਸ਼ਨ ਯੋਜਨਾ (GPRY) ਮੁਹਿੰਮ ਦੀ ਸਹਾਇਤਾ ਬਹੁਤ ਜ਼ਿਆਦਾ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਲਗਾਤਾਰ ਯਤਨ ਕੀਤੇ ਹਨ। ਇਸ ਮੁਹਿੰਮ ਦੇ ਤਹਿਤ, ਅਸੀਂ ਸਾਡੇ ਨਾਲ ਜੁੜੇ ਸਾਰੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਾਰਡ ਦਿੱਤੇ ਹਨ। ਇਹ ਸਾਰੇ ਪਰਿਵਾਰ ਇਹਨਾਂ ਰਾਸ਼ਨ ਕਾਰਡਾਂ ਦੀ ਵਰਤੋਂ ਹਰੇਕ ਮਹੀਨੇ ਦੇ ਸ਼ੁਰੂਆਤ ਵਿੱਚ ਮੁਫਤ ਖਾਣ-ਪੀਣ ਦੀਆਂ ਵਸਤੂਆਂ, ਰਾਸ਼ਨ ਅਤੇ ਕਰਿਆਨੇ ਦੀਆਂ ਕਿੱਟਾਂ ਲੈਣ ਲਈ ਕਰ ਸਕਦੇ ਹਨ।
ਅੱਜ ਵੀ, ਬਹੁਤ ਸਾਰੇ ਪਰਿਵਾਰ ਹਨ ਜਿਹਨਾਂ ਨੂੰ ਔਖੇ ਸਮੇਂ ਵਿੱਚ ਤੁਹਾਡੀ ਸਹਾਇਤਾ ਦੀ ਜਰੂਰਤ ਹੈ ਅਤੇ ਅਸੀਂ ਪੂਰੇ ਭਾਰਤ ਵਿੱਚ ਅਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਗਰੀਬ ਪਰਿਵਾਰ ਰਾਸ਼ਨ ਯੋਜਨਾ “ਅੰਨਾਦਾਨ – ਮਹਾਦਾਨ” ਦੇ ਮੁੱਖ ਉਦੇਸ਼ ਨਾਲ, ਗਰੀਬ ਪਰਿਵਾਰਾਂ ਨੂੰ ਅਨਾਜ ਦੀ ਸਪਲਾਈ (ਪੂਰਤੀ) ਜਿਵੇਂ ਕਿ ਕਣਕ ਦਾ ਆਟਾ, ਦਾਲਾਂ, ਰਸੋਈ ਦਾ ਤੇਲ, ਮਸਾਲੇ ਆਦਿ ਦਿੰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਉਹਨਾਂ ਵਿੱਚ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਾ ਸੋਣਾ ਪਵੇ ਹਰੇਕ ਪਰਿਵਾਰ ਨੂੰ ਹਰ ਮਹੀਨੇ ਸਪਲਾਈ ਦਿੱਤੀ ਜਾਂਦੀ ਹੈ। ਹੁਣ ਤੱਕ ਅਸੀਂ ਪੂਰੇ ਦੇਸ਼ ਵਿੱਚ ਰਾਸ਼ਨ ਕਿੱਟਾਂ ਵੰਡੀਆਂ ਹਨ। ਤੁਹਾਨੂੰ “ਮੇਰੇ ਨੇੜੇ ਭੋਜਨ ਦਾਨ” ਲਈ ਔਨਲਾਈਨ ਲੱਭਣ ਦੀ ਲੋੜ ਨਹੀਂ ਹੈ ਜਿੱਥੇ ਤੁਹਾਨੂੰ ਕਿਸੇ ਅਗਿਆਤ (ਅਣਜਾਣ) ਪਹਿਲਕਦਮੀ ਤੇ ਵਿਸ਼ਵਾਸ ਕਰਨਾ ਪਵੇ, ਕਿਉਂਕਿ Narayana Seva Sansthan ਨੇ ਤੁਹਾਡੇ ਲਈ ਭੋਜਨ ਦਾਨ ਕਰਨਾ ਜਾਂ ਔਨਲਾਈਨ ਅੰਨਦਾਨਮ ਦਾਨ ਕਰਨਾ ਬਹੁਤ ਆਸਾਨ ਬਣਾ ਦਿੱਤਾ ਹੈ ਤਾਂ ਜੋ ਤੁਹਾਡਾ ਭਰੋਸਾ (ਵਿਸ਼ਵਾਸ) ਸਹੀ ਲਾਭਪਾਤਰੀਆਂ ਤੱਕ ਦੀ ਸਹਾਇਤਾ ਕਰੇ। ਗਰੀਬਾਂ ਅਤੇ ਲੋੜਵੰਦਾਂ ਦੇ ਭੋਜਨ ਲਈ ਦਾਨ ਦੇਣਾ ਜਾਂ Narayana Seva Sansthan ਨਾਲ ਗਰੀਬ ਪਰਿਵਾਰ ਯੋਜਨਾ ਵਿੱਚ ਸਹਿਯੋਗ ਕਰਨਾ ਸਰਵੋਤਮ ਕਾਰਜਾਂ ਵਿੱਚੋਂ ਇੱਕ ਹੈ, ਜੋ ਤੁਸੀਂ ਸਮਾਜ ਲਈ ਕੁੱਝ ਕਰਨ ਵਾਸਤੇ ਕਰ ਸਕਦੇ ਹੋ।
ਤੁਹਾਡਾ 2000/- ਰੁਪਏ ਦਾ ਮਾਮੂਲੀ ਦਾਨ ਪੂਰੇ ਪਰਿਵਾਰ ਨੂੰ ਇੱਕ ਮਹੀਨਾ ਭੋਜਨ ਦੇ ਸਕਦਾ ਹੈ ਅਤੇ ਇਸ ਬੇਰਹਿਮ ਦੁਨੀਆ ਵਿੱਚ ਬਚੇ ਰਹਿਣ ਦੀ ਸੰਭਾਵਨਾ ਨੂੰ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਸਮਾਜ ਤੇ ਪ੍ਰਭਾਵ ਪਾਉਣ ਲਈ NSS ਤੋਂ ਅੰਨਦਾਨਮ ਦਾਨ ਜਾਂ ਗਰੀਬ ਪਰਿਵਾਰ ਯੋਜਨਾ ਲਈ ਮਾਮੂਲੀ (ਥੋੜੀ ਜਿਹੀ) ਰਕਮ ਦਾ ਯੋਗਦਾਨ ਪਾਓ।