ਅਪਾਹਜ ਵਿਅਕਤੀ ਲਈ ਦਾਨ - ਆਪ੍ਰੇਸ਼ਨ ਲਈ NGO ਨੂੰ ਦਾਨ ਕਰੋ | ਨਾਰਾਇਣ ਸੇਵਾ ਸੰਸਥਾਨ
  • +91-7023509999
  • +91-294 66 22 222
  • info@narayanseva.org
Critical Disease

ਜੇਕਰ ਤੁਹਾਡੇ ਕੋਲ ਏ

ਅਪੰਗਤਾ, ਨਾ ਕਰੋ
ਲੋਕਾਂ ਨੂੰ ਘੱਟਣ ਦਿਓ
ਤੁਹਾਡੀ ਯੋਗਤਾ

ਗੰਭੀਰ ਬਿਮਾਰੀ
X
Amount = INR
ਉਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ!

ਗੰਭੀਰ ਬਿਮਾਰੀ ਵਾਲੇ ਮਰੀਜ਼ ਜਿਨਾਂ ਨੂੰ ਤੁਹਾਡੀ ਮਦਦ ਤੁਰੰਤ ਚਾਹੀਦੀ ਹੈ

ਚੈਟ ਸ਼ੁਰੂ ਕਰੋ
ਗੰਭੀਰ ਬਿਮਾਰੀ

ਮੰਤਵ ਲਈ ਦਾਨ ਕਰੋ ਅਤੇ ਲੋੜਵੰਦਾਂ ਲਈ ਆਸ ਦੀ ਕਿਰਨ ਜਗਾਓ

ਜਦੋਂ ਤੁਸੀਂ ਕਿਸੇ ਮੰਤਵ (ਉਦੇਸ਼) ਲਈ ਦਾਨ ਕਰਦੇ ਹੋ ਜਾਂ ਵਿਕਲਾਂਗ ਵਿਅਕਤੀਆਂ ਨੂੰ ਦਾਨ ਦਿੰਦੇ ਹੋ, ਤਾਂ ਤੁਸੀਂ ਕੱਲੇ ਇੱਕ ਵਿਅਕਤੀ ਦਾ ਹੀ ਨਹੀਂ ਬਲਕਿ ਪੂਰੇ ਸਮਾਜ ਦਾ ਭਲਾ ਕਰਦੇ ਹੋ। Narayan Seva Sansthan ਨੇ ਸਾਲ 1985 ਵਿੱਚ ਇਸਦੀ ਨੀਂਹ ਰੱਖੀ ਅਤੇ ਉਦੋਂ ਤੋਂ ਅਸੀਂ ਸਮਾਜ ਦੇ ਪਛੜੇ ਵਰਗਾਂ ਵਿੱਚੋਂ ਆਉਣ ਵਾਲੇ ਦਿਵਿਆਂਗ (ਵਿਕਲਾਂਗ) ਲੋਕਾਂ ਲਈ ਦਾਨ ਇਕੱਠਾ ਕਰਕੇ “ਪੀੜਤ/ਦੁਖਿਆਰੀ ਮਨੁੱਖਤਾ ਦੀ ਸੇਵਾ” ਦੇ ਮਿਸ਼ਨ ਨਾਲ ਕੰਮ ਕਰ ਰਹੇ ਹਾਂ। ਭਾਰਤ ਵਿੱਚ 1.3 ਬਿਲੀਅਨ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਲਗਭਗ 80 ਮਿਲੀਅਨ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਬਹੁਤ ਸਾਰੇ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ ਅਤੇ ਉਹ ਕਿਫਾਇਤੀ ਡਾਕਟਰੀ ਸਹੂਲਤਾਂ ਵੀ ਨਹੀਂ ਲੈ ਸਕਦੇ। Narayan Seva Sansthan ਗੈਰ-ਸਰਕਾਰੀ ਸੰਸਥਾ ਹੈ ਜੋ ਲੋੜਵੰਦਾਂ ਤੇ ਜੀਵਨ ਨੂੰ ਉੱਪਰ ਚੱਕਣ ਲਈ ਕਈ ਪਹਿਲਕਦਮੀਆਂ ਦੇ ਨਾਲ ਸਮਾਜ ਦੀ ਬਿਹਤਰੀ ਲਈ ਸਮਰਪਿਤ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ, ਅਸੀਂ ਦਿਵਯਾਂਗਾਂ ਲਈ ਦਾਨ ਇਕੱਠਾ ਕਰ ਰਹੇ ਹਾਂ, ਸਿਹਤ ਅਤੇ ਸਿੱਖਿਆ ਵਿੱਚ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਵਿਆਪਕ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੁਆਰਾ, ਸੁਧਾਰਾਤਮਕ ਸਰਜਰੀਆਂ, ਪੁਨਰਵਾਸ, ਵੱਖ-ਵੱਖ ਵਿਕਾਸ ਪ੍ਰੋਗਰਾਮਾਂ ਅਤੇ ਹੋਰ ਬਹੁਤ ਕੁੱਝ ਕਰਕੇ ਉਹਨਾਂ ਨੂੰ ਅੱਜ ਦੀ ਦੁਨੀਆ ਵਿੱਚ ਬਰਾਬਰ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਰੀਆਂ ਸੇਵਾਵਾਂ ਲੋੜਵੰਦਾਂ ਨੂੰ ਪੂਰੀ ਤਰ੍ਹਾਂ ਮੁਫਤ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਅਸੀਂ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾਂ ਦੇ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਲਈ ਹਰ ਰੋਜ਼ ਕੰਮ ਕਰਦੇ ਹਾਂ, ਉਹਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਬਿਹਤਰ ਜ਼ਿੰਦਗੀ ਜੀਉਣ ਵਿੱਚ ਮਦਦ ਕਰਦੇ ਹਾਂ।

ਅੱਜ ਤੱਕ, Narayan Seva Sansthan ਨੇ, ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਲਈ ਤੁਹਾਡੇ ਦਾਨ ਅਤੇ ਸਾਡੇ ਨਾਲ ਜੁੜੇ ਡਾਕਟਰਾਂ ਅਤੇ ਹੋਰ ਮਾਹਰਾਂ (ਪੇਸ਼ੇਵਰਾਂ) ਦੇ ਅਣਥੱਕ ਯਤਨਾਂ ਦੀ ਮਦਦ ਨਾਲ, 4.3 ਲੱਖ ਤੋਂ ਵੱਧ ਵਿਅਕਤੀਆਂ ਨੂੰ ਗੰਭੀਰ ਬਿਮਾਰੀਆਂ ਲਈ ਸੁਧਾਰਾਤਮਕ ਸਰਜਰੀਆਂ ਅਤੇ ਇਲਾਜ ਮੁਹੱਈਆ ਕਰਵਾ ਕੇ ਸਹਾਇਤਾ ਕੀਤੀ ਹੈ।

ਦਿਵਿਆਂਗ ਵਿਅਕਤੀਆਂ ਲਈ ਦਾਨ ਕਰੋ

Narayan Seva Sansthan ਦਾ ਪ੍ਰਮੁੱਖ ਉਦੇਸ਼ ਇੱਕ ਅਜਿਹੇ ਕੱਲ ਦੀ ਸਿਰਜਣਾ ਕਰਨਾ ਹੈ ਜਿੱਥੇ ਦਿਵਿਆਂਗ ਲੋਕਾਂ ਨੂੰ ਵੀ ਸਮਾਜ ਵਿੱਚ ਆਮ ਲੋਕਾਂ ਵਾਂਗ ਸਵੀਕਾਰ ਕੀਤਾ ਜਾਵੇ। ਦਿਵਿਆਂਗ ਵਿਅਕਤੀਆਂ ਲਈ ਤੁਹਾਡੇ ਦਾਨ ਸਾਨੂੰ ਅਜਿਹਾ ਕਰਨ ਦੀ ਸਮਰੱਥਾ ਦਿੰਦੇ ਹਨ। ਖਤਰਨਾਕ ਅਤੇ ਜਾਨਲੇਵਾ ਬਿਮਾਰੀਆਂ ਜਿਵੇਂ ਸਕੋਲੀਓਸਿਸ, ਪੋਲੀਓ, ਰੀੜ੍ਹ ਦੀ ਹੱਡੀ ਵਿੱਚ ਸਮੱਸਿਆ ਆਦਿ ਉਹਨਾਂ ਕਾਰਨਾਂ ਵਿੱਚੋਂ ਇੱਕ ਹਨ ਜਿਹਨਾਂ ਲਈ ਤੁਸੀਂ ਦਿਵਿਆਂਗ ਵਿਅਕਤੀ ਲਈ ਦਾਨ ਕਰ ਸਕਦੇ ਹੋ, ਕਿਉਂਕਿ ਇਹਨਾਂ ਬਿਮਾਰੀਆਂ ਲਈ ਇਲਾਜ ਬਹੁਤ ਬਹੁਤ ਮਹਿੰਗਾ ਹੁੰਦਾ ਹੈ, ਜੋ ਬਹੁਤ ਸਾਰੇ ਲੋਕ ਨਹੀਂ ਕਰਵਾ ਸਕਦੇ। ਅਸੀਂ Narayan Seva Sansthan ਵਿੱਚ ਅਜਿਹੀਆਂ ਸੁਧਾਰਾਤਮਕ ਸਰਜਰੀਆਂ ਅਤੇ ਲੋੜਵੰਦਾਂ ਨੂੰ ਮੁਫਤ ਸਹਾਇਤਾ ਦੇਣ ਕਰਨ ਲਈ ਕੰਮ ਕਰਦੇ ਹਾਂ। ਸਾਡੀਆਂ ਪੈਸੇ ਇਕੱਠੇ ਕਰਨ ਦੀਆਂ ਮੁਹਿੰਮਾਂ ਰਾਹੀਂ, ਅਸੀਂ ਅਜਿਹੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਪੈਸਾ ਇਕੱਠਾ ਕਰਦੇ ਹੋਏ ਬੱਚਿਆਂ ਦੇ ਓਪਰੇਸ਼ਨਾਂ ਲਈ ਦਾਨ ਸਵੀਕਾਰ ਕਰਦੇ ਹਾਂ ਅਤੇ ਇਹਨਾਂ ਬਿਮਾਰੀਆਂ ਦੇ ਇਲਾਜ ਵਿੱਚ ਸਹਾਇਤਾ ਕਰਨ ਲਈ ਸਾਡੇ ਦਾਨੀਆਂ ਦੁਆਰਾ ਦਿਵਿਆਂਗ ਵਿਅਕਤੀਆਂ ਲਈ ਦਿੱਤੇ ਗਏ ਦਾਨ ਦੀ ਵਰਤੋਂ ਕਰਦੇ ਹਾਂ। ਅਸੀਂ ਕਈ ਪਹਿਲਕਦਮੀਆਂ ਲਈ ਅਪਾਹਜ ਲੋਕਾਂ ਦੇ ਦਾਨ ਨੂੰ ਸਵੀਕਾਰ ਕਰਦੇ ਹਾਂ ਜਿਹਨਾਂ ਦਾ ਉਦੇਸ਼ ਲੋੜਵੰਦਾ ਨੂੰ ਸਮੇਂ ਸਿਰ ਮਦਦ ਅਤੇ ਸਹਾਇਤਾ ਕਰਨਾ ਹੈ। ਜੋ ਲੋਕ ਆਪਣਾ ਹਿੱਸਾ ਪਾਉਣ ਲਈ ਤਿਆਰ ਹਨ ਅਤੇ ਸਾਡੇ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹਨਾਂ ਦਾ ਦਿਵਿਆਂਗ ਲੋਕਾਂ ਲਈ ਕੰਮ ਕਰਨ ਲਈ NGO ਨੂੰ ਦਾਨ ਕਰਨ ਲਈ ਸਵਾਗਤ ਹੈ।

ਪੈਸਾ ਇਕੱਠਾ ਕਰਨ ਦੇ ਲਈ ਸਾਡੇ ਯਤਨ/ਪਹਿਲਕਦਮੀਆਂ

Narayan Seva Sansthan ਦੀਆਂ ਭਾਰਤ ਭਰ ਵਿੱਚ 480 ਸ਼ਾਖਾਵਾਂ ਅਤੇ ਵਿਦੇਸ਼ਾਂ ਵਿੱਚ 49 ਸ਼ਾਖਾਵਾਂ ਹਨ, ਜਿੱਥੋਂ ਅਸੀਂ ਪਛੜੇ ਵਰਗਾਂ ਦੇ ਦਿਵਿਆਂਗ ਲੋਕਾਂ ਦੇ ਪੁਨਰਵਾਸ ਵਿੱਚ ਸਹਾਇਤਾ ਕਰਨ ਲਈ ਰੋਜ਼ਾਨਾ ਕੰਮ ਕਰਦੇ ਹਾਂ। ਤੁਸੀਂ ਕਿਸੇ ਉਦੇਸ਼/ਮੰਤਵ ਲਈ ਦਾਨ ਕਰ ਸਕਦੇ ਹੋ ਅਤੇ ਆਪਣਾ ਯੋਗਦਾਨ ਪਾ ਸਕਦੇ ਹੋ, ਓਪਰੇਸ਼ਨ ਕਰਨ ਅਤੇ ਸਮਾਜ ਦੇ ਪਛੜੇ ਵਰਗਾਂ ਦੇ ਦਿਵਿਆਂਗ ਲੋਕਾਂ ਦੀ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਤੁਸੀਂ NGO ਨੂੰ ਦਾਨ ਦੇ ਸਕਦੇ ਹੋ। ਆਪਰੇਸ਼ਨ ਲਈ ਪੈਸੇ ਦੇ ਕੇ ਕੀਤਾ ਗਿਆ ਤੁਹਾਡਾ ਦਾਨ ਬੇਸਹਾਰਾ ਪਰਿਵਾਰਾਂ ਦੇ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ, ਜਿਸ ਨਾਲ ਉਹ ਉਹਨਾਂ ਦੁੱਖਾਂ ਅਤੇ ਮੁਸ਼ਕਲਾਂ ਤੋਂ ਬਾਹਰ ਨਿਕਲ ਸਕਦੇ ਹਨ, ਜਿਹਨਾਂ ਦਾ ਉਹ ਸਾਹਮਣਾ ਕਰਦੇ ਹਨ ਅਤੇ ਸਧਾਰਨ ਜੀਵਨ ਜੀ ਸਕਦੇ ਹਨ। Narayan Seva Sansthan ਨਾ ਸਿਰਫ ਗੰਭੀਰ ਬਿਮਾਰੀਆਂ ਲਈ ਸੁਧਾਰਾਤਮਕ ਸਰਜਰੀਆਂ ਵਿੱਚ ਸਹਾਇਤਾ ਕਰਦੀ ਹੈ ਬਲਕਿ ਹੁਨਰ ਵਿਕਾਸ ਪਹਿਲਕਦਮੀਆਂ ਰਾਹੀਂ ਰੁਜ਼ਗਾਰ ਲੱਭਣ ਵਿੱਚ ਲੋੜਵੰਦਾਂ ਦੀ ਮਦਦ ਵੀ ਕਰਦੀ ਹੈ ਤਾਂ ਜੋ ਉਹ ਵੀ ਆਤਮ-ਨਿਰਭਰ ਬਣ ਸਕਣ ਅਤੇ ਬਿਹਤਰ ਜੀਵਨ ਜਿਉਣ ਦੇ ਯੋਗ ਹੋ ਸਕਣ। ਬੱਚੇ ਦੇ ਅਪਰੇਸ਼ਨ ਅਤੇ ਦਿਵਿਆਂਗ ਵਿਅਕਤੀਆਂ ਲਈ ਦਾਨ ਕਰਨ ਵਾਲੇ ਦਾਨੀ ਇਕੱਲਾ ਕੋਈ ਨੇਕ ਕੰਮ ਹੀ ਨਹੀਂ ਕਰ ਰਹੇ ਸਗੋਂ ਉਹ ਆਪਣੇ ਕੀਤੇ ਦਾਨ ਦੇ ਲਈ ਧਾਰਾ 80G ਦੇ ਅਧੀਨ ਇਨਕਮ (ਆਮਦਨ) ਟੈਕਸ ਵਿੱਚ ਛੋਟ ਵੀ ਲੈ ਸਕਦੇ ਹਨ।

ਤੁਹਾਡਾ ਦਾਨ ਕਿਵੇਂ ਸਹਾਇਤਾ ਕਰ ਸਕਦਾ ਹੈ

ਸਮਾਵੇਸ਼ੀ (ਸ਼ਮੂਲੀਅਤ ਵਾਲਾ) ਸਮਾਜ ਦੀ ਸਿਰਜਣਾ ਕਰਨ ਦੇ ਸਾਡੇ ਮਿਸ਼ਨ ਵਿੱਚ ਸਾਡੇ ਨਾਲ ਜੁੜੋ ਜਿਸ ਵਿੱਚ ਦਿਵਿਆਂਗ ਲੋਕਾਂ ਨੂੰ ਵੀ ਸਮਾਜ ਵਿੱਚ ਆਮ ਲੋਕਾਂ ਵਾਂਗ ਸਥਾਨ ਮਿਲੇ। ਇੱਥੋਂ ਤੱਕ ਕਿ ਅਪਰੇਸ਼ਨ ਲਈ ਦਾਨ ਜਾਂ ਦਿਵਿਆਂਗ ਲਈ ਕੋਈ ਛੋਟਾ ਜਿਹਾ ਦਾਨ ਕਿਸੇ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਬਿਮਾਰੀ ਦੇ ਜਾਨਲੇਵਾ ਬਣਨ ਤੋਂ ਪਹਿਲਾਂ ਸਹੀ ਸਹਾਇਤਾ ਕਰ ਸਕਦਾ ਹੈ। ਹੁਣ ਤੱਕ, ਸਾਡੇ ਨੇਕ ਕੰਮ ਲਈ ਜੋ ਦਾਨ ਸਾਨੂੰ ਮਿਲੇ ਹਨ, ਉਹਨਾਂ ਨੇ ਲੋੜਵੰਦ ਅਤੇ ਗਰੀਬ ਲੋਕਾਂ ਨੂੰ 2,70,000 ਤੋਂ ਵੱਧ ਵ੍ਹੀਲਚੇਅਰਾਂ, 2,90,000 ਤੋ ਵੱਧ ਫੌੜੀਆਂ (ਬੈਸਾਖੀਆਂ), 2,60,000 ਤੋਂ ਵੱਧ ਟਰਾਈਸਾਈਕਲਾਂ ਅਤੇ 1,70,000 ਤੋਂ ਵੱਧ ਕੰਬਲ ਵੰਡਣ ਵਿੱਚ ਸਹਾਇਤਾ ਕੀਤੀ ਹੈ। ਅਸੀਂ ਯਕੀਨੀ ਬਣਾਇਆ ਹੈ ਕਿ ਸਾਡੇ ਪੈਸਾ ਇਕੱਠੇ ਕਰਨ ਦੀਆਂ ਸਾਡੀਆਂ ਮੁਹਿਮਾਂ ਦਾਨੀ ਸੱਜਣਾਂ ਲਈ ਯੋਗਦਾਨ ਪਾਉਣ ਲਈ ਸੁਵਿਧਾਜਨਕ ਹਨ, ਕਿਉਂਕਿ ਅਸੀਂ ਆਪਣੇ ਕੇਂਦਰਾਂ ਤੇ ਜਾ ਕੇ ਕੀਤੇ ਦਾਨ ਨੂੰ ਸਵੀਕਾਰ ਕਰਨ ਤੋਂ ਇਲਾਵਾ ਡੈਬਿਟ/ਕ੍ਰੈਡਿਟ ਕਾਰਡ, ਇੰਟਰਨੈੱਟ ਬੈਂਕਿੰਗ, UPI(ਯੂਪੀਆਈ), RTGS/NEFT (ਆਰਟੀਜੀਐਸ/ਐਨਈਐਫਟੀ) ਆਦਿ ਰਾਹੀਂ ਆਨਲਾਈਨ ਦਾਨ ਸਵੀਕਾਰ ਕਰਦੇ ਹਾਂ। ਜਿਵੇਂ ਕਿ ਦੱਸਿਆ ਗਿਆ ਹੈ, ਇਨਕਮ ਟੈਕਸ ਐਕਟ ਦੀ ਧਾਰਾ 80G ਦੇ ਅਧੀਨ, 500 ਰੁਪਏ ਤੋਂ ਵੱਧ ਦੇ NGO ਲਈ ਕੀਤੇ ਦਾਨ ਲਈ ਟੈਕਸ ਵਿੱਚ ਛੋਟ ਹੈ।