NGO Working for Children Education in India - Education Helping Trust Academy | Narayan Seva Sansthan
  • +91-7023509999
  • +91-294 66 22 222
  • info@narayanseva.org
ਨਾਰਾਇਣ ਚਿਲਡਰਨ ਅਕੈਡਮੀ
ਨਰਾਇਣ ਚਿਲਡਰਨ ਅਕੈਡਮੀ ਬਾਰੇ

ਬੱਚੇ ਸਾਡੇ ਸਮਾਜ ਦਾ ਭਵਿੱਖ ਹੁੰਦੇ ਹਨ ਅਤੇ ਜਦੋਂ ਤੁਸੀਂ ਸਿੱਖਿਆ ਲਈ ਦਾਨ ਕਰਦੇ ਹੋ, ਤਾਂ ਇਹ ਦਾਨ ਯਕੀਨੀ ਬਣਾਉਂਦਾ ਹੈ ਕਿ ਬੱਚਿਆਂ ਨੂੰ ਸਹੀ ਸਰੋਤ, ਮਾਰਗਦਰਸ਼ਨ ਅਤੇ ਮਾਹੌਲ ਮਿਲੇ, ਹਰ ਬੱਚਾ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਬਿਹਤਰ ਢੰਗ ਨਾਲ ਲੈਸ ਹੋ ਸਕਦਾ ਹੈ। ਸਾਨੂੰ, Narayan Seva Sansthan ਵਿੱਚ, ਇਹ ਪੂਰਾ ਵਿਸ਼ਵਾਸ ਹੈ ਕਿ ਹਰੇਕ ਬੱਚਾ ਵਿਲੱਖਣ ਹੋ ਸਕਦਾ ਹੈ ਅਤੇ ਉਚਾਈਆਂ ਤੱਕ ਪਹੁੰਚ ਸਕਦਾ ਹੈ, ਬਸ਼ਰਤੇ ਕਿ ਉਹਨਾਂ ਨੂੰ ਸਿੱਖਣ ਦੇ ਸਹੀ ਮੌਕੇ ਮਿਲਣ।

ਅੱਜ ਵੀ ਹਜ਼ਾਰਾਂ ਬੱਚੇ ਅਜਿਹੇ ਹਨ, ਜਿਹਨਾਂ ਕੋਲ ਸਿੱਖਿਆ ਸਮੇਤ ਮੁੱਢਲੀਆਂ ਲੋੜਾਂ ਵੀ ਨਹੀਂ ਹਨ। ਵਿੱਤੀ, ਭੂਗੋਲਿਕ ਜਾਂ ਸਮਾਜਿਕ ਰੁਕਾਵਟਾਂ ਦੀਆਂ ਬੰਦਿਸ਼ਾਂ ਕਰਕੇ, ਇਹਨਾਂ ਬੱਚਿਆਂ ਨੂੰ ਸਿੱਖਣ ਦੇ ਮੌਕੇ ਨਹੀਂ ਮਿਲਦੇ। ਨਾਰਾਇਣ ਚਿਲਡਰਨ ਅਕੈਡਮੀ ਐਜੂਕੇਸ਼ਨ ਵਰਗਾ ਮਦਦਗਾਰ ਟਰੱਸਟ ਕਈ ਬੱਚਿਆਂ ਨੂੰ ਆਪਣੇ ਹੁਨਰਾਂ ਨੂੰ ਪਛਾਣਨ ਅਤੇ ਨਿਖਾਰਨ, ਉਹਨਾਂ ਨੂੰ ਪੂਰੇ ਸਮਰੱਥ ਹੋਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਿੱਚ ਸਹਾਇਤਾ ਕਰ ਸਕਦਾ ਹੈ, ਨਾਲ ਹੀ ਉਹਨਾਂ ਦੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਉਹਨਾਂ ਨੂੰ ਸਿਰਫ ਸਹੀ ਸਿੱਖਿਆ ਦੀ ਲੋੜ ਹੈ। ਭਾਰਤ ਵਿੱਚ NGO ਨੂੰ ਅਕਸਰ ਉਹਨਾਂ ਦੀਆਂ ਪਹਿਲਕਦਮੀਆਂ ਲਈ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਸਿੱਖਿਆ ਪ੍ਰੋਗਰਾਮਾਂ ਲਈ ਤੁਹਾਡਾ ਦਾਨ ਲੰਮਾ ਪੈਂਡਾ ਤੈਅ ਕਰ ਸਕਦਾ ਹੈ।

ਭਾਰਤ ਵਿੱਚ ਸਿੱਖਿਆ ਲਈ ਕੰਮ ਕਰ ਰਹੀ NGO ਵਜੋਂ, ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਧਨਾਂ ਦੀ ਘਾਟ ਜਾਂ ਸਾਧਨਾ ਤੋਂ ਵਾਂਝੇ ਬੱਚੇ, ਭਾਵੇਂ ਉਹਨਾਂ ਦਾ ਪਿਛੋਕੜ ਕੋਈ ਵੀ ਹੋਵੇ, ਸਕੂਲ ਜਾ ਸਕਦੇ ਹਨ ਅਤੇ ਆਪਣੇ ਹਾਣ ਦੇ ਦੂਸਰੇ ਬੱਚਿਆਂ ਨਾਲ ਸਿੱਖ ਸਕਦੇ ਹਨ, ਗੱਲਬਾਤ ਕਰ ਸਕਦੇ ਹਨ ਅਤੇ ਖੇਡ ਸਕਦੇ ਹਨ। ਅਸੀਂ ਸਿੱਖਿਆ ਦੇ ਪਸਾਰ ਲਈ ਕੰਮ ਕਰਨ ਵਾਲੀ NGO ਹਾਂ। ਭਾਰਤ ਵਿੱਚ ਸਾਡੀਆਂ ਸਿੱਖਿਆ ਗੈਰ-ਸਰਕਾਰੀ ਸੰਸਥਾਵਾਂ ਬੱਚਿਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਤੇ ਸਿਰਜਣਾਤਮਕਤਾ (ਰਚਨਾਤਮਕਤਾ) ਨੂੰ ਵਿਕਸਤ ਕਰਨ ਲਈ ਲੋੜੀਂਦੇ ਸਰੋਤਾਂ ਅਤੇ ਯੋਗ ਸਿੱਖਿਅਕਾਂ ਦੀ ਨਿਗਰਾਨੀ ਪ੍ਰਦਾਨ ਕਰਦੀਆਂ ਹਨ ਤਾਂ ਜੋ ਉਹ ਅਤੇ ਉਹਨਾਂ ਦੇ ਪਰਿਵਾਰ ਭਵਿੱਖ ਵਿੱਚ ਸਨਮਾਨਜਨਕ ਜੀਵਨ ਦਾ ਆਨੰਦ ਮਾਣ ਸਕਣ।

X
Amount = INR
Narayan Children Academy Banner
Narayan Children Academy Banner 2
ਜ਼ਿੰਦਗੀਆਂ ਬਦਲਣਾ

ਇੱਥੇ ਹਜ਼ਾਰਾਂ ਬੱਚੇ ਹਨ ਜਿਹਨਾਂ ਨੂੰ ਸਿੱਖਿਆ, ਭੋਜਨ ਅਤੇ ਸਿਹਤ ਸੰਭਾਲ ਦੀ ਜ਼ਰੂਰਤ ਹੈ, ਜੋ ਕਿ ਉਹਨਾਂ ਲਈ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਜ਼ਰੂਰੀ ਹਨ। ਸਿੱਖਿਆ ਲਈ ਕੀਤਾ ਦਾਨ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਬਦਲਣ ਵਿੱਚ ਸਹਾਇਤਾ ਕਰ ਸਕਦਾ ਹੈ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਭਾਰਤ ਵਿੱਚ ਸਿੱਖਿਆ ਤੇ ਅਧਾਰਤ ਗੈਰ-ਸਰਕਾਰੀ ਸੰਗਠਨਾਂ/ਸੰਸਥਾਵਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ, ਸਿੱਖਣ ਦੇ ਸਹੀ ਮੌਕਿਆਂ ਤੱਕ ਪਹੁੰਚ ਦੀ ਘਾਟ ਅਜੇ ਵੀ ਭਾਰਤ ਵਿੱਚ ਪ੍ਰਮੁੱਖ ਮੁੱਦਾ ਹੈ। ਤੁਸੀਂ ਭਾਰਤ ਵਿੱਚ ਬਾਲ ਸਿੱਖਿਆ ਲਈ ਦਾਨ ਕਰ ਸਕਦੇ ਹੋ ਅਤੇ ਸਮਾਜ ਦੀ ਬਿਹਤਰੀ ਲਈ ਸਾਡੇ ਯਤਨਾਂ ਵਿੱਚ ਸ਼ਾਮਲ ਹੋ ਸਕਦੇ ਹੋ।

ਸਾਡੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਅਟੁੱਟ ਸਮਰਥਨ ਜੋ ਸਾਨੂੰ ਸਾਡੇ ਦਾਨੀਆਂ ਦੁਆਰਾ ਸਾਡੇ ਸਿੱਖਿਆ ਪਹਿਲਕਦਮੀਆਂ ਲਈ ਕੀਤੇ ਦਾਨ ਰਾਹੀਂ ਮਿਲਿਆ ਹੈ, ਨੇ ਸਾਨੂੰ ਇਸ ਖੇਤਰ ਵਿੱਚ ਨਿਰੰਤਰ ਤਰੱਕੀ ਕਰਨ ਦੇ ਕਾਬਲ ਬਣਾਇਆ ਹੈ, ਹਜ਼ਾਰਾਂ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਹੈ।

ਨਰਾਇਣ ਚਿਲਡਰਨ ਅਕੈਡਮੀ, ਅੱਜ 567 ਬੱਚਿਆਂ ਦਾ ਰਹਿਣ ਬਸੇਰਾ ਹੈ। ਅਨਾਥ ਬੱਚਿਆਂ, ਗਰੀਬ ਬੱਚਿਆਂ ਅਤੇ ਵਿਧਵਾਵਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੀ ਸਿੱਖਿਆ।

Faq

1.ਕੀ ਮੈਂ ਕਿਸੇ ਬੱਚੇ ਦੀ ਸਿੱਖਿਆ ਨੂੰ ਸਪਾਂਸਰ ਕਰ ਸਕਦਾ ਹਾਂ?

ਹਾਂ, ਬਹੁਤ ਸਾਰੇ ਬੱਚਿਆਂ ਦੇ NGO ਸਿੱਖਿਆ ਪ੍ਰੋਗਰਾਮ ਬੱਚੇ ਦੀ ਵਿਦਿਅਕ ਯਾਤਰਾ ਦਾ ਸਮਰਥਨ ਕਰਨ ਲਈ ਸਪਾਂਸਰਸ਼ਿਪ ਦੀ ਪੇਸ਼ਕਸ਼ ਕਰਦੇ ਹਨ।

2.ਭਾਰਤ ਵਿੱਚ ਸਿੱਖਿਆ ਲਈ ਕਿਹੜਾ NGO ਸਭ ਤੋਂ ਵਧੀਆ ਹੈ?

ਭਾਰਤ ਵਿੱਚ ਸਭ ਤੋਂ ਵਧੀਆ ਸਿੱਖਿਆ ਗੈਰ-ਸਰਕਾਰੀ ਸੰਗਠਨ ਪਾਰਦਰਸ਼ਤਾ, ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਵਿਦਿਅਕ ਪਹਿਲਕਦਮੀਆਂ ਨੂੰ ਤਰਜੀਹ ਦਿੰਦੇ ਹਨ।

3.ਸਿੱਖਿਆ ਲਈ ਵਿਸ਼ਵਾਸ ਕਿਉਂ ਮਹੱਤਵਪੂਰਨ ਹੈ?

ਟਰੱਸਟ ਸਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ, ਦਾਨੀਆਂ ਦੇ ਵਿਸ਼ਵਾਸ ਨੂੰ ਵਧਾਉਂਦਾ ਹੈ, ਅਤੇ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦਾ ਹੈ, ਖਾਸ ਕਰਕੇ ਸਿੱਖਿਆ ਵਿੱਚ ਟਰੱਸਟ ਦੀ ਮਦਦ ਕਰਨ ਵਿੱਚ।

4.ਬੱਚਿਆਂ ਦੀ ਸਿੱਖਿਆ ਲਈ NGO ਵਿੱਚ ਦਾਨ ਕਰਨ ਦੇ ਪ੍ਰਭਾਵਸ਼ਾਲੀ ਤਰੀਕੇ ਕੀ ਹਨ?

ਸਿੱਧੇ ਤੌਰ 'ਤੇ ਦਾਨ ਕਰਨਾ, ਬੱਚੇ ਦੀ ਸਿੱਖਿਆ ਨੂੰ ਸਪਾਂਸਰ ਕਰਨਾ, ਜਾਂ ਵਿਦਿਅਕ ਮੁਹਿੰਮਾਂ ਨੂੰ ਫੰਡ ਦੇਣਾ, NGO ਵਿੱਚ ਬਾਲ ਸਿੱਖਿਆ ਲਈ ਦਾਨ ਕਰਨ ਦੇ ਪ੍ਰਭਾਵਸ਼ਾਲੀ ਤਰੀਕੇ ਹਨ।

5.ਬੱਚਿਆਂ ਦੀ ਸਿੱਖਿਆ ਵਿੱਚ ਗੈਰ-ਸਰਕਾਰੀ ਸੰਸਥਾਵਾਂ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ?

ਗੈਰ-ਸਰਕਾਰੀ ਸੰਗਠਨ (NGO) ਬੱਚਿਆਂ ਨੂੰ ਸਰੋਤ, ਸਲਾਹ-ਮਸ਼ਵਰਾ, ਅਤੇ ਸਿੱਖਣ ਦੇ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਕੇ ਬਾਲ ਸਿੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਚੈਟ ਸ਼ੁਰੂ ਕਰੋ
ਸਾਡੀ NGO ਭਾਰਤ ਵਿੱਚ ਸਿੱਖਿਆ ਲਈ ਕਿਵੇਂ ਕੰਮ ਕਰ ਰਹੀ ਹੈ

ਨਾਰਾਇਣ ਚਿਲਡਰਨ ਅਕੈਡਮੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਕਾਬਿਲ (ਯੋਗ) ਅਧਿਆਪਕਾਂ ਨਾਲ ਲੈਸ ਹੈ ਜੋ ਵਿਦਿਆਰਥੀਆਂ ਲਈ ਸਿੱਖਣ ਨੂੰ ਲਾਭਦਾਇਕ ਅਤੇ ਮਜ਼ੇਦਾਰ ਬਣਾਉਣ ਲਈ ਟਰੇਨਿੰਗ (ਸਿਖਲਾਈ) ਫਿਲਮਾਂ, ਔਨਲਾਈਨ ਸੈਸ਼ਨਾਂ ਅਤੇ ਹੋਰ ਬਹੁਤ ਕੁੱਝ ਨਾਲ ਈ-ਲਰਨਿੰਗ ਸਿਸਟਮ, ਪ੍ਰੋਜੈਕਟਰ ਆਦਿ ਦੀ ਵਰਤੋਂ ਕਰਦੇ ਹਨ।

ਸਿੱਖਿਆ ਲਈ ਕੰਮ ਕਰ ਰਹੀ NGO ਵਜੋਂ, ਅਸੀਂ ਸਾਰੇ ਬੱਚਿਆਂ ਨੂੰ ਸਟੇਸ਼ਨਰੀ, ਵਰਦੀਆਂ, ਕਿਤਾਬਾਂ, ਆਵਾਜਾਈ ਅਤੇ ਭੋਜਨ ਵੀ ਮੁਫਤ ਦਿੰਦੇ ਹਾਂ; ਇਸ ਲਈ ਧਿਆਨ ਸਿਰਫ ਹਰੇਕ ਬੱਚੇ ਦੇ ਅੰਦਰ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ਤੇ ਰਹਿੰਦਾ ਹੈ।

ਨਾਰਾਇਣ ਚਿਲਡਰਨ ਅਕੈਡਮੀ

ਅਸੀਂ ਨਰਾਇਣ ਚਿਲਡਰਨ ਅਕੈਡਮੀ ਵਿੱਚ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਾਂ ਕਿ ਹਰੇਕ ਬੱਚਾ, ਚਾਹੇ ਉਹ ਕਿਸੇ ਵੀ ਵਰਗ ਤੋਂ ਹੋਵੇ, ਸਕੂਲ ਜਾਵੇ ਅਤੇ ਆਪਣੇ ਹਾਣ ਦੇ ਬੱਚਿਆਂ ਨਾਲ ਖੇਡੇ, ਸਿੱਖੇ ਅਤੇ ਗੱਲਬਾਤ ਕਰੇ। ਅਸੀਂ ਉਹਨਾਂ ਬੱਚਿਆਂ ਦੀ ਮਦਦ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ ਜਿਹਨਾਂ ਕੋਲ ਸੀਮਤ ਸਾਧਨ ਹਨ, ਇਸ ਲਈ ਉਹ ਵੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਆਪਣੀ ਰਚਨਾਤਮਕਤਾ ਅਤੇ ਹੁਨਰ ਨੂੰ ਵਿਕਸਤ ਕਰ ਸਕਦੇ ਹਨ, ਜਿਸ ਨਾਲ ਉਹ ਭਵਿੱਖ ਵਿੱਚ ਆਪਣੇ ਲਈ, ਆਪਣੇ ਪਰਿਵਾਰਾਂ ਲਈ ਅਤੇ ਸਮਾਜ ਲਈ ਵੀ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਜਿਉਣ ਦੇ ਕਾਬਲ ਹੋਣਗੇ।

ਸਾਡੇ ਸਕੂਲ ਵਿੱਚ, ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਵਿਦਿਆਰਥੀਆਂ ਲਈ ਸਿੱਖਣਾ ਮਜ਼ੇਦਾਰ ਹੋਵੇ। ਸਾਡੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਤਰੀਕਿਆਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਜੋ ਗਿਆਨ ਅਤੇ ਸਿੱਖਿਆ ਦੇਣ ਲਈ (ਪਰਸਪਰ) ਇੰਟਰਐਕਟਿਵ ਸਿੱਖਿਆ ਤੇ ਆਧਾਰਿਤ ਹਨ ਅਤੇ ਬੱਚਿਆਂ ਦੇ ਅਨੁਕੂਲ ਹਨ। ਜਦੋਂ ਤੁਸੀਂ ਨਰਾਇਣ ਚਿਲਡਰਨ ਅਕੈਡਮੀ ਵਿੱਚ ਬਾਲ (ਬੱਚਿਆਂ ਦੀ) ਸਿੱਖਿਆ ਲਈ ਦਾਨ ਕਰਦੇ ਹੋ, ਤਾਂ ਇਹ ਸਾਡੇ ਸਾਰਥਕ ਯੋਗਦਾਨਾਂ ਵਿੱਚ ਵੀ ਮਦਦ ਕਰਦਾ ਹੈ, ਜਿੱਥੇ ਅਸੀਂ ਬੱਚਿਆਂ ਨੂੰ ਸਿੱਖਿਆ, NGO ਦੀਆਂ ਵਡਮੁੱਲੀ ਸੇਵਾਵਾਂ ਜਿਵੇਂ ਕਿ ਮੁਫਤ ਦੁਪਹਿਰ ਦਾ ਖਾਣਾ, ਸਟੇਸ਼ਨਰੀ, ਵਰਦੀਆਂ, ਆਵਾਜਾਈ, ਸਿਹਤ ਸੰਭਾਲ ਆਦਿ ਬਹੁਤ ਕੁੱਝ ਪ੍ਰਦਾਨ ਕਰਦੇ ਹਾਂ।

ਨਰਾਇਣ ਚਿਲਡਰਨ ਅਕੈਡਮੀ ਦੀਆਂ ਵਿਸ਼ੇਸ਼ਤਾਵਾਂ

  • ਸਕੂਲ ਵਿਸ਼ਾਲ ਕੈਂਪਸ ਅਤੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਸੁੰਦਰ ਇਮਾਰਤ ਨਾਲ ਲੈਸ ਹੈ।
  • ਜਿਸ ਜਗ੍ਹਾ ਤੇ ਐਨਜੀਓ ਚਾਈਲਡ ਅਕੈਡਮੀ ਸਥਿਤ ਹੈ, ਉਹ ਹਰੇ ਭਰੇ ਅਤੇ ਸ਼ਾਂਤ, ਸੁਹਾਵਣੇ ਵਾਤਾਵਰਣ ਅਤੇ ਜੀਵੰਤ ਮਾਹੌਲ ਨਾਲ ਭਰਪੂਰ ਹੈ।
  • ਅਸੀਂ ਇੱਕ ਵਿਲੱਖਣ ਅਧਿਆਪਨ ਵਿਧੀ ਦੀ ਪਾਲਣਾ ਕਰਦੇ ਹਾਂ ਜੋ ਲੋੜ ਮੁਤਾਬਿਕ ਤਿਆਰ ਕੀਤੀ ਗਈ ਹੈ ਅਤੇ ਜਿਸ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਅਧਿਐਨ ਮਜ਼ੇਦਾਰ ਹਨ, ਇਸ ਦੇ ਨਾਲ ਹੀ ਬੱਚਿਆਂ ਦੀ ਭਾਸ਼ਾ ਦੀ ਮੁਹਾਰਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਤੇ ਵੀ ਬਰਾਬਰ ਜ਼ੋਰ ਦਿੱਤਾ ਗਿਆ ਹੈ।
  • ਅਕੈਡਮੀ ਅਨਾਥ ਲੜਕਿਆਂ ਲਈ ਅਤਿ-ਆਧੁਨਿਕ ਹੋਸਟਲ ਨਾਲ ਲੈਸ ਹੈ।
  • ਨਰਾਇਣ ਚਿਲਡਰਨ ਅਕੈਡਮੀ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਅਤੀ-ਆਧੁਨਿਕ ਸਮਾਰਟ ਕਲਾਸਾਂ ਹਨ ਜੋ ਵਿਦਿਆਰਥੀਆਂ ਦੇ ਫਾਇਦੇ ਲਈ ਬਣਾਈਆਂ ਗਈਆਂ ਹਨ।
  • ਪਾਠਕ੍ਰਮ ਤੋਂ ਇਲਾਵਾ ਕਈ ਗਤੀਵਿਧੀਆਂ ਜਿਵੇਂ ਕਿ ਧਿਆਨ, ਯੋਗਾ, ਸੰਗੀਤ ਅਤੇ ਡਾਂਸ ਆਦਿ ਵੀ ਵਿਦਿਆਰਥੀਆਂ ਦੇ ਰੋਜ਼ਾਨਾ ਦੇ ਕਾਰਜਕ੍ਰਮ ਦਾ ਹਿੱਸਾ ਹਨ।
  • ਨਰਾਇਣ ਚਿਲਡਰਨ ਅਕੈਡਮੀ ਵਿੱਚ ਅਪਣਾਇਆ ਗਿਆ ਪਾਠਕ੍ਰਮ ਸੀਬੀਐਸਈ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦਾ ਹੈ।

ਭਾਰਤ ਵਿੱਚ ਬਾਲ ਸਿੱਖਿਆ ਲਈ ਦਾਨ ਕਰੋ

ਜਦੋਂ ਬੱਚਿਆਂ ਦੀ ਸਿੱਖਿਆ ਦੇ ਲਈ ਕੰਮ ਕਰਨ ਦੀ ਗੱਲ ਆਉਂਦੀ ਹੈ, ਤਾਂ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਸਾਡੀ NGO ਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੁੰਦੀ ਹੈ, ਇਸ ਲਈ ਅਸੀਂ ਮਿਲ ਕੇ ਸਮਾਜ ਵਿੱਚ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਆਪਣੇ ਸਮਾਜ ਅਤੇ ਦੇਸ਼ ਲਈ ਸਫਲਤਾ ਦੇ ਬੀਜ ਬੀਜਣੇ ਚਾਹੀਦੇ ਹਨ। ਜਦੋਂ ਤੁਸੀਂ ਸਿੱਖਿਆ ਪ੍ਰੋਗਰਾਮਾਂ ਲਈ ਦਾਨ ਦਿੰਦੇ ਹੋ, ਜਾਂ ਸਿੱਖਿਆ ਲਈ NGO ਨੂੰ ਦਾਨ ਦਿੰਦੇ ਹੋ, ਤਾਂ ਤੁਸੀਂ ਸਮਾਵੇਸ਼ੀ (ਸ਼ਮੂਲੀਅਤ ਵਾਲਾ) ਸਮਾਜ ਸਿਰਜਣ ਵਿੱਚ ਸਾਡੀ ਸਹਾਇਤਾ ਕਰਦੇ ਹੋ ਜਿੱਥੇ ਵਿੱਤੀ, ਸਰੀਰਕ, ਮਾਨਸਿਕ, ਸਮਾਜਿਕ ਜਾਂ ਭੂਗੋਲਿਕ ਪੱਖਪਾਤ ਲਈ ਬਣੀਆਂ ਧਾਰਨਾਵਾਂ ਮਾਇਨੇ ਨਹੀਂ ਰੱਖਦੀਆਂ ਅਤੇ ਅਨਾਥ ਬੱਚਿਆਂ, ਦਿਵਿਆਂਗ ਅਤੇ ਪਛੜੇ ਵਿਅਕਤੀਆਂ ਨੂੰ ਆਰਥਿਕ ਅਤੇ ਸਮਾਜਿਕ ਜੀਵਨ ਵਿੱਚ ਥਾਂ ਮਿਲਦੀ ਹੈ। ਤੁਸੀਂ ਬੱਚਿਆਂ ਦੀ NGO ਸਿੱਖਿਆ ਲਈ ਦਾਨ ਕਰ ਸਕਦੇ ਹੋ। ਤੁਹਾਡਾ ਦਾਨ, ਭਾਵੇਂ ਇਹ ਕਿੰਨਾ ਵੀ ਵੱਡਾ ਜਾਂ ਛੋਟਾ ਕਿਉਂ ਨਾ ਹੋਵੇ, ਸਾਡੇ ਸਿੱਖਿਆ ਟਰੱਸਟ ਦੀਆਂ ਸਾਡੀਆਂ ਪਹਿਲਕਦਮੀਆਂ ਨੂੰ ਦੇਸ਼ ਵਿੱਚ ਦੂਰ ਦੁਰਾਡੇ ਲੈ ਕੇ ਜਾਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੋ ਸਕਦਾ ਹੈ, ਤਾਂ ਜੋ ਇੱਕ ਦਿਨ, ਭਾਰਤ ਵਿੱਚ ਕੋਈ ਵੀ ਬੱਚਾ ਸਹੀ ਸਿੱਖਿਆ ਤੋਂ ਵਾਂਝਾ ਨਾ ਰਹੇ ਅਤੇ ਹਰ ਕਿਸੇ ਕੋਲ ਕੋਲ ਮਿਆਰੀ ਸਿੱਖਿਆ ਲੈਣ ਲਈ ਲੋੜੀਂਦੇ ਸਾਧਨ ਹੋਣ, ਭਾਵੇਂ ਉਹ ਜਿੱਥੋਂ ਮਰਜ਼ੀ ਜਾਂ ਜਿਹੜੇ ਮਰਜ਼ੀ ਪਿਛੋਕੜ ਦਾ ਹੋਵੇ।