ਭਾਰਤ ਵਿੱਚ ਚੈਰਿਟੀ ਸੰਸਥਾਵਾਂ - ਚੈਰੀਟੇਬਲ ਡੋਨੇਸ਼ਨ ਟਰੱਸਟ | ਨਾਰਾਇਣ ਸੇਵਾ ਸੰਸਥਾਨ
  • +91-7023509999
  • +91-294 66 22 222
  • info@narayanseva.org
  • Home
  • ਸਾਡੇ ਬਾਰੇ
play-icon-hindi
play-icon-english

ਦੱਬੇ-ਕੁਚਲੇ ਲੋਕਾਂ ਦੀ ਸੇਵਾ

ਮਨੁੱਖਤਾ ਦੀ ਸੇਵਾ ਹੈ
ਸਰਵਸ਼ਕਤੀਮਾਨ

ਸਾਡੇ ਬਾਰੇ

ਭਾਰਤ ਵਿੱਚ ਸਥਾਪਿਤ NGO ਸੇਵਾਵਾਂ ਰਾਹੀਂ ਲੋੜਵੰਦਾਂ ਦੀ ਮਦਦ ਕਰਨਾ ਸੱਚਮੁੱਚ ਪੁੰਨ-ਦਾਨ ਦਾ ਕੰਮ ਹੈ। ਨਾਰਾਇਣ ਸੇਵਾ ਸੰਸਥਾਨ, ਭਾਰਤ ਵਿੱਚ ਪ੍ਰਸਿੱਧ ਗੈਰ-ਮੁਨਾਫ਼ਾ ਦਾਨੀ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੂੰ ਦੇਸ਼ ਅਤੇ ਵਿਦੇਸ਼ ਵਿੱਚ 480 ਤੋਂ ਜ਼ਿਆਦਾ ਸ਼ਾਖਾਵਾਂ ਦਾ ਮਾਣ ਪ੍ਰਾਪਤ ਹੈ। ਸਾਡੀ ਵਿਆਪਕ ਪਹੁੰਚ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਅਸੀਂ ਕਈ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਅਣਥੱਕ ਮਿਹਨਤ ਹਾਂ, ਜਿਸ ਵਿੱਚ ਦਿਵਿਆਂਗਤਾ ਦੇ ਮੂਲ ਕਾਰਨਾਂ ਨੂੰ ਖਤਮ ਕਰਨਾ, ਠੀਕ ਕਰਨ ਲਈ (ਸੁਧਾਰਾਤਮਕ)  ਸਰਜਰੀਆਂ ਕਰਨਾ ਅਤੇ ਗਰੀਬਾਂ ਨੂੰ ਮੁਫਤ ਸਿੱਖਿਆ ਅਤੇ ਭੋਜਨ ਦੀ ਮੁਹਈਆ ਕਰਵਾਉਣਾ ਕਰਨਾ ਸ਼ਾਮਲ ਹੈ।

ਸਾਡੀ ਵਚਨਬੱਧਤਾ ਜੀਵਨ ਹੁਨਰ ਸਿਖਲਾਈ ਅਤੇ ਵਿਸ਼ੇਸ਼ ਸਿੱਖਿਆ ਦੁਆਰਾ ਨਿਗ੍ਹਾ, ਸੁਣਨ ਅਤੇ ਬੋਲਣ ਵਿੱਚ ਦਿਵਿਆਂਗ ਲੋਕਾਂ ਨੂੰ ਸਮਰੱਥ ਬਣਾਉਣ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ, ਅਸੀਂ ਦਿਵਿਆਂਗ ਲੋਕਾਂ ਲਈ ਪੇਸ਼ੇਵਰ ਹੁਨਰ ਵਿਕਾਸ ਪ੍ਰੋਗਰਾਮ ਕਰਵਾਉਂਦੇ ਹਾਂ। 1985 ਵਿੱਚ ਸਥਾਪਿਤ, Narayan Seva Sansthan ਨੇ ਦਾਨੀ ਸੰਸਥਾ, ‘ਇੱਕ ਮੁੱਠੀ ਆਟਾ’ ਦੇ ਰੂਪ ਵਿੱਚ ਨਿਮਾਣੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਸਰੀਰਕ ਅਤੇ ਆਰਥਿਕ ਤੌਰ ਤੇ ਪਛੜੇ ਲੋਕਾਂ ਨੂੰ ਭੋਜਨ ਪ੍ਰਦਾਨ ਕੀਤਾ ਗਿਆ ਸੀ। ਸਾਡਾ ਮਿਸ਼ਨ ਉਦੋਂ ਤੋਂ ਅੱਗੇ ਵਧਿਆ  ਹੈ। ਅੱਜ, ਅਸੀਂ ਪੋਲੀਓ ਅਤੇ ਜਨਮ ਤੋਂ ਵਿਕਲਾਂਗਤਾ  ਤੋਂ ਪੀੜਤ ਮਰੀਜ਼ਾਂ ਦੀਆਂ ਮੁਫ਼ਤ ਸੁਧਾਰਾਤਮਕ ਸਰਜਰੀਆਂ ਕਰਵਾਉਂਦੇ  ਹਾਂ। ਅਸੀਂ ਅੰਗਹੀਣਾਂ ਨੂੰ ਨਕਲੀ ਅੰਗ ਵੀ ਮੁਫਤ ਦਿੰਦੇ  ਹਾਂ।

ਸਾਡਾ ਹੈੱਡਕੁਆਰਟਰ ਉਦੈਪੁਰ, ਰਾਜਸਥਾਨ, ਭਾਰਤ ਵਿੱਚ ਸਥਿਤ ਹੈ, ਜਿੱਥੇ ਸਾਡੇ ਹਸਪਤਾਲ ਦੀ ਕੁੱਲ ਸਮਰੱਥਾ 1100 ਬੈੱਡ (ਬਿਸਤਰਿਆਂ) ਦੀ ਹੈ ਅਤੇ ਇਸ ਵਿੱਚ ਪੋਲੀਓ ਨਾਲ ਸਬੰਧਤ ਇਲਾਜ  ਅਤੇ ਸੁਧਾਰਾਤਮਕ ਸਰਜਰੀਆਂ ਲਈ ਭਾਰਤ ਅਤੇ ਦੁਨੀਆ ਭਰ ਤੋਂ ਮਰੀਜ਼ਾਂ ਆਉਂਦੇ ਹਨ।  ਜਾਤ, ਨਸਲ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ, ਅਸੀਂ ਅੱਜ ਤੱਕ ਜ਼ਿਆਦਾ ਮੁਫ਼ਤ ਪੋਲੀਓ ਦੀਆਂ ਸੁਧਾਰਾਤਮਕ ਸਰਜਰੀਆਂ ਕਰਵਾਈਆਂ ਹਨ। ਅਸੀਂ ਜ਼ਿੰਦਗੀਆਂ ਬਦਲਦੇ ਰਹਾਂਗੇ, ਭਾਰਤ ਵਿੱਚ ਇੱਕ ਚੋਟੀ ਦੀ ਦਾਨੀ ਸੰਸਥਾ ਵਜੋਂ ਮੰਨੇ ਜਾਣ ਦਾ ਟੀਚਾ ਰੱਖਦੇ ਹਾਂ ਜੋ  ਕਿ ਲੋੜਵੰਦਾਂ ਦੀ ਸੇਵਾ ਕਰਦੀ ਹੈ, ਅਸਲ ਵਿੱਚ ਸਮਾਜ ਦੀ ਬਿਹਤਰੀ ਲਈ ਨਿਰੰਤਰ ਕੰਮ ਕਰਦੀ ਹੈ।

ਭਾਰਤ ਵਿੱਚ ਕਈ ਅਲੱਗ-ਅਲੱਗ ਤਰੀਕੇ ਦੇ ਦਾਨਾਂ  ਨੂੰ Narayana Seva Sansthan ਦਾ ਸਹਿਯੋਗ ਪ੍ਰਾਪਤ  ਹੈ, ਜਿੱਥੇ ਤੁਸੀਂ ਉਹਨਾਂ ਕਾਰਨਾਂ ਜਾਂ ਪਹਿਲਕਦਮੀਆਂ ਕਰ ਕੇ  ਦਾਨ ਕਰ ਸਕਦੇ ਹੋ ਜੋ ਤੁਹਾਡੇ ਤੁਹਾਡੇ ਸੁਭਾਅ ਨਾਲ ਮੇਲ ਖਾਂਦੀਆਂ  ਹਨ। ਸਾਡੇ ਚੈਰੀਟੇਬਲ ਟਰੱਸਟਾਂ ਨੂੰ ਦਾਨ ਦੇ ਕੇ, ਤੁਸੀਂ  ਲੰਮੇ ਸਮੇਂ ਲਈ ਪ੍ਰਭਾਵ ਬਣਾ ਸਕਦੇ ਹੋ ਕਿਉਂਕਿ ਹਰੇਕ ਯੋਗਦਾਨ ਸਾਡੇ ਮਹੱਤਵਪੂਰਨ ਕੰਮ ਨੂੰ ਜਾਰੀ ਰੱਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਦਾਨ ਲਈ ਦਿੱਤੀ ਗਈ ਥੋੜ੍ਹੀ ਜਿਹੀ ਰਕਮ ਵੀ ਵੱਡਾ ਬਦਲਾਅ ਲਿਆ ਸਕਦੀ ਹੈ।

Narayan Seva Sansthan ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਲੋੜਵੰਦਾਂ ਦੀ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ। 1985 ਵਿੱਚ ਸਥਾਪਿਤ, Narayan Seva Sansthan ਭਾਰਤ ਵਿੱਚ ਚੋਟੀ ਦੀ ਚੈਰਿਟੀ (ਦਾਨੀ) ਸੰਸਥਾ ਹੈ, ਜਿਸਦਾ ਮੁੱਖ ਦਫਤਰ ਉਦੈਪੁਰ, ਰਾਜਸਥਾਨ ਵਿੱਚ ਹੈ। ਸਾਡੀ ਚੈਰਿਟੀ ਸੰਸਥਾ ਨੇ 3 ਦਹਾਕੇ ਪਹਿਲਾਂ ਲੋੜਵੰਦਾਂ ਦੀ ਸੇਵਾ ਕਰਨ ਅਤੇ ਮੁਫਤ ਸੁਧਾਰਾਤਮਕ ਸਰਜਰੀਆਂ ਅਤੇ ਪੁਨਰਵਾਸ ਦੇਖਭਾਲ ਦੁਆਰਾ ਪੋਲੀਓ ਅਤੇ ਹੋਰ ਜਨਮ ਨਾਲ ਸਬੰਧਿਤ ਵਿਕਲਾਂਗਤਾਵਾਂ ਨਾਲ ਲੜਨ ਦੀ ਇੱਛਾ ਨਾਲ, ਬੇਸਹਾਰਾ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨ ਦੇ ਸੁਪਨੇ ਨਾਲ ਸ਼ੁਰੂਆਤ ਕੀਤੀ ਸੀ। ਸਾਡੀ ਚੈਰਿਟੀ ਫਾਊਂਡੇਸ਼ਨ (ਦਾਨੀ ਸੰਸਥਾ) 12 ਤੋਂ ਜ਼ਿਆਦਾ ਮੁਹਾਰਤ ਵਾਲੇ ਹਸਪਤਾਲਾਂ, 1100 ਤੋ ਜਿਆਦਾ ਬਿਸਤਰਿਆਂ, ਰੋਜ਼ਾਨਾ 4500+ ਲੋਕਾਂ ਨੂੰ ਭੋਜਨ ਦੇਣ ਵਾਲਾ  ਅਤੇ 4,46,012 ਤੋਂ ਵੱਧ ਮੁਫਤ ਸੁਧਾਰਾਤਮਕ ਸਰਜਰੀਆਂ ਕਰਨ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਪ੍ਰਸਿੱਧ ਕੇਂਦਰ ਹੈ।

Narayanseva - Mass Marriage

ਸਾਡਾ ਕੀ ਕੰਮ ਹੈ

ਸਾਡਾ ਸਫਰ
 1985

1985

1985

ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਅਟੈਂਡੰਟ (ਉਹਨਾਂ ਦੇ ਨਾਲ ਆਏ ਵਿਅਕਤੀਆਂ) ਨੂੰ ਮੁਫਤ ਭੋਜਨ ਵੰਡਿਆ ਗਿਆ

 1990

1990

1990

ਇੱਕ ਅਨਾਥ ਆਸ਼ਰਮ ਜੋ ਕਿ ਸਿੱਖਿਆ, ਸਿਹਤ, ਪੋਸ਼ਣ, ਰਿਹਾਇਸ਼ ਅਤੇ ਰਿਹਾਇਸ਼ ਦੀਆਂ ਸਹੂਲਤਾਂ, ਮੁਫਤ ਪ੍ਰਦਾਨ ਕਰਦਾ ਹੈ।

 1997

1997

1997

ਪੋਲੀਓ ਦੇ ਮਰੀਜ਼ਾਂ ਲਈ ਪਹਿਲਾ ਹਸਪਤਾਲ ਸਥਾਪਿਤ ਕੀਤਾ ਗਿਆ ਸੀ, ਜੋ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਉਂਦਾ ਸੀ।

 2001

2001

2001

ਕਿਸੇ ਵੀ ਤਰੀਕੇ ਨਾਲ ਦਿਵਿਆਂਗ ਅਤੇ ਪਛੜੇ ਲੋਕਾਂ ਨੂੰ ਅਸਲ ਦੁਨੀਆ ਅਤੇ ਉਸਦੀਆਂ ਚੁਣੌਤੀਆਂ ਲਈ ਸਿਖਲਾਈ ਦਿੱਤੀ ਜਾਂਦੀ ਹੈ।

 2008

2008

2008

ਸਮਾਜਿਕ ਪੁਨਰਵਾਸ ਦੇ ਯਤਨਾਂ ਲਈ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਲਈ ਮੁਫਤ ਸਮਾਰੋਹ।

 2025

2025

2025

ਇਸ ਦਾ ਉਦੇਸ਼ ਸਾਰਿਆਂ ਲਈ ਅਜਿਹਾ ਸਮਾਵੇਸ਼ੀ ਸਮਾਜ ਸਿਰਜਣਾ ਹੈ, ਜੋ ਸਭ ਨੂੰ ਸਵੀਕਾਰ ਕਰੇ।

 2020

2020

2020

ਦਿਹਾੜੀਦਾਰ ਮਜ਼ਦੂਰਾਂ ਲਈ ਪੱਕੇ ਹੋਏ ਭੋਜਨ, ਮਾਸਕ, ਸੈਨੀਟਾਈਜ਼ਰ ਅਤੇ ਕਰਿਆਨੇ ਦੀਆਂ ਕਿੱਟਾਂ ਦਾ ਮੁਫਤ ਪ੍ਰਬੰਧ

 2017

2017

2017

ਬਹੁਤ ਹੀ ਪ੍ਰਤਿਭਾਸ਼ਾਲੀ, ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਲਈ ਪ੍ਰਤਿਭਾ ਪ੍ਰਦਰਸ਼ਨੀ।

 2015

2015

2015

ਗਰੀਬ ਬੱਚਿਆਂ ਲਈ ਮੁਫਤ, ਮਿਆਰੀ ਡਿਜੀਟਲ ਸਿੱਖਿਆ।

 2008

2008

2008

ਸਾਡੇ ਸੰਸਥਾਪਕ ਚੇਅਰਮੈਨ, ਮਾਨਯੋਗ ਕੈਲਾਸ਼ ਜੀ ‘ਮਾਨਵ’ ਨੂੰ ਪਦਮਸ਼੍ਰੀ ਐਵਾਰਡ ਮਿਲਣ ਦਾ ਮਾਣ ਪ੍ਰਾਪਤ ਹੋਇਆ।

ਚੈਟ ਸ਼ੁਰੂ ਕਰੋ
Narayan Seva Sansthan ਦੇ ਪੁਨਰਵਾਸ ਕੇਂਦਰ ਅਤੇ ਸੇਵਾ ਕੈਂਪ

Narayan Seva Sansthan ਕੋਲ ਭਾਰਤ ਵਿੱਚ NGO ਸੇਵਾਵਾਂ ਪ੍ਰਦਾਨ ਕਰਨ ਲਈ ਬਹੁਤ ਸਾਰੇ ਪੁਨਰਵਾਸ ਕੇਂਦਰ ਹਨ ਅਤੇ ਸਾਡੇ ਚੈਰੀਟੇਬਲ ਟਰੱਸਟ ਨੂੰ ਸੇਵਾ ਕੈਂਪਾਂ ਦੀ ਲੜੀ ਦਾ ਆਯੋਜਨ ਕਰਨ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਦਾਨ ਦੇਣ ਵਾਲੇ ਸਾਡੇ ਸਰਪ੍ਰਸਤਾਂ ਦੀ ਸਹਾਇਤਾ ਨਾਲ ਚਲਦੇ ਹਨ। ਜਦੋਂ ਤੁਸੀਂ ਸਾਡੀ ਸੰਸਥਾ ਲਈ ਦਾਨ ਕਰਦੇ ਹੋ, ਤਾਂ ਇਹ ਪੈਸੇ ਸਾਡੇ ਪੁਨਰਵਾਸ ਕੇਂਦਰਾਂ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ, ਜੋ ਕਿ ਭੌਤਿਕ, ਆਰਥਿਕ ਅਤੇ ਸਮਾਜਿਕ ਪੁਨਰਵਾਸ ਵਿੱਚ ਵੰਡਿਆ ਜਾਂਦਾ ਹੈ। ਜਿੱਥੇ ਸਾਡੇ ਭੌਤਿਕ ਪੁਨਰਵਾਸ ਕੇਂਦਰ ਆਪਰੇਸ਼ਨ ਰਾਹੀਂ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਅਤੇ ਪੋਲੀਓ ਦੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਸਹਾਇਤਾ ਕਰਦੇ ਹਨ, ਉੱਥੇ ਹੀ ਸਾਡੇ ਆਰਥਿਕ ਪੁਨਰਵਾਸ ਕੇਂਦਰ ਵੱਖ-ਵੱਖ ਕੋਰਸਾਂ ਰਾਹੀਂ ਨੌਜਵਾਨਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। Narayan Seva Sansthan ਦੇ ਆਰਥਿਕ ਪੁਨਰਵਾਸ ਕੇਂਦਰਾਂ ਵਿੱਚ, ਅਸੀਂ ਸਿੱਖਣ ਦੀ ਇੱਛਾ ਰੱਖਣ ਵਾਲੇ ਪਛੜੇ ਵਿਅਕਤੀਆਂ ਲਈ ਮੁਫਤ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਉਂਦੇ ਹਾਂ। ਅਸੀਂ ਕੰਪਿਊਟਰ ਅਤੇ ਮੋਬਾਈਲ ਮੁਰੰਮਤ, ਸਿਲਾਈ ਅਤੇ ਸਿਲਾਈ ਦੇ ਸਰਟੀਫਿਕੇਟ ਕੋਰਸ ਵੀ ਕਰਵਾਉਂਦੇ ਹਾਂ। ਤੁਸੀਂ ਸਾਡੇ ਹੈੱਡਕੁਆਰਟਰ ਨੂੰ Narayan Seva Sansthan ਦੇ ਨਾਮ ਤੇ ਚੈੱਕ/ਡੀਡੀ ਭੇਜ ਕੇ ਸਾਡੇ ਚੈਰੀਟੇਬਲ ਟਰੱਸਟ ਨੂੰ ਦਾਨ ਕਰ ਸਕਦੇ ਹੋ। ਅਸੀਂ ਚੈਰਿਟੀ (ਉਦਾਰਤਾ) ਲਈ ਔਨਲਾਈਨ ਦਾਨ ਵੀ ਸਵੀਕਾਰ ਕਰਦੇ ਹਾਂ, ਜੋ ਕਿ ਜੀਵਨ ਨੂੰ ਬਿਹਤਰ ਬਣਾਉਣ ਦੇ ਸਾਡੇ ਇੱਕੋ-ਇੱਕ ਉਦੇਸ਼ ਲਈ ਕੰਮ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਸਾਡੇ ਚੈਰੀਟੇਬਲ ਟਰੱਸਟ ਨੂੰ ਵੱਡੇ ਦਿਲ ਨਾਲ ਕੀਤਾ ਗਿਆ ਤੁਹਾਡਾ ਦਾਨ ਸਹੀ ਰੂਪ ਵਿੱਚ ਜ਼ਿੰਦਗੀ ਨੂੰ ਬਦਲਣ ਵਾਲੇ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਦਿੱਤਾ ਗਿਆ ਪੈਸਾ ਹੋਵੇਗਾ।

ਇਹਨਾਂ ਤੋਂ ਇਲਾਵਾ, ਸਾਡੇ ਸਮਾਜਿਕ ਪੁਨਰਵਾਸ ਕੇਂਦਰਾਂ ਵਿੱਚ ਮਨੋਵਿਗਿਆਨੀ, ਫਿਜ਼ੀਓਥੈਰੇਪਿਸਟ, ਪੁਨਰਵਾਸ ਡਾਕਟਰ ਅਤੇ ਹੋਰ ਵੀ ਬਹੁਤ ਲੋਕ ਹਨ ਜੋ ਮਾਨਸਿਕ ਰੋਗਾਂ ਅਤੇ ਵਿਕਲਾਂਗਤਾਵਾਂ ਨਾਲ ਨਜਿੱਠਣ ਵਿੱਚ ਲੋਕਾਂ ਦੀ ਸਹਾਇਤਾ ਕਰਦੇ ਹਨ ਅਤੇ ਉਹਨਾਂ ਨੂੰ ਸਮਾਜ ਵਿੱਚ ਵਿਚਰਨ ਦੇ ਬਿਹਤਰ ਮੌਕੇ ਪ੍ਰਦਾਨ ਕਰਦੇ ਹਨ। ਤੁਹਾਡੇ ਉਦਾਰਤਾ ਲਈ ਕੀਤੇ ਗਏ ਦਾਨ ਕਈ ਬਨਾਵਟੀ ਅੰਗਾਂ ਅਤੇ ਦਿਵਿਆਂਗ ਉਪਕਰਣ ਕੈਂਪਾਂ ਦਾ ਆਯੋਜਨ ਕਰਨ ਵਿੱਚ ਵੀ ਸਾਡੀ ਮਦਦ ਕਰਦੇ ਹਨ ਜਿੱਥੇ ਅਸੀਂ ਸਾਡੇ ਸਮਾਜ ਵਿੱਚ ਹਾਸ਼ੀਏ ਤੇ ਰਹਿ ਰਹੇ ਵਰਗਾਂ ਵਿੱਚ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਨੂੰ ਬਿਨਾਂ ਕਿਸੇ ਪੈਸੇ ਤੋਂ, ਤਿਆਰ ਕਰਵਾਏ ਗਏ ਬਨਾਵਟੀ ਅੰਗ ਪ੍ਰਦਾਨ ਕਰਦੇ ਹਾਂ।

ਜੇਕਰ ਤੁਸੀਂ ਵੀ ਸਮਾਜ ਲਈ ਕੁੱਝ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਕਈ ਉਦੇਸ਼ਾਂ ਵਿੱਚੋਂ ਇੱਕ ਦੀ ਮਦਦ ਕਰਨ ਲਈ ਸਾਡੀ ਦਾਨ ਕਰਨ ਵਾਲੀ ਸੰਸਥਾ ਨੂੰ ਪੈਸੇ ਦਾਨ ਕਰ ਸਕਦੇ ਹੋ। ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਨੂੰ ਬਿਹਤਰ ਜੀਵਨ ਜਿਊਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਤੱਕ, ਸਾਡੇ ਦੁਆਰਾ ਕੀਤੇ ਗਏ ਕੰਮ ਦੇ ਬਹੁਤ ਸਾਰੇ ਪਹਿਲੂ ਹਨ, ਜਿਹਨਾਂ ਲਈ ਤੁਸੀਂ ਹੋਰ ਮਦਦ ਕਰ ਸਕਦੇ ਹੋ ਜਦੋਂ ਤੁਸੀਂ ਸਾਡੀ ਦਾਨ ਕਰਨ ਵਾਲੀ ਸੰਸਥਾ ਲਈ ਦਾਨ ਦਿੰਦੇ ਹੋ। ਸਾਡੇ ਚੈਰੀਟੇਬਲ ਟਰੱਸਟ ਨੂੰ ਕੀਤਾ ਗਿਆ ਛੋਟਾ ਜਿਹਾ ਦਾਨ ਵੀ ਹਰ ਕਿਸੇ ਲਈ ਬਰਾਬਰ ਸਮਾਜ ਸਿਰਜਣ ਦੇ ਸਾਡੇ ਟੀਚੇ ਦੇ ਨੇੜੇ ਪਹੁੰਚਣ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ, ਜਿੱਥੇ ਉੱਜਵਲ ਭਵਿੱਖ ਬਣਾਉਣ ਲਈ ਲੋੜੀਂਦੀ ਪਹੁੰਚ ਜਾਂ ਮੌਕਿਆਂ ਦੀ ਕੋਈ ਘਾਟ ਨਹੀਂ ਹੈ। ਅੱਜ ਹੀ ਸੁਰੱਖਿਅਤ ਔਨਲਾਈਨ ਦਾਨ ਕਰਨ ਲਈ ਸਾਡੀ ਵੈੱਬਸਾਈਟ ਤੇ ਜਾਓ।

Narayan Seva Sansthan ਵੱਲੋਂ ਕੀਤੇ ਗਏ ਕੰਮਾਂ ਦੀਆਂ ਮੁੱਖ ਗੱਲਾਂ (ਝਲਕੀਆਂ)

Narayan Seva Sansthan ਭਾਰਤ ਦੀਆਂ ਚੋਟੀ ਦੀਆਂ ਚੈਰਿਟੀ (ਦਾਨ ਕਰਨ ਵਾਲੀਆਂ) ਸੰਸਥਾਵਾਂ ਵਿੱਚੋਂ ਇੱਕ ਹੈ ਜੋ ਲੋੜਵੰਦਾਂ ਦੇ ਜ਼ਿੰਦਗੀ ਨੂੰ ਬਦਲਣ ਅਤੇ ਉਹਨਾਂ ਦੀ ਬਿਹਤਰ ਜ਼ਿੰਦਗੀ ਜੀਉਣ ਵਿੱਚ ਮਦਦ ਕਰਨ ਲਈ ਜਾਣੀ ਜਾਂਦੀ ਹੈ। ਅਸੀਂ ਸਮਾਜ ਦੇ ਪੈਸੇ ਪੱਖੋਂ ਪਛੜੇ ਵਰਗਾਂ ਤੋਂ ਆਉਣ ਵਾਲੇ ਲੋਕਾਂ ਲਈ ਮੁਫਤ ਇਲਾਜ ਅਤੇ ਸਰਜਰੀਆਂ ਦੇ ਨਾਲ-ਨਾਲ ਹੁਨਰ ਵਿਕਾਸ ਦੇ ਮੌਕੇ ਅਤੇ ਹੋਰ ਬਹੁਤ ਕੁਝ ਪ੍ਰਦਾਨ ਕਰਦੇ ਹਾਂ। ਲੋੜਵੰਦਾਂ ਦੇ ਉਥਾਨ ਵਿੱਚ ਸਹਾਇਤਾ ਕਰਨ ਲਈ ਕਈ ਉਦੇਸ਼ਾਂ ਅਤੇ ਪਹਿਲਕਦਮੀਆਂ ਵਿੱਚ ਸਹਿਯੋਗ ਦਿੰਦੇ ਹੋਏ, ਚੰਗੇਰਾ ਸਮਾਵੇਸ਼ੀ ਸਮਾਜ ਸਿਰਜਦੇ ਹੋਏ ਜਿੱਥੇ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਜਿੱਥੇ ਹਰ ਕਿਸੇ ਨੂੰ ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਕਈ ਸਾਲਾਂ ਵਿੱਚ, Narayan Seva Sansthan ਬਹੁਤ ਸਾਰੇ ਲੋਕਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ ਹੈ। ਸਾਡੇ ਕੀਤੇ ਕੰਮ ਦੀਆਂ ਕੁੱਝ ਖਾਸ ਗੱਲਾਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:

  • ਭਾਰਤ ਵਿੱਚ ਚੋਟੀ ਦੀ ਦਾਨ ਕਰਨ ਵਾਲੀ ਸੰਸਥਾ ਵਜੋਂ, ਅਸੀਂ 4.3 ਲੱਖ ਤੋਂ ਜਿਆਦਾ ਸੁਧਾਰਾਤਮਕ ਸਰਜਰੀਆਂ ਪੂਰੀ ਤਰ੍ਹਾਂ ਮੁਫਤ ਕਰਵਾ ਕੇ ਪੋਲੀਓ ਤੋਂ ਪ੍ਰਭਾਵਿਤ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਮਦਦ ਕੀਤੀ ਹੈ, ਬਹੁਤ ਸਾਰੇ ਵਿਅਕਤੀਆਂ ਨੂੰ ਬਿਨਾਂ ਕਿਸੇ ਬੈਸਾਖੀ (ਫੌੜੀ) ਜਾਂ ਸਹਾਇਤਾ ਦੇ ਤੁਰਨ ਵਿੱਚ ਸਹਾਇਤਾ ਕੀਤੀ ਹੈ।
  • ਅਸੀਂ ਨਾ ਸਿਰਫ਼ ਲੋੜਵੰਦਾਂ ਨੂੰ ਸਰੀਰਕ ਸਹਾਇਤਾ ਦੇਣ ਵਿੱਚ ਵਿਸ਼ਵਾਸ ਰੱਖਦੇ ਹਾਂ, ਸਗੋਂ ਇਹ ਯਕੀਨੀ ਬਣਾਉਂਦੇ ਹਾਂ ਕਿ ਉਹਨਾਂ ਨੂੰ ਲੋੜੀਂਦੀ ਮਾਲੀ ਸਹਾਇਤਾ ਵੀ ਕੀਤੀ ਜਾਵੇ। ਅਸੀਂ ਇਸ ਨੂੰ ਹੁਨਰ ਸਿਖਾਉਣ ਲਈ ਆਪਣੇ ਵੱਖ-ਵੱਖ ਪ੍ਰੋਗਰਾਮਾਂ ਅਤੇ ਕਿੱਤਾਮੁਖੀ ਸਿਖਲਾਈ, ਸਮਾਜ ਵਿੱਚ ਆਰਥਿਕ ਤੌਰ ਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਆਤਮ ਵਿਸ਼ਵਾਸ ਨਾਲ ਭਰਪੂਰ ਬਣਾਉਣ ਵਿੱਚ ਸਹਾਇਤਾ ਕਰ ਕੇ ਹਾਸਿਲ ਕੀਤਾ ਹੈ।
  • ਜੋ ਵੀ ਤੁਸੀਂ ਉਦਾਰਤਾ ਲਈ ਦਾਨ ਕਰਦੇ ਹੋ, ਉਸਨੂੰ ਹਮੇਸ਼ਾ ਸਹੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਅਸੀਂ ਸਮਾਜ ਦੇ ਹਾਸ਼ੀਏ ਰਹਿ ਰਹੇ ਵਰਗਾਂ ਵਿੱਚ ਵਿਆਹੁਣ ਵਾਲੇ ‘ਕਿਸੇ ਵੀ ਤਰੀਕੇ ਨਾਲ ਦਿਵਿਆਂਗ’ ਲੜਕਿਆਂ ਅਤੇ ਲੜਕੀਆਂ ਲਈ ਸਾਲ ਵਿੱਚ ਦੋ ਵਾਰ ਸਮੂਹਿਕ ਵਿਆਹ ਸਮਾਗਮ ਕਰਵਾਉਂਦੇ ਹਾਂ। ਅੱਜ ਤੱਕ, ਅਸੀਂ ਆਪਣੇ ਯਤਨਾਂ ਰਾਹੀਂ 2000 ਤੋਂ ਵੱਧ ਅਜਿਹੇ ਜੋੜਿਆਂ ਨੂੰ ਵਿਆਹ ਦੀ ‘ਜੀਵਨ ਭਰ’ ਦੀ ਗੰਢ ਵਿੱਚ ਬੱਝੇ ਰਹਿਣ ਵਿੱਚ ਸਹਾਇਤਾ ਕੀਤੀ ਹੈ। ਇਹ ਸਾਰੇ ਜੋੜੇ ਅੱਜ ਖੁਸ਼ਹਾਲ ਵਿਆਹੁਤਾ ਜੀਵਨ ਜੀ ਰਹੇ ਹਨ।
  • ਸਾਡੀ ਦਾਨ ਕਰਨ ਵਾਲੀ ਸੰਸਥਾ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਏ ਗਏ ਪੋਲੀਓ ਜਾਂਚ ਅਤੇ ਸਰਜਰੀ ਸੇਵਾ ਕੈਂਪਾਂ ਦੀ ਗਿਣਤੀ ਕਾਫੀ ਜ਼ਿਆਦਾਰ ਹੋ ਗਈ ਹੈ। ਪੋਲੀਓ ਤੋਂ ਪ੍ਰਭਾਵਿਤ ਲੋਕਾਂ ਨੂੰ ਲੱਭਣ ਅਤੇ ਇਲਾਜ ਲਈ 3547 ਤੋਂ ਵੱਧ ਜਾਂਚ ਅਤੇ 522 ਸੁਧਾਰਾਤਮਕ ਸਰਜਰੀ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਹੈ।
  • ਸਾਡੇ ਮੈਡੀਕਲ ਸੈਂਟਰ ਵਿੱਚ ਰੋਜ਼ਾਨਾ 300-400 ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਿਦਾਨ ਕੀਤਾ ਜਾਂਦਾ ਹੈ, ਅਤੇ ਹਰ ਰੋਜ਼ ਲਗਭਗ 80-90 ਸੁਧਾਰਾਤਮਕ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾਂਦੀਆਂ ਹਨ। ਤੁਹਾਡੇ ਵੱਲੋਂ ਕੀਤੇ ਗਏ ਦਾਨ ਕਰ ਕੇ, ਅਸੀਂ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਦੀ ਸਹਾਇਤਾ ਕਰ ਸਕਦੇ ਹਾਂ, ਜਿਵੇਂ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਨਕਲੀ ਅੰਗ, ਬੈਸਾਖੀਆਂ(ਫੌੜੀਆਂ), ਕੈਲੀਪਰ, ਟ੍ਰਾਈਸਾਈਕਲ, ਵ੍ਹੀਲਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣ ਲਈ ਸੋਟੀਆਂ ਆਦਿ। ਹੁਣ ਤੱਕ 12 ਲੱਖ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਉਠਾ ਚੁੱਕੇ ਹਨ।
  • ਜਲਦੀ ਠੀਕ ਹੋਣ ਲਈ, ਮਰੀਜ਼ਾਂ ਲਈ ਫਿਜ਼ੀਓਥੈਰੇਪੀ ਅਤੇ ਹੋਰ ਆਪਰੇਸ਼ਨ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ ਲਈ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ ਅਤੇ ਅਸੀਂ ਇਸਦੇ ਲਈ ਦੇਸ਼ ਭਰ ਵਿੱਚ ਆਸ਼ਰਮ ਵੀ ਬਣਾਏ ਗਏ ਹਨ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਆਸ਼ਰਮਾਂ ਦੀ ਕੁੱਲ ਗਿਣਤੀ 30 ਤੋ ਜਿਆਦਾ ਹੈ।
  • Narayan Children Academy ਦੀ ਸਥਾਪਨਾ ਆਰਥਿਕ ਤੌਰ ਤੇ ਪਛੜੇ ਵਿਦਿਆਰਥੀਆਂ ਨੂੰ ਉੱਚਿਤ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਉਦਾਰਤਾ ਲਈ ਕੀਤੇ ਔਨਲਾਈਨ ਦਾਨ ਲਈ ਧੰਨਵਾਦ, ਅਸੀਂ ਹਰੇਕ ਤੱਕ ਸਿੱਖਿਆ ਨੂੰ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸੌਫਟਵੇਅਰ ਜਿਵੇਂ ਕਿ JAWS ਅਤੇ ਹੋਰ ਖਾਸ ਸਹੂਲਤਾਂ ਵਾਲਾ ਇੱਕ ਵੱਖਰਾ ਸਕੂਲ ਵੀ ਦਿਵਿਆਂਗ ਬੱਚਿਆਂ ਲਈ ਬਣਾਇਆ ਹੈ। ਇਸ ਸਕੂਲ ਵਿੱਚ ਦਿਵਿਆਂਗ (ਵਿਕਲਾਂਗ) ਬੱਚਿਆਂ ਲਈ ਰਿਹਾਇਸ਼, ਭੋਜਨ ਅਤੇ ਕੱਪੜੇ ਮੁਫ਼ਤ ਦਿੱਤੇ ਜਾਂਦੇ ਹਨ।
  • Narayan Seva Sansthan ਭਾਰਤ ਦੀਆਂ ਚੋਟੀ ਦੀਆਂ ਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਜੋ ‘ਬਦਲਾਅ’ ਲਿਆਉਣ ਲਈ ਕੰਮ ਕਰਦੀ ਹੈ ਜਿਸ ਨਾਲ ਅਸੀਂ ਭਵਿੱਖ ਵਿੱਚ ਸਮਾਵੇਸ਼ੀ ਸਮਾਜ ਬਣਨ ਵੱਲ ਵੱਧ ਸਕਦੇ ਹਾਂ।