ਗਰੀਬਾਂ ਨੂੰ ਮੁਫ਼ਤ ਭੋਜਨ ਦਾਨ ਕਰੋ - NGO ਭੋਜਨ ਦਾਨ ਵੈੱਬਸਾਈਟ | ਨਾਰਾਇਣ ਸੇਵਾ ਸੰਸਥਾਨ
  • +91-7023509999
  • +91-294 66 22 222
  • info@narayanseva.org

ਦਿੱਤਾ ਯੋਗਦਾਨ ਕਿਸੇ ਦਾ ਢਿੱਡ ਭਰ ਸਕਦਾ ਹੈ, ਕਿਸੇ ਦੇ ਦਿਲ ਨੂੰ ਦਿਲਾਸਾ ਦੇ ਸਕਦਾ ਹੈ, ਕਿਸੇ ਦੀ ਰੂਹ ਨੂੰ ਸਕੂਨ ਦੇ ਸਕਦਾ ਹੈ।

ਭੋਜਨ ਲਈ ਦਾਨ

X
Amount = INR

ਅੱਜ, ਭੁੱਖਮਰੀ ਦੁਨੀਆ ਦੀ ਸਭ ਤੋਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਹੈ, ਇਸੇ ਕਰਕੇ ਭੋਜਨ ਦਾਨ ਕਰਨ ਲਈ ਪਹਿਲਕਦਮੀਆਂ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਕੀਤੀਆਂ ਗਈਆਂ ਸਭ ਤੋਂ ਆਮ ਪਹਿਲਕਦਮੀਆਂ ਵਿੱਚੋਂ ਇੱਕ ਹਨ ਜੋ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੀਆਂ ਹਨ। ਸਾਡਾ ਪੱਕਾ ਵਿਸ਼ਵਾਸ ਹੈ ਕਿ ਸਰੀਰ ਅਤੇ ਮਨ ਲਈ ਪੌਸ਼ਟਿਕ ਭੋਜਨ ਜ਼ਰੂਰੀ ਹੈ। ਇਸ ਲਈ ਅਸੀਂ Narayan Seva Sansthan ਵਿੱਚ ਉਹਨਾਂ ਲੋਕਾਂ ਨੂੰ ਗੁਣਕਾਰੀ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਭੋਜਨ ਦੀ ਘਾਟ ਨਾਲ ਜੂਝ ਰਹੇ ਹਨ। ਸਾਲਾਂ ਦੌਰਾਨ, Narayan Seva Sansthan ਨੇ ਇਸ ਦਿਸ਼ਾ ਵਿੱਚ ਸ਼ਾਨਦਾਰ ਕਦਮ ਚੁੱਕੇ ਹਨ, 300 ਮਿਲੀਅਨ ਤੋਂ ਵੱਧ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਹੈ।

ਸਾਡਾ ਡਿਸਟ੍ਰੀਬਿਊਸ਼ਨ (ਭੋਜਨ ਵੰਡਣ ਦਾ) ਪ੍ਰੋਗਰਾਮ 4000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ 3 ਵਾਰ ਸਿਹਤਮੰਦ ਭੋਜਨ ਮੁਫ਼ਤ ਦਿੰਦਾ ਹੈ, ਜਿਸ ਵਿੱਚ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸ਼ਾਮਲ ਹਨ। ਇਹਨਾਂ ਦਾ ਲਾਭ ਲੈਣ ਵਾਲਿਆਂ ਵਿੱਚ ਵਿੱਚ ਦਿਵਿਆਂਗ ਮਰੀਜ਼ ਅਤੇ ਉਹਨਾਂ ਦੇ ਪਰਿਵਾਰ, ਅਨਾਥ, ਛੱਡੇ ਗਏ ਬੱਚੇ ਅਤੇ ਲੋੜਵੰਦ ਸ਼ਾਮਲ ਹਨ। ਬਹੁਤ ਸਾਰੇ ਲੋਕਾਂ ਲਈ, ਨਿਯਮਤ ਭੋਜਨ ਹਾਸਿਲ ਕਰਨਾ ਵੀ ਚੁਣੌਤੀ ਹੈ, ਜੋ ਸਾਡੇ ਪ੍ਰੋਗਰਾਮ ਨੂੰ ਮਹੱਤਵਪੂਰਣ ਬਣਾਉਂਦੀ ਹੈ। ਇਹ ਉਹਨਾਂ ਲੋਕਾਂ ਲਈ ਵੀ ਵਧੀਆ ਮੌਕਾ ਹੈ ਜੋ ਗਰੀਬਾਂ ਨੂੰ ਭੋਜਨ ਦਾਨ ਕਰਨਾ ਚਾਹੁੰਦੇ ਹਨ ਕਿਉਂਕਿ ਭੋਜਨ ਲਈ ਛੋਟਾ ਜਿਹਾ ਦਾਨ ਵੀ ਸਾਨੂੰ ਵੱਧ ਤੋਂ ਵੱਧ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ। ਇਹ ਸੱਚ ਹੈ ਕਿ ਭੁੱਖਮਰੀ ਨੂੰ ਪੂਰੀ ਤਰ੍ਹਾਂ ਮਿਟਾਉਣ ਦੇ ਕਾਫ਼ੀ ਸਮਾਂ ਲੱਗ ਸਕਦਾ ਹੈ, ਪਰ ਇਹਨਾਂ ਨਿਰੰਤਰ ਯਤਨਾਂ ਨਾਲ ਅਸੀਂ ਇੱਕ ਦਿਨ ਇਸ ਟੀਚੇ ਤੱਕ ਪਹੁੰਚ ਸਕਦੇ ਹਾਂ।

ਗੈਰ-ਮੁਨਾਫਾ ਸੰਸਥਾ ਵਜੋਂ, ਅਸੀਂ ਆਪਣੇ ਮੁਫਤ ਭੋਜਨ ਵੰਡਣ ਦੇ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਲਈ ਸਹਾਇਤਾ ਲਈ ਆਪਣੇ ਖੁੱਲ੍ਹੇ ਦਿਲ ਵਾਲੇ ਦਾਨੀਆਂ ਤੇ ਭਰੋਸਾ ਕਰਦੇ ਹਾਂ। ਕੋਈ ਵੀ ਯੋਗਦਾਨ, ਭਾਵੇਂ ਕਿੰਨਾ ਵੀ ਵੱਡਾ ਜਾਂ ਛੋਟਾ ਹੋਵੇ, ਲੋੜਵੰਦਾਂ ਦੇ ਜੀਵਨ ਵਿੱਚ ਸਾਰਥਕ ਤਬਦੀਲੀ ਲਿਆ ਸਕਦਾ ਹੈ।

Narayan Seva Sansthan ਵਿੱਚ, ਸਾਡਾ ਇਹ ਮੰਨਣਾ ਹੈ ਕਿ ਬੇਸਹਾਰਾ ਦੀ ਸੇਵਾ ਕਰਨਾ ਰੱਬ ਦੀ ਸੇਵਾ ਹੈ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸੇ ਨੂੰ, ਚਾਹੇ ਉਸ ਦੇ ਹਾਲਾਤ ਕਿਹੋ ਜਿਹੇ ਵੀ ਹੋਣ, ਪੌਸ਼ਟਿਕ ਭੋਜਨ ਮਿਲੇ। ਸਾਡੇ ਸਮਾਜ ਵਿੱਚ ਭੁੱਖਮਰੀ ਨੂੰ ਦੂਰ ਕਰਨ ਅਤੇ ਤਬਦੀਲੀ ਲਿਆਉਣ ਲਈ ਸਾਡੀ ਵਚਨਬੱਧਤਾ ਵਿੱਚ ਸਾਡੇ ਨਾਲ ਜੁੜੋ।

Narayan Seva Sansthan ਨਾ ਸਿਰਫ ਲੋੜਵੰਦਾਂ ਨੂੰ ਭੋਜਨ ਦੇਣ ਲਈ ਸਗੋਂ ਭੁੱਖਮਰੀ ਦੇ ਅਸਲ ਕਾਰਨ ਨੂੰ ਹੱਲ ਕਰਨ ਲਈ ਵੀ ਕਈ ਕੋਸ਼ਿਸ਼ਾਂ ਕਰ ਰਿਹਾ ਹੈ। ਅਸੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰਨ ਲਈ ਕੰਮ ਕਰਦੇ ਹੋਏ, ਕਿਸੇ ਵੀ ਤਰ੍ਹਾਂ ਦੀ ਗਰੀਬੀ ਨੂੰ ਖਤਮ ਕਰਨ ਲਈ ਸਾਲਾਂ ਤੋਂ ਮਿਸ਼ਨ ਤੇ ਰਹੇ ਹਾਂ। ਇਕੱਠੇ ਕੰਮ ਕਰਕੇ, ਅਸੀਂ ਅਜਿਹੀ ਦੁਨੀਆ ਬਣਾ ਸਕਦੇ ਹਾਂ ਜਿੱਥੇ ਹਰ ਕਿਸੇ ਕੋਲ ਭੋਜਨ ਵਰਗੀਆਂ ਬੁਨਿਆਦੀ ਲੋੜਾਂ ਹੋਣ, ਜਿਸ ਨਾਲ ਤੁਸੀਂ ਸਾਡੇ ਡਿਸਟਰੀਬਿਊਸ਼ਨ(ਭੋਜਨ ਵੰਡਣ ਦੇ) ਪ੍ਰੋਗਰਾਮਾਂ ਲਈ ਛੋਟੇ ਦਾਨ ਨਾਲ ਇਸ ਨੂੰ ਸੰਭਵ ਬਣਾਉਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹੋ। ਆਉ ਲੋਕਾਂ ਨੂੰ ਭੋਜਨ ਪ੍ਰਦਾਨ ਕਰੀਏ ਅਤੇ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਭੋਜਨ ਮੁਹਈਆ ਕਰਵਾਈ। ਗਰੀਬ ਵਿਅਕਤੀਆਂ ਲਈ ਭੋਜਨ ਦਾਨ ਕਰੋ ਅਤੇ ਬਦਲਾਅ ਦਾ ਹਿੱਸਾ ਬਣੋ।

ਭੋਜਨ

ਹਰ ਭੋਜਨ ਜੋ ਤੁਸੀਂ ਦਿੰਦੇ ਹੋ ਉਹ ਇੱਕ ਹੋਰ ਕਦਮ ਹੈ ਜਿਸ ਨਾਲ ਅਸੀਂ ਭੁੱਖਮਰੀ-ਮੁਕਤ ਦੁਨੀਆ ਵੱਲ ਵਧਦੇ ਹਾਂ

ਕੋਈ ਵੀ ਦਾਨ ਜੋ ਗਰੀਬਾਂ ਨੂੰ ਭੋਜਨ ਦੇਣ ਲਈ ਕੀਤਾ ਜਾਂਦਾ ਹੈ ਉਹ ਵੱਡਾ ਜਾਂ ਛੋਟਾ ਨਹੀਂ ਹੁੰਦਾ, ਕਿਉਂਕਿ ਹਰੇਕ ਯੋਗਦਾਨ ਸਾਡੀ ਮੁਫਤ ਭੋਜਨ ਮੁਹਿੰਮ ਦਾ ਸਮਰਥਨ ਕਰਨ ਅਤੇ ਸਾਡੀ ਦਾਇਰੇ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
ਇੱਥੋਂ ਤੱਕ ਕਿ 1500/- ਰੁਪਏ ਦਾ ਮਾਮੂਲੀ ਦਾਨ ਵੀ ਸਾਨੂੰ 50 ਲੋੜਵੰਦ, ਨਿਆਸਰਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ ਭੋਜਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

ਚਿੱਤਰ ਗੈਲਰੀ
ਚੈਟ ਸ਼ੁਰੂ ਕਰੋ
ਤੁਹਾਨੂੰ ਸਾਡੀ ਫੂਡ ਡਰਾਈਵ ਲਈ ਐਨਜੀਓ ਨੂੰ ਦਾਨ ਕਿਉਂ ਦੇਣਾ ਚਾਹੀਦਾ ਹੈ?

ਭੁੱਖਮਰੀ ਅਤੇ ਕੁਪੋਸ਼ਣ ਵਿਰੁੱਧ ਲੜਾਈ ਵਿੱਚ ਲੋੜਵੰਦ ਲੋਕਾਂ ਨੂੰ ਭੋਜਨ ਦਾਨ ਕਰਨਾ ਮਾਮੂਲੀ, ਪਰ ਅਹਿਮ ਕਾਰਜ ਹੈ।ਰੋਜ਼ਾਨਾ ਲੱਖਾਂ ਲੋਕਾਂ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਸਿਹਤਮੰਦ ਜੀਵਨ ਜਿਊਣ ਲਈ ਉਚਿੱਤ ਲੋੜੀਂਦਾ ਪੋਸ਼ਣ ਮਿਲਣਾ ਅਸੰਭਵ ਹੋ ਜਾਂਦਾ ਹੈ। ਫੂਡ ਡੋਨੇਸ਼ਨ ਡਰਾਈਵ ਨਾਲ ਉਹਨਾਂ ਗਰੀਬਾਂ ਨੂੰ ਉਚਿੱਤ ਭੋਜਨ ਮਿਲਦਾ ਹੈ, ਜੋ ਉਸ ਨੂੰ ਖਰੀਦਣ ਜਾਂ ਕਮਾਉਣ ਵਿੱਚ ਅਸਮਰੱਥ ਹਨ। ਭੋਜਨ ਲਈ ਦਾਨ, ਕਿਸੇ ਵੀ ਰੂਪ ਵਿੱਚ ਹੋਵੇ, ਸੰਤੁਸ਼ਟੀ ਦਿੰਦਾ ਹੈ, ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਅੱਜ, ਤੁਸੀਂ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਂਦੀ ਹੈ। ਜੇ ਤੁਸੀਂ ਲੱਗਦਾ ਹੈ ਕਿ ਤੁਸੀਂ ਖੁਸ਼ੀਆਂ ਵੰਡਣਾ ਚਾਹੁੰਦੇ ਹੋ ਅਤੇ ਸਮਾਜ ਲਈ ਕੁੱਝ ਕਰਨਾ ਚਾਹੁੰਦੇ ਹੋ। ਤੁਸੀਂ ਸਾਡੀਆਂ ਭੋਜਨ ਦਾਨ ਮੁਹਿੰਮਾਂ ਲਈ ਸਾਡੀ ਵੈਬਸਾਈਟ ਦੇਖ ਸਕਦੇ ਹੋ।

“ਮੇਰੇ ਨੇੜੇ ਭੋਜਨ ਦਾਨ” ਲਈ NGO ਲੱਭ ਰਹੇ ਹੋ?

ਜੇ ਤੁਸੀਂ ਸਮਾਜ ਲਈ ਕੁੱਝ ਕਰਨਾ ਚਾਹੁੰਦੇ ਹੋ ਅਤੇ “ਮੇਰੇ ਨੇੜੇ ਭੋਜਨ ਦਾਨ” ਲਈ NGO ਦੀ ਲਾਭ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ’ਤੇ ਆਏ ਹੋ। Narayan Seva Sansthan ਭੋਜਨ ਦਾਨ ਦੀਆਂ ਕਈ ਪਹਿਲਕਦਮੀਆਂ ਰਾਹੀਂ ਭੋਜਨ ਅਸੁਰੱਖਿਆ ਅਤੇ ਭੁੱਖਮਰੀ ਨੂੰ ਖਤਮ ਕਰਨ ਲਈ ਸਮਰਪਿਤ ਹੈ। ਸਾਡੀ NGO ਹਮੇਸ਼ਾ ਹਾਸ਼ੀਏ ਤੇ ਰਹਿ ਰਹੇ ਵਰਗਾਂ ਤੱਕ ਸਾਡੇ ਦਾਇਰੇ ਨੂੰ ਵਧਾਉਣ ਲਈ ਕੰਮ ਕਰਦੀ ਹੈ, ਇਸਲਈ ਅਸੀਂ ਉਹਨਾਂ ਨੂੰ ਨਾ ਸਿਰਫ ਪੌਸ਼ਟਿਕ ਭੋਜਨ ਹੀ ਨਹੀਂ ਦਿੰਦੇ, ਬਲਕਿ ਉਹਨਾਂ ਨੂੰ ਉਮੀਦ ਅਤੇ ਸਹਾਇਤਾ ਦੀ ਕਿਰਨ ਵੀ ਦਿੰਦੇ ਹਾਂ। ਭੋਜਨ ਵੰਡਣ ਦੀਆਂ ਕੁੱਝ ਪਹਿਲਕਦਮੀਆਂ ਜੋ ਅਸੀਂ ਕੀਤੀਆਂ ਹਨ ਅਤੇ ਜੋ ਇਸ ਉਦੇਸ਼ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਉਹ ਹੇਠ ਲਿਖੀਆਂ ਹਨ:

  • ਨਾਰਾਇਣ ਰੋਟੀ ਰਥ: ਨਰਾਇਣ ਰੋਟੀ ਰਥ ਉਹ ਭੋਜਨ ਪ੍ਰੋਗਰਾਮ ਹੈ ਜੋ ਸਾਲ ਦੇ ਸਾਰੇ 365 ਦਿਨ ਚੱਲਦਾ ਹੈ, ਜਿੱਥੇ ਅਸੀਂ ਉਹਨਾਂ ਖੇਤਰਾਂ ਵਿੱਚ ਪੱਕਿਆ ਹੋਇਆ ਭੋਜਨ ਵੰਡਦੇ ਹਾਂ ਜੋ ਭੁੱਖਮਰੀ ਅਤੇ ਗਰੀਬੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਹਰ ਰੋਜ਼ ਤਾਜ਼ਾ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਫੂਡ ਟਰੱਕਾਂ ਵਿੱਚ ਲਿਜਾ ਕੇ ਦੂਰ-ਦੁਰਾਡੇ ਦੇ ਪਿੰਡਾਂ ਅਤੇ ਝੁੱਗੀਆਂ ਵਿੱਚ ਵੰਡਿਆ ਜਾਂਦਾ ਹੈ। ਭੋਜਨ ਬਹੁਤ ਪੌਸ਼ਟਿਕ ਹੁੰਦਾ ਹੈ, ਇਸ ਲਈ ਅਸੀਂ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੁਪੋਸ਼ਣ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਾਂ। ਤੁਸੀਂ ਭੋਜਨ ਦਾਨ ਲਈ ਇਸ ਪ੍ਰੋਗਰਾਮ ਬਾਰੇ ਹੋਰ ਵੇਰਵੇ ਸਾਡੀ ਭੋਜਨ ਦਾਨ ਵੈਬਸਾਈਟ ਤੇ ਦੇਖ ਸਕਦੇ ਹੋ। ਅਸੀਂ ਸਾਡੇ ਸਰਪ੍ਰਸਤਾਂ ਦੁਆਰਾ ਭੋਜਨ ਲਈ ਖੁੱਲ੍ਹੇ ਦਿਲ ਨਾਲ ਦਿੱਤੇ ਦਾਨ ਦੀ ਬਦੌਲਤ, ਸਾਰਾ ਸਾਲ ਰੋਜ਼ਾਨਾ ਅਜਿਹੇ ਪ੍ਰੋਗਰਾਮ ਚਲਾਉਣ ਦੇ ਯੋਗ ਹੁੰਦੇ ਹਾਂ। ਉਹਨਾਂ ਤੋਂ ਬਿਨਾਂ ਸਾਡੇ ਲਈ ਇੰਨੇ ਲੋਕਾਂ ਦੀ ਮਦਦ ਕਰਨਾ ਸੰਭਵ ਨਹੀਂ ਸੀ।
  • ਮਰੀਜ਼ਾਂ ਦੇ ਨਾਲ-ਨਾਲ ਉਹਨਾਂ ਦੇ ਨਾਲ ਆਏ ਵਿਅਕਤੀਆਂ (ਅਟੈਂਡੈਂਟਾਂ) ਲਈ ਤਿੰਨ ਵਾਰ ਦੇ ਭੋਜਨ ਦਾ ਪ੍ਰਬੰਧ: ਸਾਡੇ ਨਰਾਇਣ ਹਸਪਤਾਲ ਵਿੱਚ, ਜਿੱਥੇ ਅਸੀਂ ਦਿਵਿਆਂਗ ਵਿਅਕਤੀਆਂ ਲਈ ਮੁਫਤ ਸੁਧਾਰਾਤਮਕ ਸਰਜਰੀਆਂ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਾਂ, ਅਸੀਂ ਨਾ ਸਿਰਫ਼ ਸਾਡੇ ਮਰੀਜ਼ਾਂ ਲਈ, ਸਗੋਂ ਉਹਨਾਂ ਦੇ ਨਾਲ ਆਏ ਵਿਅਕਤੀਆਂ (ਅਟੈਂਡੈਂਟਾਂ) ਲਈ ਵੀ ਤਿੰਨ ਵਾਰ ਦਾ ਪੌਸ਼ਟਿਕ ਭੋਜਨ ਦਿੰਦੇ ਹਾਂ। ਤਾਜ਼ਾ ਅਤੇ ਪੌਸ਼ਟਿਕ ਭੋਜਨ ਮਰੀਜ਼ਾਂ ਲਈ ਰਿਕਵਰੀ ਅਤੇ ਪੁਨਰਵਾਸ ਪ੍ਰਕਿਰਿਆ ਵਿੱਚ ਸਹਾਇਤਾ ਕਰਦੇ ਹਨ ਇਸ ਦੇ ਨਾਲ ਹੀ ਕਿ ਹਸਪਤਾਲਾਂ ਦੇ ਮੁਸ਼ਕਿਲ ਹਾਲਾਤਾਂ ਤੋਂ ਰਾਹਤ ਦਿੰਦੇ ਹਨ।
  • ਗਰੀਬ ਪਰਿਵਾਰ ਯੋਜਨਾ (GPRY): ਗਰੀਬ ਪਰਿਵਾਰ ਯੋਜਨਾ ਦੇਸ਼ ਵਿੱਚ ਕੁਪੋਸ਼ਣ ਅਤੇ ਭੁੱਖਮਰੀ ਦੇ ਪ੍ਰਮੁੱਖ ਮਸਲਿਆਂ ਨੂੰ ਹੱਲ ਕਰਨ ਲਈ Narayan Seva Sansthan ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਪ੍ਰੋਗਰਾਮ ਦੇ ਤਹਿਤ, ਅਸੀਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਕਿੱਟਾਂ ਦਿੰਦੇ ਹਾਂ, ਤਾਂ ਜੋ ਉਹਨਾਂ ਨੂੰ ਬੁਨਿਆਦੀ ਭੋਜਨ ਆਸਾਨੀ ਨਾਲ ਮਿਲੇ। ਇਹ ਪਹਿਲਕਦਮੀ ਉਹਨਾਂ ਲੋਕਾਂ ਲਈ ਸਹਾਰੇ ਦਾ ਕੰਮ ਕਰਦੀ ਹੈ ਜੋ ਮੁਸ਼ਕਿਲ ਸਥਿਤੀਆਂ ਵਿੱਚ ਹੋ ਸਕਦੇ ਹਨ ਅਤੇ ਇਹ ਯਕੀਨੀ ਬਣਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਕੋਈ ਨੂੰ ਵੀ ਭੁੱਖਾ ਨਾ ਸੌਂਵੇ। ਭੋਜਨ ਪ੍ਰੋਗਰਾਮਾਂ ਲਈ ਸਾਡੇ ਦਾਨ ਵਿੱਚ ਹਿੱਸਾ ਲੈ ਕੇ, ਤੁਸੀਂ ਇਹਨਾਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਜਾਰੀ ਰੱਖਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹੋ ਅਤੇ ਲੋੜਵੰਦਾਂ ਦੇ ਜੀਵਨ ਵਿੱਚ ਸਾਰਥਕ ਬਦਲਾਅ ਲਿਆ ਸਕਦੇ ਹੋ। ਜਦੋਂ ਤੁਸੀਂ NGO ਨੂੰ ਭੋਜਨ ਡ੍ਰਾਈਵ ਲਈ ਦਾਨ ਕਰਦੇ ਹੋ, ਤਾਂ ਤੁਸੀਂ ਸਾਡੇ ਮਿਸ਼ਨ ਦਾ ਅਹਿਮ ਹਿੱਸਾ ਬਣ ਜਾਂਦੇ ਹੋ।

ਭੋਜਨ ਲਈ ਦਾਨ ਕਰਨ ਦੀ ਮਹੱਤਤਾ

ਇਹ ਇੱਕ ਬੁਨਿਆਦੀ (ਮੁੱਢਲੀ) ਲੋੜ ਹੈ ਅਤੇ ਇਹ ਭੁੱਖਮਰੀ ਜੀ ਸਮੱਸਿਆ ਨੂੰ ਹੱਲ ਕਰਦੀ ਹੈ। ਭੋਜਨ ਮਨੁੱਖ ਦੇ ਜਿਉਂਦੇ ਰਹਿਣ ਲਈ ਲਈ ਬੁਨਿਆਦੀ ਲੋੜ ਹੈ ਅਤੇ ਜਦੋਂ ਤੁਸੀਂ ਭੋਜਨ ਦਾਨ ਮੁਹਿੰਮਾਂ ਵਿੱਚ ਹਿੱਸਾ ਪਾਉਂਦੇ ਹੋ, ਤਾਂ ਤੁਸੀਂ ਭੋਜਨ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਗੁਜ਼ਾਰੇ ਦੀ ਇਸ ਫੌਰੀ ਅਤੇ ਅਹਿਮ ਲੋੜ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ। ਇਸ ਤੋਂ ਇਲਾਵਾ, ਇਹ ਸੱਚਾਈ ਹੈ ਕਿ ਤੰਦਰੁਸਤ ਸਿਹਤ ਲਈ ਲੋੜੀਂਦਾ ਪੋਸ਼ਣ ਜ਼ਰੂਰੀ ਹਿੱਸਾ ਹੈ। ਇਸ ਲਈ, ਭੋਜਨ ਲਈ ਕੀਤਾ ਦਾਨ ਇਹ ਯਕੀਨੀ ਬਣਾਉਣ ਵਿੱਚ ਵੀ ਸਹਾਇਤਾ ਕਰਦਾ ਹੈ ਕਿ ਸਮਾਜ ਦੇ ਪਛੜੇ ਵਰਗਾਂ ਦੇ ਲੋਕ, ਖਾਸ ਤੌਰ ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਲੋੜੀਂਦਾ ਪੋਸ਼ਣ ਮਿਲ ਸਕੇ ਅਤੇ ਕੁਪੋਸ਼ਣ ਤੋਂ ਬਚਿਆ ਜਾ ਸਕੇ। ਜੇਕਰ ਤੁਸੀਂ “ਮੇਰੇ ਨੇੜੇ ਭੋਜਨ ਦਾਨ ਲਈ NGO” ਲਈ ਔਨਲਾਈਨ ਦੇਖ ਰਹੇ ਹੋ, ਤਾਂ ਤੁਸੀਂ ਦੇਖੋਗੇ ਕਿ Narayan Seva Sansthan ਗਰੀਬਾਂ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਭੋਜਨ ਪ੍ਰਦਾਨ ਕਰਦਾ ਹੈ। ਗਰੀਬਾਂ ਨੂੰ ਭੋਜਨ ਲਈ ਦਾਨ ਕਰੋ ਅਤੇ ਬਦਲਾਅ ਦਾ ਹਿੱਸਾ ਬਣੋ।

ਦਾਨ ਮੁਹਿੰਮਾਂ ਰਾਹੀਂ ਗਰੀਬਾਂ ਨੂੰ ਭੋਜਨ ਦੇਣਾ ਵੀ ਸਾਰੇ ਮੈਂਬਰਾਂ ਨੂੰ ਸਮਾਜ ਦੀ ਯੋਗਤਾ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਏਕਤਾ ਅਤੇ ਪ੍ਰੋਤਸਾਹਨ ਦੀ ਭਾਵਨਾਵਧਦੀ ਹੈ। ਭੋਜਨ ਦਾਨ ਮੁਹਿੰਮਾਂ (ਡ੍ਰਾਈਵ) ਲੋਕਾਂ ਨੂੰ ਇੱਕ ਦੂਜੇ ਨਾਲ ਚੱਲਣ ਵਿੱਚ ਸਹਾਇਤਾ ਕਰਦੀਆਂ ਹਨ ਅਤੇ ਇਸ ਵਿੱਚ ਯੋਗਦਾਨ ਪਾਉਣ ਨਾਲ ਆਪਸੀ ਭਾਈਚਾਰੇ ਅਤੇ ਮੇਲ-ਮਿਲਾਪ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਭੋਜਨ ਦਾਨ ਕਰਨ ਲਈ Narayan Seva Sansthan ਵਿੱਚ ਸਾਡੇ ਨਾਲ ਜੁੜੋ ਅਤੇ ਭੁੱਖਮਰੀ ਨਾਲ ਲੜਨ ਦੇ ਸਾਡੇ ਮਿਸ਼ਨ ਦਾ ਹਿੱਸਾ ਬਣੋ। ਇਕੱਠੇ ਮਿਲ ਕੇ, ਅਸੀਂ ਸਕਾਰਾਤਮਕ (ਸਾਰਥਕ) ਪ੍ਰਭਾਵ ਪਾ ਸਕਦੇ ਹਾਂ ਅਤੇ ਲੋੜਵੰਦਾਂ ਵਿੱਚ ਉਮੀਦ ਜਗਾ ਸਕਦੇ ਹਾਂ। ਜਦ ਵੀ ਤੁਸੀਂ ਭੋਜਨ ਲਈ ਦਾਨ ਕਰਦੇ ਹੋ, ਤੁਸੀਂ ਭੁੱਖਮਰੀ-ਮੁਕਤ ਸੰਸਾਰ ਵੱਲ ਹੋਰ ਅੱਗੇ ਵਧਣ ਵਿੱਚ ਸਾਡੀ ਸਹਾਇਤਾ ਕਰਦੇ ਹੋ।