ਬੱਚੇ ਸਾਡੇ ਸਮਾਜ ਦਾ ਭਵਿੱਖ ਹੁੰਦੇ ਹਨ ਅਤੇ ਜਦੋਂ ਤੁਸੀਂ ਸਿੱਖਿਆ ਲਈ ਦਾਨ ਕਰਦੇ ਹੋ, ਤਾਂ ਇਹ ਦਾਨ ਯਕੀਨੀ ਬਣਾਉਂਦਾ ਹੈ ਕਿ ਬੱਚਿਆਂ ਨੂੰ ਸਹੀ ਸਰੋਤ, ਮਾਰਗਦਰਸ਼ਨ ਅਤੇ ਮਾਹੌਲ ਮਿਲੇ, ਹਰ ਬੱਚਾ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਬਿਹਤਰ ਢੰਗ ਨਾਲ ਲੈਸ ਹੋ ਸਕਦਾ ਹੈ। ਸਾਨੂੰ, Narayan Seva Sansthan ਵਿੱਚ, ਇਹ ਪੂਰਾ ਵਿਸ਼ਵਾਸ ਹੈ ਕਿ ਹਰੇਕ ਬੱਚਾ ਵਿਲੱਖਣ ਹੋ ਸਕਦਾ ਹੈ ਅਤੇ ਉਚਾਈਆਂ ਤੱਕ ਪਹੁੰਚ ਸਕਦਾ ਹੈ, ਬਸ਼ਰਤੇ ਕਿ ਉਹਨਾਂ ਨੂੰ ਸਿੱਖਣ ਦੇ ਸਹੀ ਮੌਕੇ ਮਿਲਣ।
ਅੱਜ ਵੀ ਹਜ਼ਾਰਾਂ ਬੱਚੇ ਅਜਿਹੇ ਹਨ, ਜਿਹਨਾਂ ਕੋਲ ਸਿੱਖਿਆ ਸਮੇਤ ਮੁੱਢਲੀਆਂ ਲੋੜਾਂ ਵੀ ਨਹੀਂ ਹਨ। ਵਿੱਤੀ, ਭੂਗੋਲਿਕ ਜਾਂ ਸਮਾਜਿਕ ਰੁਕਾਵਟਾਂ ਦੀਆਂ ਬੰਦਿਸ਼ਾਂ ਕਰਕੇ, ਇਹਨਾਂ ਬੱਚਿਆਂ ਨੂੰ ਸਿੱਖਣ ਦੇ ਮੌਕੇ ਨਹੀਂ ਮਿਲਦੇ। ਨਾਰਾਇਣ ਚਿਲਡਰਨ ਅਕੈਡਮੀ ਐਜੂਕੇਸ਼ਨ ਵਰਗਾ ਮਦਦਗਾਰ ਟਰੱਸਟ ਕਈ ਬੱਚਿਆਂ ਨੂੰ ਆਪਣੇ ਹੁਨਰਾਂ ਨੂੰ ਪਛਾਣਨ ਅਤੇ ਨਿਖਾਰਨ, ਉਹਨਾਂ ਨੂੰ ਪੂਰੇ ਸਮਰੱਥ ਹੋਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਿੱਚ ਸਹਾਇਤਾ ਕਰ ਸਕਦਾ ਹੈ, ਨਾਲ ਹੀ ਉਹਨਾਂ ਦੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਉਹਨਾਂ ਨੂੰ ਸਿਰਫ ਸਹੀ ਸਿੱਖਿਆ ਦੀ ਲੋੜ ਹੈ। ਭਾਰਤ ਵਿੱਚ NGO ਨੂੰ ਅਕਸਰ ਉਹਨਾਂ ਦੀਆਂ ਪਹਿਲਕਦਮੀਆਂ ਲਈ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਸਿੱਖਿਆ ਪ੍ਰੋਗਰਾਮਾਂ ਲਈ ਤੁਹਾਡਾ ਦਾਨ ਲੰਮਾ ਪੈਂਡਾ ਤੈਅ ਕਰ ਸਕਦਾ ਹੈ।
ਭਾਰਤ ਵਿੱਚ ਸਿੱਖਿਆ ਲਈ ਕੰਮ ਕਰ ਰਹੀ NGO ਵਜੋਂ, ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਧਨਾਂ ਦੀ ਘਾਟ ਜਾਂ ਸਾਧਨਾ ਤੋਂ ਵਾਂਝੇ ਬੱਚੇ, ਭਾਵੇਂ ਉਹਨਾਂ ਦਾ ਪਿਛੋਕੜ ਕੋਈ ਵੀ ਹੋਵੇ, ਸਕੂਲ ਜਾ ਸਕਦੇ ਹਨ ਅਤੇ ਆਪਣੇ ਹਾਣ ਦੇ ਦੂਸਰੇ ਬੱਚਿਆਂ ਨਾਲ ਸਿੱਖ ਸਕਦੇ ਹਨ, ਗੱਲਬਾਤ ਕਰ ਸਕਦੇ ਹਨ ਅਤੇ ਖੇਡ ਸਕਦੇ ਹਨ। ਅਸੀਂ ਸਿੱਖਿਆ ਦੇ ਪਸਾਰ ਲਈ ਕੰਮ ਕਰਨ ਵਾਲੀ NGO ਹਾਂ। ਭਾਰਤ ਵਿੱਚ ਸਾਡੀਆਂ ਸਿੱਖਿਆ ਗੈਰ-ਸਰਕਾਰੀ ਸੰਸਥਾਵਾਂ ਬੱਚਿਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਤੇ ਸਿਰਜਣਾਤਮਕਤਾ (ਰਚਨਾਤਮਕਤਾ) ਨੂੰ ਵਿਕਸਤ ਕਰਨ ਲਈ ਲੋੜੀਂਦੇ ਸਰੋਤਾਂ ਅਤੇ ਯੋਗ ਸਿੱਖਿਅਕਾਂ ਦੀ ਨਿਗਰਾਨੀ ਪ੍ਰਦਾਨ ਕਰਦੀਆਂ ਹਨ ਤਾਂ ਜੋ ਉਹ ਅਤੇ ਉਹਨਾਂ ਦੇ ਪਰਿਵਾਰ ਭਵਿੱਖ ਵਿੱਚ ਸਨਮਾਨਜਨਕ ਜੀਵਨ ਦਾ ਆਨੰਦ ਮਾਣ ਸਕਣ।
ਇੱਥੇ ਹਜ਼ਾਰਾਂ ਬੱਚੇ ਹਨ ਜਿਹਨਾਂ ਨੂੰ ਸਿੱਖਿਆ, ਭੋਜਨ ਅਤੇ ਸਿਹਤ ਸੰਭਾਲ ਦੀ ਜ਼ਰੂਰਤ ਹੈ, ਜੋ ਕਿ ਉਹਨਾਂ ਲਈ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਜ਼ਰੂਰੀ ਹਨ। ਸਿੱਖਿਆ ਲਈ ਕੀਤਾ ਦਾਨ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਬਦਲਣ ਵਿੱਚ ਸਹਾਇਤਾ ਕਰ ਸਕਦਾ ਹੈ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਭਾਰਤ ਵਿੱਚ ਸਿੱਖਿਆ ਤੇ ਅਧਾਰਤ ਗੈਰ-ਸਰਕਾਰੀ ਸੰਗਠਨਾਂ/ਸੰਸਥਾਵਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ, ਸਿੱਖਣ ਦੇ ਸਹੀ ਮੌਕਿਆਂ ਤੱਕ ਪਹੁੰਚ ਦੀ ਘਾਟ ਅਜੇ ਵੀ ਭਾਰਤ ਵਿੱਚ ਪ੍ਰਮੁੱਖ ਮੁੱਦਾ ਹੈ। ਤੁਸੀਂ ਭਾਰਤ ਵਿੱਚ ਬਾਲ ਸਿੱਖਿਆ ਲਈ ਦਾਨ ਕਰ ਸਕਦੇ ਹੋ ਅਤੇ ਸਮਾਜ ਦੀ ਬਿਹਤਰੀ ਲਈ ਸਾਡੇ ਯਤਨਾਂ ਵਿੱਚ ਸ਼ਾਮਲ ਹੋ ਸਕਦੇ ਹੋ।
ਸਾਡੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਅਟੁੱਟ ਸਮਰਥਨ ਜੋ ਸਾਨੂੰ ਸਾਡੇ ਦਾਨੀਆਂ ਦੁਆਰਾ ਸਾਡੇ ਸਿੱਖਿਆ ਪਹਿਲਕਦਮੀਆਂ ਲਈ ਕੀਤੇ ਦਾਨ ਰਾਹੀਂ ਮਿਲਿਆ ਹੈ, ਨੇ ਸਾਨੂੰ ਇਸ ਖੇਤਰ ਵਿੱਚ ਨਿਰੰਤਰ ਤਰੱਕੀ ਕਰਨ ਦੇ ਕਾਬਲ ਬਣਾਇਆ ਹੈ, ਹਜ਼ਾਰਾਂ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਹੈ।
ਨਰਾਇਣ ਚਿਲਡਰਨ ਅਕੈਡਮੀ, ਅੱਜ 567 ਬੱਚਿਆਂ ਦਾ ਰਹਿਣ ਬਸੇਰਾ ਹੈ। ਅਨਾਥ ਬੱਚਿਆਂ, ਗਰੀਬ ਬੱਚਿਆਂ ਅਤੇ ਵਿਧਵਾਵਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੀ ਸਿੱਖਿਆ।
ਬਾਲ ਸਿੱਖਿਆ ਲਈ ਦਾਨ ਕਰਨ ਲਈ, ਤੁਸੀਂ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।