ਅੰਨਦਾਨਮ ਦਾਨ ਆਨਲਾਈਨ | ਗਰੀਬ ਪਰਿਵਾਰ ਰਾਸ਼ਨ ਯੋਜਨਾ
  • +91-7023509999
  • +91-294 66 22 222
  • info@narayanseva.org
no-banner

ਆਓ ਭਾਰਤ ਵਿੱਚ ਭੁੱਖਮਰੀ ਅਤੇ ਕੁਪੋਸ਼ਣ ਦੇ ਖਾਤਮੇ ਲਈ ਕੰਮ ਕਰੀਏ

ਅੰਨਦਾਨ ਮਹਾਦਾਨ

X
Amount = INR

ਭੋਜਨ ਮਨੁੱਖ ਦੀਆਂ ਲੋੜਾਂ ਵਿੱਚੋਂ ਸਭ ਤੋਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਹੈ, ਪਰ ਬਦਕਿਸਮਤੀ ਨਾਲ, ਗਰੀਬ ਵਰਗਾਂ ਲਈ ਭੋਜਨ ਦੀ ਘਾਟ ਵੀ ਅੱਜ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਅੱਜ ਵੀ ਸਮਾਜ ਦੇ ਦੱਬੇ-ਕੁਚਲੇ ਤਬਕਿਆਂ ਦੇ ਬਹੁਤ ਸਾਰੇ ਲੋਕ ਹਨ, ਜਿਹਨਾਂ ਕੋਲ ਰੋਟੀ ਵੀ ਨਹੀਂ ਹੈ ਅਤੇ ਰੋਜ਼ ਖਾਲੀ ਪੇਟ ਸੌਣ ਲਈ ਮਜਬੂਰ ਹਨ। ਇਹ ਸੱਚਾਈ ਹੈ ਕਿ ਗਰੀਬੀ ਅਤੇ ਕੁਪੋਸ਼ਣ ਹਮੇਸ਼ਾ ਭਾਰਤ ਲਈ ਵੱਡੀ ਸਮੱਸਿਆ ਰਹੀ ਹੈ, ਖਾਸ ਕਰਕੇ ਪੇਂਡੂ ਖੇਤਰਾਂ ਅਤੇ ਕਬਾਇਲੀ ਪੱਟੀਆਂ ਵਿੱਚ। ਹਾਲਾਂਕਿ, ਕੋਵਿਡ -19 ਮਹਾਂਮਾਰੀ ਵਿੱਚ ਪਹਿਲਾਂ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਹੋਰ ਵੀ ਚਿੰਤਾਜਨਕ ਮਾਹੌਲ ਬਣਾ ਦਿੱਤਾ, ਕਿਉਂਕਿ ਉਹਨਾਂ ਕੋਲ ਔਖੇ ਵੇਲੇ ਦੌਰਾਨ ਮੁੜ ਲੀਹ ਤੇ ਆਉਣ ਲਈ ਕੋਈ ਨੌਕਰੀਆਂ ਵੀ ਨਹੀਂ ਸਨ। Narayan Seva Sansthan ਹਮੇਸ਼ਾ ਹੀ ਭੁੱਖਿਆਂ ਨੂੰ ਭੋਜਨ ਦੇਣ ਵਿੱਚ ਸਹਾਇਤਾ ਕਰਨ ਲਈ ਸਮਰਪਿਤ ਰਿਹਾ ਹੈ, ਕਈ ਸਫਲ ਪਹਿਲਕਦਮੀਆਂ ਜਿਵੇਂ ਕਿ ਅੰਨਦਾਨਮ ਦਾਨ ਆਨਲਾਈਨ ਅਤੇ ਗਰੀਬ ਪਰਿਵਾਰ ਯੋਜਨਾ ਜੋ ਲੋੜਵੰਦਾਂ ਦੀ ਮਦਦ ਕਰਦੀਆਂ ਹਨ, ਖਾਸ ਕਰਕੇ ਔਖੇ ਸਮੇਂ ਵਿੱਚ। ਜਿਵੇਂ ਕੋਰੋਨਾਵਾਇਰਸ ਦੁਨੀਆ ਵਿੱਚ ਤੂਫਾਨ ਵਾਂਗ ਆਇਆ ਸੀ, ਅਸੀਂ ਆਪਣੀ ਪਹਿਲਕਦਮੀ – ਗਰੀਬ ਪਰਿਵਾਰ ਰਾਸ਼ਨ ਯੋਜਨਾ ਦੁਆਰਾ, ਗਰੀਬ ਪਰਿਵਾਰ ਲਈ ਅੰਨਦਾਨਮ ਲਈ ਔਨਲਾਈਨ ਦਾਨ ਸਵੀਕਾਰ ਕਰਨਾ ਸ਼ੁਰੂ ਕੀਤਾ।

ਜਿਵੇਂ ਕਿ ਮਹਾਂਮਾਰੀ ਦਾ ਪ੍ਰਕੋਪ ਘੱਟ ਗਿਆ ਹੈ ਅਤੇ ਜ਼ਿੰਦਗੀ ਆਮ ਵਾਂਗ ਚੱਲਣ ਲੱਗ ਗਈ ਹੈ, Narayan Seva Sansthan ਨੇ, ਗਰੀਬ ਪਰਿਵਾਰ ਰਾਸ਼ਨ ਯੋਜਨਾ (GPRY) ਮੁਹਿੰਮ ਦੀ ਸਹਾਇਤਾ ਬਹੁਤ ਜ਼ਿਆਦਾ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਲਗਾਤਾਰ ਯਤਨ ਕੀਤੇ ਹਨ। ਇਸ ਮੁਹਿੰਮ ਦੇ ਤਹਿਤ, ਅਸੀਂ ਸਾਡੇ ਨਾਲ ਜੁੜੇ ਸਾਰੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਾਰਡ ਦਿੱਤੇ ਹਨ। ਇਹ ਸਾਰੇ ਪਰਿਵਾਰ ਇਹਨਾਂ ਰਾਸ਼ਨ ਕਾਰਡਾਂ ਦੀ ਵਰਤੋਂ ਹਰੇਕ ਮਹੀਨੇ ਦੇ ਸ਼ੁਰੂਆਤ ਵਿੱਚ ਮੁਫਤ ਖਾਣ-ਪੀਣ ਦੀਆਂ ਵਸਤੂਆਂ, ਰਾਸ਼ਨ ਅਤੇ ਕਰਿਆਨੇ ਦੀਆਂ ਕਿੱਟਾਂ ਲੈਣ ਲਈ ਕਰ ਸਕਦੇ ਹਨ।

ਅੱਜ ਵੀ, ਬਹੁਤ ਸਾਰੇ ਪਰਿਵਾਰ ਹਨ ਜਿਹਨਾਂ ਨੂੰ ਔਖੇ ਸਮੇਂ ਵਿੱਚ ਤੁਹਾਡੀ ਸਹਾਇਤਾ ਦੀ ਜਰੂਰਤ ਹੈ ਅਤੇ ਅਸੀਂ ਪੂਰੇ ਭਾਰਤ ਵਿੱਚ ਅਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਗਰੀਬ ਪਰਿਵਾਰ ਰਾਸ਼ਨ ਯੋਜਨਾ “ਅੰਨਾਦਾਨ – ਮਹਾਦਾਨ” ਦੇ ਮੁੱਖ ਉਦੇਸ਼ ਨਾਲ, ਗਰੀਬ ਪਰਿਵਾਰਾਂ ਨੂੰ ਅਨਾਜ ਦੀ ਸਪਲਾਈ (ਪੂਰਤੀ) ਜਿਵੇਂ ਕਿ ਕਣਕ ਦਾ ਆਟਾ, ਦਾਲਾਂ, ਰਸੋਈ ਦਾ ਤੇਲ, ਮਸਾਲੇ ਆਦਿ ਦਿੰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਉਹਨਾਂ ਵਿੱਚ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਾ ਸੋਣਾ ਪਵੇ ਹਰੇਕ ਪਰਿਵਾਰ ਨੂੰ ਹਰ ਮਹੀਨੇ ਸਪਲਾਈ ਦਿੱਤੀ ਜਾਂਦੀ ਹੈ। ਹੁਣ ਤੱਕ ਅਸੀਂ ਪੂਰੇ ਦੇਸ਼ ਵਿੱਚ ਰਾਸ਼ਨ ਕਿੱਟਾਂ ਵੰਡੀਆਂ ਹਨ। ਤੁਹਾਨੂੰ “ਮੇਰੇ ਨੇੜੇ ਭੋਜਨ ਦਾਨ” ਲਈ ਔਨਲਾਈਨ ਲੱਭਣ ਦੀ ਲੋੜ ਨਹੀਂ ਹੈ ਜਿੱਥੇ ਤੁਹਾਨੂੰ ਕਿਸੇ ਅਗਿਆਤ (ਅਣਜਾਣ) ਪਹਿਲਕਦਮੀ ਤੇ ਵਿਸ਼ਵਾਸ ਕਰਨਾ ਪਵੇ, ਕਿਉਂਕਿ Narayana Seva Sansthan ਨੇ ਤੁਹਾਡੇ ਲਈ ਭੋਜਨ ਦਾਨ ਕਰਨਾ ਜਾਂ ਔਨਲਾਈਨ ਅੰਨਦਾਨਮ ਦਾਨ ਕਰਨਾ ਬਹੁਤ ਆਸਾਨ ਬਣਾ ਦਿੱਤਾ ਹੈ ਤਾਂ ਜੋ ਤੁਹਾਡਾ ਭਰੋਸਾ (ਵਿਸ਼ਵਾਸ) ਸਹੀ ਲਾਭਪਾਤਰੀਆਂ ਤੱਕ ਦੀ ਸਹਾਇਤਾ ਕਰੇ। ਗਰੀਬਾਂ ਅਤੇ ਲੋੜਵੰਦਾਂ ਦੇ ਭੋਜਨ ਲਈ ਦਾਨ ਦੇਣਾ ਜਾਂ Narayana Seva Sansthan ਨਾਲ ਗਰੀਬ ਪਰਿਵਾਰ ਯੋਜਨਾ ਵਿੱਚ ਸਹਿਯੋਗ ਕਰਨਾ ਸਰਵੋਤਮ ਕਾਰਜਾਂ ਵਿੱਚੋਂ ਇੱਕ ਹੈ, ਜੋ ਤੁਸੀਂ ਸਮਾਜ ਲਈ ਕੁੱਝ ਕਰਨ ਵਾਸਤੇ ਕਰ ਸਕਦੇ ਹੋ।

ਲੋੜਵੰਦ ਪਰਿਵਾਰ ਨੂੰ ਭੋਜਨ ਦੇਣ ਲਈ ਅੱਜ ਹੀ ਦਾਨ ਕਰੋ

ਤੁਹਾਡਾ 2000/- ਰੁਪਏ ਦਾ ਮਾਮੂਲੀ ਦਾਨ ਪੂਰੇ ਪਰਿਵਾਰ ਨੂੰ ਇੱਕ ਮਹੀਨਾ ਭੋਜਨ ਦੇ ਸਕਦਾ ਹੈ ਅਤੇ ਇਸ ਬੇਰਹਿਮ ਦੁਨੀਆ ਵਿੱਚ ਬਚੇ ਰਹਿਣ ਦੀ ਸੰਭਾਵਨਾ ਨੂੰ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਸਮਾਜ ਤੇ ਪ੍ਰਭਾਵ ਪਾਉਣ ਲਈ NSS ਤੋਂ ਅੰਨਦਾਨਮ ਦਾਨ ਜਾਂ ਗਰੀਬ ਪਰਿਵਾਰ ਯੋਜਨਾ ਲਈ ਮਾਮੂਲੀ (ਥੋੜੀ ਜਿਹੀ) ਰਕਮ ਦਾ ਯੋਗਦਾਨ ਪਾਓ।

ਮੀਡੀਆ ਕਵਰੇਜ

-

-

-

-

-

-

-

-

ਚਿੱਤਰ ਗੈਲਰੀ
ਚੈਟ ਸ਼ੁਰੂ ਕਰੋ
ਭੋਜਨ ਲਈ ਦਾਨ ਕਰੋ, ਜ਼ਿੰਦਗੀ ਬਦਲੋ

ਕੋਵਿਡ-19 ਮਹਾਂਮਾਰੀ ਦੇ ਜੀਵਨ ਨੂੰ ਠੱਪ ਕਰਨ ਤੋਂ ਪਹਿਲਾਂ ਵੀ, ਭੁੱਖਮਰੀ ਅਤੇ ਕੁਪੋਸ਼ਣ ਅਹਿਮ ਮਸਲੇ ਸਨ ਜਿਹਨਾਂ ਨੂੰ ਲਗਭਗ ਹਰੇਕ ਐਨਜੀਓ ਅਤੇ ਚੈਰਿਟੀ ਸੰਸਥਾ ਕਈ ਸਾਲਾਂ ਤੋਂ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਇੱਕ ਅਸਾਨ ਜਿਹੀ ਔਨਲਾਈਨ ਸਰਚ “ਮੇਰੇ ਨੇੜੇ ਭੋਜਨ ਦਾਨ”, ਤੁਹਾਨੂੰ ਇਹ ਦਿਖਾ ਸਕਦੀ ਹੈ ਕਿ, ਭੁੱਖਮਰੀ ਨਾਲ ਲੜਨ ਵਿੱਚ ਮਦਦ ਕਰਨ ਲਈ ਕਿੰਨੀਆਂ ਪਹਿਲਕਦਮੀਆਂ ਅਤੇ ਪੈਸਾ ਇਕੱਠਾ ਕਰਨ ਦੇ ਕਿੰਨੇ ਯਤਨ ਕੀਤੇ ਜਾ ਰਹੇ ਹਨ। ਭੋਜਨ ਲਈ ਬਹੁਤ ਸਾਰੇ ਪ੍ਰੋਗਰਾਮਾਂ, ਪਹਿਲਕਦਮੀਆਂ ਅਤੇ ਦਾਨ ਮੁਹਿੰਮਾਂ ਦੇ ਬਾਵਜੂਦ, ਜਿਸ ਰਾਹੀਂ NGOs ਨਿਰੰਤਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਭੋਜਨ ਦਾਨ ਕਰਦੇ ਹਨ, ਗਰੀਬ ਆਬਾਦੀ ਦਾ ਵੱਡਾ ਹਿੱਸਾ ਅਜੇ ਵੀ ਇੱਕ ਸਮੇਂ (ਵਾਰ) ਦੇ ਖਾਣੇ ਲਈ ਸੰਘਰਸ਼ ਕਰ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਕੋਲ ਭੋਜਨ ਵਰਗੇ ਮੁੱਢਲੇ (ਬੁਨਿਆਦੀ) ਅਧਿਕਾਰ ਵੀ ਨਹੀਂ ਹਨ ਅਤੇ ਕਈ ਲੋਕ ਅਜੇ ਵੀ ਰਾਤ ਨੂੰ ਖਾਲੀ ਪੇਟ ਸੌਂਦੇ ਹਨ। ਭੁੱਖਿਆਂ ਨੂੰ ਖਾਣਾ ਖੁਆਉਣਾ ਸਭ ਤੋਂ ਨੇਕ ਉਦੇਸ਼ਾਂ ਵਿੱਚੋਂ ਇੱਕ ਹੈ, ਜਿਸ ਲਈ ਤੁਸੀਂ ਆਪਣੇ ਦਾਨ ਰਾਹੀਂ ਸਹਾਇਤਾ ਕਰ ਸਕਦੇ ਹੋ, ਅਸਲ ਰੂਪ ਵਿੱਚ ਸਮਾਜ ਦੇ ਵਿਕਾਸ ਅਤੇ ਬਿਹਤਰੀ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰ ਸਕਦੇ ਹੋ।

“ਮੇਰੇ ਨੇੜੇ ਭੋਜਨ ਦਾਨ” ਲਈ NGO ਲੱਭ ਰਹੇ ਹੋ?

ਇਹ ਮਾਇਨੇ ਨਹੀਂ ਰੱਖਦਾ ਕਿ ਦਾਨ ਕਿੰਨਾ ਵੱਡਾ ਜਾਂ ਛੋਟਾ ਹੈ, ਲੋੜਵੰਦ ਪਰਿਵਾਰਾਂ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਹਰ ਦਾਨ, ਸਾਡੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਸਾਡੀ ਮਦਦ ਕਰਨ ਵਿੱਚ ਲੰਮਾ ਸਫਰ ਤੈਅ ਕਰਦਾ ਹੈ। ਜ਼ਿਆਦਾਤਰ ਲੋਕਾਂ ਲਈ, ਭੋਜਨ ਲਈ ਦਾਨ ਕਰਨਾ ਇੰਨੀ ਔਖੀ ਗੱਲ ਨਹੀਂ ਹੈ, ਪਰ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾਂ ਦੇ ਗਰੀਬ ਪਰਿਵਾਰਾਂ ਨੂੰ, ਜਿਹਨਾਂ ਕੋਲ ਮੁੱਢਲੀਆਂ (ਬੁਨਿਆਦੀ) ਲੋੜਾਂ ਵੀ ਨਹੀਂ ਹਨ, ਭੋਜਨ ਮਿਲਣਾ ਵੱਡਾ ਵਰਦਾਨ ਹੈ। ਜਦੋਂ ਤੁਸੀਂ ਗਰੀਬਾਂ ਨੂੰ ਭੋਜਨ ਦਿੰਦੇ ਹੋ, ਇੱਕ ਤਰੀਕੇ ਨਾਲ, ਤੁਸੀਂ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਬਦਲਾਅ ਦਾ ਅਹਿਮ ਹਿੱਸਾ ਬਣ ਜਾਂਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ “ਮੇਰੇ ਨੇੜੇ ਭੋਜਨ ਦਾਨ ਲਈ NGO” ਦੀ ਲੱਭਣ ਦੀ ਲੋੜ ਨਹੀਂ ਹੈ ਅਤੇ ਸਭ ਤੋਂ ਉੱਪਰ ਦਿਖਣ ਵਾਲੇ ਵਾਲੇ ਨਾਮਾਂ ਤੇ ਦਾਨ ਕਰਕੇ ਦੇਖੋ, ਉਮੀਦ ਹੈ ਕਿ ਥੋੜੇ ਲੋਕਾਂ ਤੱਕ ਪਹੁੰਚਣਾ ਆਸਾਨ ਹੋਵੇਗਾ। ਤੁਸੀਂ Narayan Seva Sansthan ਤੇ ਆਸਾਨੀ ਨਾਲ ਅੰਨਦਾਨਮ ਦਾਨ ਆਨਲਾਈਨ ਕਰ ਸਕਦੇ ਹੋ। Narayan Seva Sansthan ਦੀ ਗਰੀਬ ਪਰਿਵਾਰ ਯੋਜਨਾ ਗਰੀਬਾਂ ਨੂੰ ਭੋਜਨ ਦੇਣ, ਗਰੀਬਾਂ ਨੂੰ ਮੁਫਤ ਸੁਧਾਰਾਤਮਕ ਸਰਜਰੀਆਂ ਅਤੇ ਪਛੜੇ ਲੋਕਾਂ ਨੂੰ ਸਹਾਇਤਾ ਅਤੇ ਉਪਕਰਣ ਦੇਣ, ਦਿਵਿਆਂਗ ਵਿਅਕਤੀਆਂ ਲਈ ਸਮੂਹਿਕ ਵਿਆਹ ਸਮਾਗਮਾਂ ਦਾ ਆਯੋਜਨ ਕਰਨ ਵਰਗੀਆਂ ਨੇਕ ਪਹਿਲਕਦਮੀਆਂ ਰਾਹੀਂ ਸਮਾਜ ਦੀ ਬਿਹਤਰੀ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋ ਕਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਹ ਵੀ ਆਪਣਾ ਦਿਨ ਖਾਸ ਬਣਾ ਸਕਣ ਅਤੇ ਹੋਰ ਬਹੁਤ ਕੁੱਝ ਕਰ ਸਕਣ। ਗਰੀਬ ਪਰਿਵਾਰ ਰਾਸ਼ਨ ਯੋਜਨਾ ਦੇ ਤਹਿਤ ਭੋਜਨ ਲਈ ਤੁਹਾਡਾ ਦਾਨ ਕਈ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ, ਕਿਉਂਕਿ, ਅੰਨਦਾਨ ਹੈ ਮਹਾਦਾਨ!