ਅੱਜ ਵੀ, ਦਿਵਿਆਗ (ਵਿਕਲਾਂਗ) ਲੋਕ, ਖਾਸ ਕਰ ਜਿਹੜੇ ਸਮਾਜ ਦੇ ਪਛੜੇ ਵਰਗਾਂ ਤੋਂ ਆਉਂਦੇ ਹਨ, ਆਪਣੇ ਰੋਜ਼ਾਨਾ ਜੀਵਨ ਵਿੱਚ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਇੱਥੋਂ ਤੱਕ ਕਿ ਬੁਨਿਆਦੀ ਸਹੂਲਤਾਂ, ਜਿਵੇਂ ਕਿ ਚੰਗੀ ਸਿਹਤ ਸੰਭਾਲ ਤੱਕ ਪਹੁੰਚ, ਉਹਨਾਂ ਲਈ ਵੱਡੀ ਚੁਣੌਤੀ ਹੈ, ਜੋ ਉਹਨਾਂ ਨੂੰ ਸਭ ਤੋਂ ਵਧੀਆ ਬਣਨ ਦੇ ਸਫਰ ਤੇ ਪ੍ਰਭਾਵ ਪਾਉਂਦੀ ਹੈ। ਇਸ ਗੱਲ ਨੂੰ ਸਮਝਦੇ ਹੋਏ ਕਿ ਸਾਡੀ ਆਬਾਦੀ ਦੇ ਵੱਡੇ ਹਿੱਸੇ ਨੂੰ ਇਸ ਵਿਚੋਂ ਲੰਘਣਾ ਪੈਂਦਾ ਹੈ, Narayan Seva Sansthan (NGO) ਨੇ 1100 ਬਿਸਤਰਿਆਂ ਦਾ ਹਸਪਤਾਲ ਬਣਾਇਆ ਹੈ ਜਿੱਥੇ ਦੇਸ਼ ਅਤੇ ਦੁਨੀਆ ਭਰ ਦੇ ਮਰੀਜ਼ ਆਪਣੇ ਮਾਲੀ ਹਾਲਤ ਬਾਰੇ ਚਿੰਤਾ ਕੀਤੇ ਬਿਨਾਂ,ਪੋਲੀਓ ਨਾਲ ਸਬੰਧਤ ਇਲਾਜ ਅਤੇ ਸੁਧਾਰਾਤਮਕ ਸਰਜਰੀਆਂ ਲਈ ਆ ਸਕਦੇ ਹਨ।
ਸਾਡੇ ਹਸਪਤਾਲ ਲਈ ਕੀਤਾ ਹਰੇਕ ਦਾਨ ਜੋ ਸਾਨੂੰ ਸਾਡੇ ਸਰਪ੍ਰਸਤਾਂ ਤੋਂ ਮਿਲਦਾ ਹੈ, ਇਹ ਯਕੀਨੀ ਬਣਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿ ਅਸਮਰਥਤਾਵਾਂ (ਵਿਕਲਾਂਗਤਾਵਾਂ) ਵਾਲੇ ਲੋਕਾਂ ਦੀ ਢੁੱਕਵੀਂ ਸਿਹਤ ਸੰਭਾਲ ਤੱਕ ਆਸਾਨ ਪਹੁੰਚ ਹੈ। ਹਸਪਤਾਲ ਦਾ ਆਪਣਾ ICU (ਆਈਸੀਯੂ) ਅਤੇ ਡਾਇਗਨੌਸਟਿਕ(ਨਿਦਾਨ ਕਰਨ ਵਾਲੀਆਂ) ਲੈਬਾਂ ਹਨ। ਹਸਪਤਾਲ ਨੂੰ ਤਜਰਬੇਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਟੀਮ ਤੋਂ ਸਹਾਇਤਾ ਮਿਲਦੀ ਹੈ। ਜੇਕਰ ਤੁਸੀਂ ਵੀ ਸਾਡੀ ਪਹਿਲਕਦਮੀ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਪੈਸੇ ਦੇ ਕੇ ਹਸਪਤਾਲ ਦੇ ਸੰਚਾਲਨ ਅਤੇ ਪਹਿਲਕਦਮੀਆਂ ਲਈ ਦਾਨ ਦੇ ਸਕਦੇ ਹੋ। ਇੱਥੋਂ ਤੱਕ ਕਿ ਹਸਪਤਾਲ ਲਈ ਕੀਤਾ ਛੋਟਾ ਜਿਹਾ ਦਾਨ ਵੀ ਲੋੜਵੰਦਾਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ।
ਅੱਜ ਤੱਕ, ਸਾਡੇ ਹਸਪਤਾਲ ਬਹੁਤ ਸਾਰੇ ਹਸਪਤਾਲਾਂ ਦੇ ਰਾਹੀਂ ਪ੍ਰਾਪਤ ਦਾਨ ਤੋਂ ਭਾਰਤ ਵਿੱਚ ਲੱਖਾਂ ਲੋਕਾਂ ਦੀ ਸੇਵਾ ਕਰਨ ਵਿੱਚ ਕਾਮਯਾਬ ਰਹੇ ਹਨ ਜੋ ਜੋ ਕਿ ਕੇਵਲ ਵਿਕਲਾਂਗ ਨਹੀਂ ਹਨ ਹਨ, ਸਗੋਂ ਸਾਡੇ ਸਮਾਜ ਦੇ ਪਛੜੇ ਵਰਗਾਂ ਵਿੱਚੋਂ ਵੀ ਹਨ।
ਜਦੋਂ ਤੁਸੀਂ ਹਸਪਤਾਲ ਦੀ ਪ੍ਰਗਤੀ (ਤਰੱਕੀ) ਲਈ ਦਾਨ ਕਰਦੇ ਹੋ, ਤਾਂ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਤੁਹਾਨੂੰ ਤੁਹਾਡੇ ਦਾਨ ਤੂੰ ਮਿਲਣ ਵਾਲੀਆਂ ਸਾਰੀਆਂ ਸੌਖਿਆਈਆਂ (ਸਹੂਲਤਾਂ) ਬਾਰੇ ਸਾਰੇ ਅੱਪਡੇਟ ਮਿਲਦੇ ਰਹਿਣ। ਸਾਡੇ ਹਸਪਤਾਲ ਵਿੱਚ, ਅਸੀਂ ਨਾ ਸਿਰਫ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਲਈ ਮੁਫਤ ਸੁਧਾਰਾਤਮਕ ਸਰਜਰੀਆਂ ਕਰਦੇ ਹਾਂ, ਸਗੋਂ ਅਸੀਂ ਨਕਲੀ ਅੰਗਾਂ, ਕੈਲੀਪਰਾਂ ਅਤੇ ਟ੍ਰਾਈਸਾਈਕਲਾਂ ਸਮੇਤ ਏਡ ਅਤੇ ਉਪਕਰਣ ਵੀ ਵੰਡਦੇ ਹਾਂ। ਹੇਠਾਂ ਕੁੱਝ ਅਜਿਹੇ ਖੇਤਰਾਂ ਦੀ ਸੂਚੀ ਦਿੱਤੀ ਗਈ ਹੈ ਜਿੱਥੇ ਤੁਹਾਡੇ ਦੁਆਰਾ ਹਸਪਤਾਲ ਲਈ ਕੀਤੇ ਦਾਨ ਨੇ ਸਾਡੀ ਸਹਾਇਤਾ ਕੀਤੀ ਹੈ:
ਭਾਵੇਂ ਇਹ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਵਿੱਚ ਮਦਦ ਕਰਨਾ ਹੋਵੇ ਜਾਂ ਕਿਸੇ ਬੱਚੇ ਦੇ ਸੁਧਾਰਾਤਮਕ ਸਰਜਰੀ (ਆਪ੍ਰੇਸ਼ਨ) ਲਈ ਹੋਵੇ , ਹਸਪਤਾਲ ਲਈ ਕੀਤਾ ਦਾਨ, ਭਾਵੇਂ ਉਹ ਕਿੰਨਾ ਵੀ ਛੋਟਾ ਜਾਂ ਵੱਡਾ ਹੋਵੇ, ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ।